Begin typing your search above and press return to search.

ਇੰਗਲੈਂਡ ਤੇ ਕੈਨੇਡਾ ਗਏ ਮੁੰਡਿਆਂ ਦੇ ਘਰ ਵੱਡੀ ਚੋਰੀ

ਜਲੰਧਰ, (ਰਾਜੂ ਗੁਪਤਾ) : ਪੰਜਾਬ ਵਿੱਚ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਭਾਵੇਂ ਪੁਲਿਸ ਇਨ੍ਹਾਂ ਨੂੰ ਨੱਥ ਪਾਉਣ ਲਈ ਕਦਮ ਚੁੱਕਣ ਦੇ ਲੱਖ ਦਾਅਵੇ ਕਰ ਰਹੀ ਹੈ, ਪਰ ਲਗਦਾ ਹੈ ਕਿ ਚੋਰਾਂ ਤੇ ਲੁਟੇਰਿਆਂ ਦੇ ਮਨ ਵਿੱਚੋਂ ਪੁਲਿਸ ਤੇ ਕਾਨੂੰਨ ਦਾ ਭੈਅ ਨਿਕਲ ਚੁੱਕਾ ਹੈ। ਇਸ ਲਈ ਉਹ ਬੇਖੌਫ਼ ਵਾਰਦਾਤਾਂ ਨੂੰ […]

ਇੰਗਲੈਂਡ ਤੇ ਕੈਨੇਡਾ ਗਏ ਮੁੰਡਿਆਂ ਦੇ ਘਰ ਵੱਡੀ ਚੋਰੀ
X

Hamdard Tv AdminBy : Hamdard Tv Admin

  |  17 Sept 2023 2:00 PM IST

  • whatsapp
  • Telegram

ਜਲੰਧਰ, (ਰਾਜੂ ਗੁਪਤਾ) : ਪੰਜਾਬ ਵਿੱਚ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਭਾਵੇਂ ਪੁਲਿਸ ਇਨ੍ਹਾਂ ਨੂੰ ਨੱਥ ਪਾਉਣ ਲਈ ਕਦਮ ਚੁੱਕਣ ਦੇ ਲੱਖ ਦਾਅਵੇ ਕਰ ਰਹੀ ਹੈ, ਪਰ ਲਗਦਾ ਹੈ ਕਿ ਚੋਰਾਂ ਤੇ ਲੁਟੇਰਿਆਂ ਦੇ ਮਨ ਵਿੱਚੋਂ ਪੁਲਿਸ ਤੇ ਕਾਨੂੰਨ ਦਾ ਭੈਅ ਨਿਕਲ ਚੁੱਕਾ ਹੈ। ਇਸ ਲਈ ਉਹ ਬੇਖੌਫ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ।

ਤਾਜ਼ਾ ਮਾਮਲਾ ਜਲੰਧਰ ਦੇ ਮਾਡਲ ਹਾਊਸ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਦੋ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਇੱਕ ਘਰ ਵਿੱਚੋਂ 10 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲਏ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ।


ਘਰ ਦੇ ਮੈਂਬਰ ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਉਸ ਦੇ ਚਾਚੇ ਦੇ ਘਰ ਹੈ, ਜਿਸ ਦੇ ਦੋ ਮੁੰਡੇ ਨੇ, ਜੋ ਕਿ ਦੋਵੇਂ ਵਿਦੇਸ਼ ਗਏ ਹੋਏ ਨੇ। ਇੱਕ ਇੰਗਲੈਂਡ ਵਿੱਚ ਐ ਤੇ ਦੂਜਾ ਹਾਲ ਹੀ ਵਿੱਚ ਕੁਝ ਦਿਨ ਪਹਿਲਾਂ ਹੀ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਹੈ।

ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਵਰਿੰਦਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਸਾਢੇ ਤਿੰਨ ਵਜੇ ਦੇ ਕਰੀਬ ਦੋ ਨਕਾਬਪੋਸ਼ ਚੋਰ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਨੇ ਅਲਮਾਰੀ ਤੇ ਪੇਟੀ ਤੋਂ ਲੈ ਕੇ ਸਾਰੇ ਸਾਮਾਨ ਦੀ ਫਰੋਲਾ ਫਰਾਲੀ ਕੀਤੀ ਤੇ ਘਰ ਵਿੱਚ ਰੱਖੇ ਸੋਨੇ ਦੇ ਗਹਿਣੇ ਚੋਰ ਕਰ ਲਏ। ਜਿਨ੍ਹਾਂ ਦੀ ਕੀਮਤ ਮਾਲਕ ਵੱਲੋਂ 8 ਤੋਂ 10 ਲੱਖ ਰੁਪਏ ਦੱਸੀ ਜਾ ਰਹੀ ਹੈ।

ਇੱਥੋਂ ਤੱਕ ਕਿ ਚੋਰਾਂ ਨੇ ਘਰ ਵਿੱਚ ਰਹਿੰਦੇ ਕਿਰਾਏਦਾਰਾਂ ਨੂੰ ਵੀ ਨਹੀਂ ਬਖਸ਼ਿਆ ਤੇ ਉਨ੍ਹਾਂ ਦਾ ਕਮਰਾ ਵੀ ਸਾਫ਼ ਕਰ ਗਏ। ਵਰਿੰਦਰ ਦਾ ਕਹਿਣਾ ਹੈ ਕਿ ਉਸ ਦੇ ਚਾਚਾ ਜੀ ਨੇ ਕਿਰਾਏਦਾਰ ਰੱਖੇ ਹੋਏ ਨੇ। ਚੋਰ ਉਨ੍ਹਾਂ ਦੇ 10 ਹਜ਼ਾਰ ਰੁਪਏ ਵੀ ਚੋਰੀ ਕਰ ਲੈ ਗਏ। ਥਾਣਾ 5 ਦੀ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕਰ ਦਿੱਤੀ ਗਈ ਅਤੇ ਪੁਲਿਸ ਦੇ ਵੱਡੇ ਅਧਿਕਾਰੀ ਜਾਂਚ ਕਰਨ ਲਈ ਇੱਥੇ ਆਏ ਸੀ।

Next Story
ਤਾਜ਼ਾ ਖਬਰਾਂ
Share it