ਵੱਡੀ ਖਬਰ : ਕੈਨੇਡਾ ਪੁਲਿਸ ਨੂੰ ਚਾਰ ਪੰਜਾਬੀ ਨੌਜਵਾਨਾਂ ਦੀ ਭਾਲ਼
ਬਰੈਂਪਟਨ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਪੁਲਿਸ ਵੱਲੋਂ ਚਾਰ ਪੰਜਾਬੀ ਨੌਜਵਾਨਾਂ ਦੀ ਭਾਲ਼ ਕੀਤੀ ਜਾ ਰਹੀ ਹੈ। ਬਰੈਂਪਟਨ ਵਿੱਚ ਬੀਤੀ 8 ਸਤੰਬਰ ਨੂੰ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਪੀਲ ਪੁਲਿਸ ਨੇ ਚਾਰ ਪੰਜਾਬੀ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਕੋਲੋਂ ਭਾਲ਼ ਵਿੱਚ ਸਹਿਯੋਗ ਦੀ ਮੰਗ […]
By : Editor Editor
ਬਰੈਂਪਟਨ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਪੁਲਿਸ ਵੱਲੋਂ ਚਾਰ ਪੰਜਾਬੀ ਨੌਜਵਾਨਾਂ ਦੀ ਭਾਲ਼ ਕੀਤੀ ਜਾ ਰਹੀ ਹੈ। ਬਰੈਂਪਟਨ ਵਿੱਚ ਬੀਤੀ 8 ਸਤੰਬਰ ਨੂੰ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਪੀਲ ਪੁਲਿਸ ਨੇ ਚਾਰ ਪੰਜਾਬੀ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਕੋਲੋਂ ਭਾਲ਼ ਵਿੱਚ ਸਹਿਯੋਗ ਦੀ ਮੰਗ ਕੀਤੀ ਹੈ।
ਬੀਤੇ ਸਤੰਬਰ ਮਹੀਨੇ ਵਿੱਚ 8 ਸਤੰਬਰ ਨੂੰ ਰਾਤ ਨੂੰ ਲਗਭਗ ਡੇਢ ਵਜੇ ਬਰੈਂਪਟਨ ਦੇ ਮੈਕਲਫ਼ਲਿਨ ਰੋਡ ਐਂਡ ਰੇਅ ਲਾਸਨ ਬੁਲੇਵਾਰਡ ਵਿਖੇ ਇਹ ਘਟਨਾ ਵਾਪਰੀ ਸੀ।
ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਇੱਕ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਉਣਾ ਪਿਆ।
ਪੀਲ ਰੀਜਨਲ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ 4 ਪੰਜਾਬੀ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਇਨ੍ਹਾਂ ਦੀ ਪਛਾਣ ਵੀ ਜ਼ਾਹਰ ਕੀਤੀ ਹੈ। ਇਨ੍ਹਾਂ ਚਾਰਾਂ ਦੀ ਪਛਾਣ 22 ਸਾਲ ਦੇ ਆਫ਼ਤਾਬ ਗਿੱਲ, 22 ਸਾਲ ਦੇ ਹੀ ਹਰਮਨਦੀਪ ਸਿੰਘ, 25 ਸਾਲ ਦੇ ਜਤਿੰਦਰ ਸਿੰਘ ਅਤੇ 30 ਸਾਲ ਦੇ ਸਤਨਾਮ ਸਿੰਘ ਵਜੋਂ ਦੱਸੀ ਜਾ ਰਹੀ ਹੈ। ਪੀਲ ਪੁਲਿਸ ਨੇ ਇਨ੍ਹਾਂ ਚਾਰਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਭਾਲ ਵਿੱਚ ਲੋਕਾਂ ਕੋਲੋਂ ਮਦਦ ਦੀ ਮੰਗ ਕੀਤੀ ਹੈ।