Begin typing your search above and press return to search.

ਇਟਲੀ ’ਚ 60 ਪੰਜਾਬੀ ਕਾਮਿਆਂ ਦੇ ਹੱਕ ’ਚ ਵੱਡਾ ਰੋਸ ਮੁਜ਼ਾਹਰਾ

ਰੋਮ, (ਗੁਰਸ਼ਰਨ ਸਿੰਘ ਸੋਨੀ) : ਇਟਲੀ ’ਚ ਫੈਕਟਰੀ ’ਚੋਂ ਕੱਢੇ ਗਏ 60 ਪੰਜਾਬੀ ਕਾਮਿਆਂ ਦੇ ਹੱਕ ਵਿੱਚ ਵੱਡਾ ਰੋਸ ਮੁਜ਼ਾਹਰ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਕਾਮਿਆਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਦਿਆਂ ਜਮ ਕੇ ਨਾਅਰੇਬਾਜ਼ੀ ਕੀਤੀ ਗਈ।ਉੱਤਰੀ ਇਟਲੀ ਦੇ ਕਰਮੋਨਾ ਜਿਲ੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪ੍ਰੋਸੁੱਸ ਮੀਟ ਦੀ ਫੈਕਟਰੀ […]

ਇਟਲੀ ’ਚ 60 ਪੰਜਾਬੀ ਕਾਮਿਆਂ ਦੇ ਹੱਕ ’ਚ ਵੱਡਾ ਰੋਸ ਮੁਜ਼ਾਹਰਾ
X

Editor EditorBy : Editor Editor

  |  4 Dec 2023 2:59 AM GMT

  • whatsapp
  • Telegram

ਰੋਮ, (ਗੁਰਸ਼ਰਨ ਸਿੰਘ ਸੋਨੀ) : ਇਟਲੀ ’ਚ ਫੈਕਟਰੀ ’ਚੋਂ ਕੱਢੇ ਗਏ 60 ਪੰਜਾਬੀ ਕਾਮਿਆਂ ਦੇ ਹੱਕ ਵਿੱਚ ਵੱਡਾ ਰੋਸ ਮੁਜ਼ਾਹਰ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਕਾਮਿਆਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਦਿਆਂ ਜਮ ਕੇ ਨਾਅਰੇਬਾਜ਼ੀ ਕੀਤੀ ਗਈ।
ਉੱਤਰੀ ਇਟਲੀ ਦੇ ਕਰਮੋਨਾ ਜਿਲ੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪ੍ਰੋਸੁੱਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ 60 ਪੰਜਾਬੀ ਕਾਮੇ ਜੋ ਕਿ ਪਿਛਲੀ 16 ਅਕਤੂਬਰ ਤੋਂ ਧਰਨੇ ’ਤੇ ਬੈਠੇ ਹੋਏ ਹਨ ਜੋ ਕਿ ਅਜੇ ਵੀ ਨਿਰੰਤਰ ਜਾਰੀ ਹੈ। ਕਿਉਂਕਿ ਉਹ ਪਿਛਲੇ 15-20 ਸਾਲਾਂ ਤੋਂ ਫੈਕਟਰੀ ਵਿੱਚ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਅਚਾਨਕ ਹੀ ਕੰਮ ਤੋਂ ਜਵਾਬ ਦੇ ਦਿੱਤਾ ਗਿਆ ਸੀ।

ਉਹਨਾਂ ਦੀ ਸੰਸਥਾ ਯੂਐਸਬੀ ਉਹਨਾਂ ਵੱਲੋਂ ਕਾਨੂੰਨੀ ਚਾਰਾਜੋਈ ਵੀ ਕਰ ਰਹੀ ਹੈ। ਬੀਤੇ ਕੱਲ ਇਹਨਾਂ ਵੀਰਾਂ ਵੱਲੋਂ ਕਰੇਮੋਨਾ ਸ਼ਹਿਰ ਵਿਖੇ ਇੱਕ ਵਿਸ਼ਾਲ ਮੁਜ਼ਹਰਾ ਕਰਨ ਦਾ ਐਲਾਨ ਕੀਤਾ ਗਿਆ ਸੀ। ਜੋ ਕਿ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਵਿਸ਼ਾਲ ਇਕੱਠ ਦੇ ਰੂਪ ਵਿੱਚ ਯਾਦਗਾਰੀ ਹੋ ਨਿਬੜਿਆ। ਇਸ ਸੰਸਥਾ ਵਿੱਚ ਉਹਨਾਂ ਵੀਰਾਂ ਦੇ ਦੱਸਣ ਅਨੁਸਾਰ ਲੋਮਬਾਰਦੀਆ ਸੂਬੇ ਤੋਂ ਪੰਜਾਬੀ ਭਾਰਤੀ ਭਾਈਚਾਰੇ ਨੇ ਉਹਨਾਂ ਦਾ ਖੂਬ ਸਾਥ ਦਿੱਤਾ। ਜਿਸ ਦੀ ਉਹਨਾਂ ਨੂੰ ਉਮੀਦ ਵੀ ਸੀ।

