ਸੀਐਮ ਦੇ ਸਹੁੰ ਚੁੱਕਣ ਤੋਂ ਪਹਿਲਾਂ ਛੱਤੀਸਗੜ੍ਹ ’ਚ ਵੱਡਾ ਧਮਾਕਾ
ਰਾਏਪੁਰ, 13 ਦਸੰਬਰ (ਸ਼ਾਹ) : ਛੱਤੀਸਗੜ੍ਹ ਵਿਚ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਤੋਂ ਐਨ ਪਹਿਲਾਂ ਜ਼ਿਲ੍ਹਾ ਨਰਾਇਣਪੁਰ ਵਿਖੇ ਵੱਡਾ ਧਮਾਕਾ ਹੋ ਗਿਆ, ਜਿਸ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਜਵਾਨ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਏ। ਇਸ ਧਮਾਕੇ ਨੂੰ ਨਕਸਲੀਆਂ ਵੱਲੋਂ ਅੰਜ਼ਾਮ ਦਿੱਤਾ […]
By : Hamdard Tv Admin
ਰਾਏਪੁਰ, 13 ਦਸੰਬਰ (ਸ਼ਾਹ) : ਛੱਤੀਸਗੜ੍ਹ ਵਿਚ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਤੋਂ ਐਨ ਪਹਿਲਾਂ ਜ਼ਿਲ੍ਹਾ ਨਰਾਇਣਪੁਰ ਵਿਖੇ ਵੱਡਾ ਧਮਾਕਾ ਹੋ ਗਿਆ, ਜਿਸ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਜਵਾਨ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਏ। ਇਸ ਧਮਾਕੇ ਨੂੰ ਨਕਸਲੀਆਂ ਵੱਲੋਂ ਅੰਜ਼ਾਮ ਦਿੱਤਾ ਗਿਆ, ਜਿਨ੍ਹਾਂ ਵੱਲੋਂ ਆਈਈਡੀ ਨੂੰ ਜ਼ਮੀਨ ਵਿਚ ਦੱਬਿਆ ਹੋਇਆ ਸੀ, ਜਿਸ ’ਤੇ ਫ਼ੌਜੀ ਜਵਾਨ ਦਾ ਪੈਰ ਰੱਖਿਆ ਗਿਆ ਅਤੇ ਇਹ ਧਮਾਕਾ ਹੋ ਗਿਆ।
ਵੱਡੀ ਖ਼ਬਰ ਛੱਤੀਸਗੜ੍ਹ ਤੋਂ ਸਾਹਮਣੇ ਆ ਰਹੀ ਐ, ਜਿੱਥੋਂ ਦੇ ਜ਼ਿਲ੍ਹਾ ਨਾਰਾਇਣਪੁਰ ਵਿਚ ਪੈਂਦੇ ਆਮਦਈ ਖਾਣ ਵਿਖੇ ਵੱਡਾ ਧਮਾਕਾ ਹੋ ਗਿਆ, ਜਿਸ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਇਕ ਜ਼ਖ਼ਮੀ ਹੋ ਗਿਆ। ਇਹ ਮੰਦਭਾਗੀ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਛੱਤੀਸਗੜ੍ਹ ਵਿਚ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਹੋ ਰਿਹਾ ਏ। ਧਮਾਕੇ ਵਿਚ ਸ਼ਹੀਦ ਹੋਇਆ ਜਵਾਨ ਕਮਲੇਸ਼ ਸਾਹੂ ਜਾਂਜਗੀਰ ਚਾਂਪਾ ਜ਼ਿਲ੍ਹੇ ਦੇ ਪਿੰਡ ਹਸੌਦ ਦਾ ਰਹਿਣ ਵਾਲਾ ਸੀ। ਦਰਅਸਲ ਨਕਸਲੀਆਂ ਵੱਲੋਂ ਆਈਈਡੀ ਨੂੰ ਜ਼ਮੀਨ ਵਿਚ ਦੱਬਿਆ ਹੋਇਆ ਸੀ, ਜਿਸ ’ਤੇ ਫ਼ੌਜੀ ਜਵਾਨ ਦਾ ਪੈਰ ਰੱਖਿਆ ਗਿਆ ਅਤੇ ਇਹ ਧਮਾਕਾ ਹੋ ਗਿਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਫ਼ੌਜੀ ਜਵਾਨ ਇਲਾਕੇ ਵਿਚ ਸਰਚਿੰਗ ਦੇ ਲਈ ਜਾ ਰਹੇ ਸੀ।
ਬਸਤਰ ਦੇ ਆਈਜੀ ਸੁੰਦਰ ਰਾਜ ਪੀ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਸੁਰੱਖਿਆ ਬਲਾਂ ਵੱਲੋਂ ਜਵਾਬੀ ਫਾਈਰਿੰਗ ਕੀਤੀ ਗਈ। ਸ਼ਹੀਦ ਹੋਇਆ ਜਵਾਨ ਕਮਲੇਸ਼ ਕੁਮਾਰ ਸਾਹੂ ਸੀਏਐਫ 9ਵੇਂ ਵਿੰਗ ਦਾ ਜਵਾਨ ਸੀ, ਜਦਕਿ ਜ਼ਖ਼ਮੀ ਵਿਨੈ ਕੁਮਾਰ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਏ। ਘਟਨਾ ਮਗਰੋਂ ਪੁਲਿਸ ਬਲਾਂ, ਡੀਆਰਜੀ ਅਤੇ ਆਈਟੀਬੀਪੀ ਦੇ ਜਵਾਨਾਂ ਨੇ ਇਲਾਕੇ ਵਿਚ ਸਰਚਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਨਕਸਲੀਆਂ ਨੇ ਪਹਿਲਾਂ ਤੋਂ ਇੱਥੇ ਬੰਬ ਪਲਾਂਟ ਕੀਤਾ ਹੋਇਆ ਸੀ।
ਦੱਸ ਦਈਏ ਕਿ ਇਸ ਇਲਾਕੇ ਵਿਚ ਨਕਸਲੀਆਂ ਨੇ ਕਈ ਥਾਵਾਂ ’ਤੇ ਸੈਂਕੜੇ ਬੰਬ ਪਲਾਂਟ ਕੀਤੇ ਹੋਏ ਨੇ। ਮੰਗਲਵਾਰ ਸਵੇਰੇ ਵੀ ਸਰਚਿੰਗ ਦੌਰਾਨ ਇਕ ਧਮਾਕਾ ਹੋ ਗਿਆ ਸੀ ਅਤੇ ਇਕ ਜਵਾਨ ਜ਼ਖ਼ਮੀ ਹੋ ਗਿਆ ਸੀ। ਪਿਛਲੇ ਤਿੰਨ ਦਿਨਾਂ ਵਿਚ ਸਾਲਾਤੋਂਗ ਵਿਚ ਵੱਖ ਵੱਖ ਆਈਈਡੀ ਧਮਾਕਿਆਂ ਵਿਚ ਕੁੱਲ 6 ਜਵਾਨ ਜ਼ਖ਼ਮੀ ਹੋ ਚੁੱਕੇ ਨੇ, ਜਦਕਿ ਇਕ ਜਵਾਨ ਪਹਿਲਾਂ ਵੀ 11 ਦਸੰਬਰ ਨੂੰ ਸ਼ਹੀਦ ਹੋ ਗਿਆ ਸੀ। ਇਸ ਤੋਂ ਇਲਾਵਾ ਨਕਸਲੀਆਂ ਵੱਲੋਂ ਜ਼ਮੀਨ ਹੇਠਾਂ ਦੱਬੇ ਗਏ ਬੰਬਾਂ ਦੀ ਚਪੇਟ ਵਿਚ ਕੁੱਝ ਮਜ਼ਦੂਰ ਵੀ ਆ ਗਏ ਸਨ, ਜਿਸ ਤੋਂ ਬਾਅਦ ਨਕਸਲੀਆਂ ਨੇ ਪਰਚਾ ਜਾਰੀ ਕਰਕੇ ਆਖਿਆ ਸੀ ਕਿ ਇਹ ਬੰਬ ਸਿਰਫ਼ ਫੌਜ ਲਈ ਲਗਾਏ ਹੋਏ ਸੀ ਪਰ ਉਸ ਦੀ ਚਪੇਟ ਵਿਚ ਮਜ਼ਦੂਰ ਆਉਣ ਦਾ ਸਾਨੂੰ ਦੁੱਖ ਐ।