Begin typing your search above and press return to search.

ਕਿਸਾਨਾਂ ਲਈ ਵੱਡੀ ਖ਼ੁਸ਼ਖਬਰੀ, ਪੂਰਾ ਸਾਲ ਮਿਲੇਗਾ ਨਹਿਰੀ ਪਾਣੀ

ਫਿਰੋਜ਼ਪੁਰ : ਫਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਕਰਦਿਆਂ ਐਲਾਨ ਕੀਤਾ ਗਿਆ ਹੈ ਕਿ ਛੇ ਮਹੀਨੇ ਚੱਲਣ ਵਾਲੀਆਂ ਨਹਿਰਾਂ ਹੁਣ ਪੂਰਾ ਸਾਲ ਚੱਲਣਗੀਆਂ। ਯਾਨੀ ਕਿ ਨਹਿਰੀ ਪਾਣੀ ਹੁਣ ਪੂਰਾ ਸਾਲ ਮਿਲਿਆ ਕਰੇਗਾ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਜ਼ਿਲ੍ਹੇ ਅੰਦਰ ਨਹਿਰਾਂ ਸਿਰਫ ਸਾਉਣੀ ਦੀ […]

ਕਿਸਾਨਾਂ ਲਈ ਵੱਡੀ ਖ਼ੁਸ਼ਖਬਰੀ, ਪੂਰਾ ਸਾਲ ਮਿਲੇਗਾ ਨਹਿਰੀ ਪਾਣੀ
X

Editor (BS)By : Editor (BS)

  |  24 Oct 2023 11:57 AM IST

  • whatsapp
  • Telegram

ਫਿਰੋਜ਼ਪੁਰ : ਫਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਕਰਦਿਆਂ ਐਲਾਨ ਕੀਤਾ ਗਿਆ ਹੈ ਕਿ ਛੇ ਮਹੀਨੇ ਚੱਲਣ ਵਾਲੀਆਂ ਨਹਿਰਾਂ ਹੁਣ ਪੂਰਾ ਸਾਲ ਚੱਲਣਗੀਆਂ। ਯਾਨੀ ਕਿ ਨਹਿਰੀ ਪਾਣੀ ਹੁਣ ਪੂਰਾ ਸਾਲ ਮਿਲਿਆ ਕਰੇਗਾ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਜ਼ਿਲ੍ਹੇ ਅੰਦਰ ਨਹਿਰਾਂ ਸਿਰਫ ਸਾਉਣੀ ਦੀ ਫਸਲ ਦੌਰਾਨ ਕੇਵਲ 6 ਮਹੀਨੇ ਲਈ ਹੀ ਚੱਲਦੀਆਂ ਸਨ ਅਤੇ ਹਾੜ੍ਹੀ ਦੀ ਰੁੱਤ ਦੌਰਾਨ ਇਹ ਨਹਿਰਾਂ ਨਹੀਂ ਚੱਲਦੀਆਂ ਸਨ ਪਰ ਹੁਣ ਆਗਾਮੀ ਹਾੜ੍ਹੀ ਲਈ ਵੀ ਇਹ ਨਹਿਰਾਂ ਚੱਲਣਗੀਆਂ ਅਤੇ ਸਰਕਾਰ ਦਾ ਇਹ ਫ਼ੈਸਲਾ ਸਦਾ ਲਈ ਲਾਗੂ ਹੋ ਗਿਆ ਹੈ।

ਇਸ ਸਬੰਧੀ ਜਲ ਸਰੋਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਫਿਰੋਜ਼ਪੁਰ ਨਹਿਰ ਹਲਕੇ ਅਧੀਨ ਪੈਂਦੀਆਂ ਸਾਰੀਆਂ ਛੇ ਮਾਸੀ ਨਹਿਰਾਂ ਨੂੰ ਬਾਰਾਂ ਮਾਸੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਲਈ ਹਰੀਕੇ ਨਹਿਰ ਮੰਡਲ, ਫਾਜ਼ਿਲਕਾ ਨਹਿਰ ਅਤੇ ਗਰਾਊਂਡ ਮੰਡਲ ਅਧੀਨ ਪੈਂਦੀਆਂ ਛੇ ਮਾਸੀ ਨਹਿਰਾਂ ਨੂੰ ਬਾਰਾਂ ਮਾਸੀ ਕਰਦਿਆਂ ਹੋਇਆਂ ਇਨ੍ਹਾਂ ਨੂੰ ਹਾੜ੍ਹੀ ਦੇ ਸੀਜ਼ਨ ਦੌਰਾਨ ਵੀ ਚਲਾਇਆ ਜਾਵੇਗਾ ਅਤੇ ਇਹ ਹੁਕਮ ਭਵਿੱਖ ਵਿਚ ਵੀ ਲਾਗੂ ਰਹਿਣਗੇ।

Next Story
ਤਾਜ਼ਾ ਖਬਰਾਂ
Share it