ਇਸ ਤੋਂ ਇਲਾਵਾ ਲੋਮਬਾਰਦੀਆ ਸੂਬੇ ਦੇ ਯੂਐਸਬੀ ਦੇ ਮੈਂਬਰਾਂ ਨੇ ਵੀ ਉਹਨਾਂ ਦਾ ਭਰਪੂਰ ਸਾਥ ਦਿੱਤਾ । ਪੰਜਾਬੀ ਅਤੇ ਭਾਰਤੀ ਭਾਈਚਾਰੇ ਤੋਂ ਇਲਾਵਾ ਇਹਨਾਂ ਵੀਰਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਹੋਰਨਾਂ ਭਾਈਚਾਰਿਆ ਜਿਵੇਂ ਕਿ ਅਰਬ ਕੰਟਰੀ ਦੇ ਵੀਰ ਵੀ ਇਸ ਮੁਜ਼ਾਹਰੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਇਹਨਾਂ ਦੀ ਹੌਸਲਾ ਅਫਜਾਈ ਕੀਤੀ ਕਿ ਜਿਵੇਂ ਪਿਛਲੇ 45 ਦਿਨਾਂ ਤੋਂ ਤੁਸੀਂ ਰੋਸ ਪ੍ਰਦਰਸ਼ਨ ਤੇ ਧਰਨਾ ਕਰ ਰਹੇ ਹੋ ਇਹ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ 45 ਦਿਨਾਂ ਤੱਕ ਕੋਈ ਵੀ ਆਪਣੀ ਆਵਾਜ਼ ਨਹੀਂ ਉਠਾਉਂਦਾ ਜਦੋਂ ਕਿ ਤੁਸੀਂ ਇਥੇ ਧਰਨੇ ਦੌਰਾਨ ਆਪਣੇ ਮਜਬੂਤ ਹੋਣ ਸਬੂਤ ਦੇ ਰਹੇ ਹੋ ਕਸਰਤ ਕਰ ਰਹੇ ਹੋ ਦੌੜ ਲਗਾ ਰਹੇ ਹੋ।

ਅਰਬੀ ਭਾਈਚਾਰੇ ਦੇ ਵੀਰਾਂ ਨੇ ਇਸ ਗੱਲ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਆਪਣੇ ਹੱਕਾਂ ਲਈ ਆਵਾਜ਼ ਉਠਾਉਣਾ ਸਾਡਾ ਅਧਿਕਾਰ ਹੈ ਅਤੇ ਅਸੀ ਤੁਹਾਡਾ ਸਾਥ ਦੇਣ ਆਏ ਹਾਂ। ਇਸ ਵਿਸ਼ਾਲ ਪ੍ਰਦਰਸ਼ਨ ਦੌਰਾਨ ਪੰਜਾਬੀ ਭਾਈਚਾਰੇ ਅਤੇ ਯੂਐਸਬੀ ਸੰਸਥਾ ਵੱਲੋਂ ਪਹੁੰਚੇ ਵਕੀਲਾਂ ਅਤੇ ਮੁਖੀਆਂ ਨੇ ਮੁਜ਼ਾਹਰੇ ਵਿੱਚ ਪਹੁੰਚੇ ਲੋਕਾਂ ਨੂੰ ਮੁਖਾਤਿਬ ਹੁੰਦੇ ਹੋਏ ਉਹਨਾਂ ਦੇ ਹੱਕਾਂ ਲਈ ਜਾਕਰੂਕ ਹੋਣ ਦਾ ਹੋਕਾ ਦਿੱਤਾ।

ਅੰਤ ਵਿੱਚ ਪੰਜਾਬੀ ਵੀਰਾਂ ਨੇ ਮੁਜ਼ਾਹਰੇ ਵਿੱਚ ਹਿੱਸਾ ਲੈਣ ਲਈ ਦੂਰੋ-ਨੇੜਿਓ ਪਹੁੰਚੇ ਸਾਰੇ ਭਾਈਚਾਰਿਆਂ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਸਭ ਨੂੰ ਹੀ ਆਪਣੀਆਂ ਹੱਕੀ ਮੰਗਾਂ ਲਈ ਖੜਨ ਦਾ ਸੱਦਾ ਦਿੱਤਾ।ਇਟਾਲੀਆਨ ਇੰਡੀਅਨ ਪ੍ਰੈਸ ਕਲੱਬ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ ਜੋ ਕਿ ਉਹਨਾਂ ਦੀ ਅਵਾਜ਼ ਸਾਰੀ ਦੁਨੀਆਂ ਤੱਕ ਪਹੁੰਚਾ ਰਹੇ ਹਨ।ਉਹਨਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਸ ਰੋਸ ਮੁਜ਼ਾਹਰੇ ਨਾਲ ਉਹਨਾਂ ਦੀ ਆਵਾਜ਼ ਜਰੂਰ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਅਤੇ ਉਹਨਾਂ ਨੂੰ ਵਾਪਸ ਕੰਮਾਂ ਤੇ ਬੁਲਾਇਆ ਜਾਵੇਗਾ।

Next Story
ਤਾਜ਼ਾ ਖਬਰਾਂ
Share it