ਇਲਾਹਾਬਾਦ ਹਾਈਕੋਰਟ ਦਾ ਵੱਡਾ ਫੈਸਲਾ, "ਇਸਲਾਮ ਧਰਮ ਵਿਆਹੇ ਹੋਏ ਵਿਅਕਤੀ ਨੂੰ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਦੀ ਆਗਿਆ ਨਹੀਂ ਦਿੰਦਾ"
ਇਲਾਹਬਾਦ, 9 ਮਈ,ਪਰਦੀਪ ਸਿੰਘ: ਇਲਾਹਾਬਾਦ ਹਾਈਕੋਰਟ ਦਾ ਇਕ ਵੱਡਾ ਫੈਸਲਾ ਸਾਹਮਣੇ ਆਇਆ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਇਸਲਾਮ ਧਰਮ ਨੂੰ ਮੰਨਣ ਵਾਲੇ ਵਿਆਹ ਤੋਂ ਬਾਅਦ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਨਹੀ ਰਹਿ ਸਕਦੇ ਕਿਉਂਕਿ ਧਰਮ ਇਸ ਦੀ ਆਗਿਆ ਨਹੀਂ। ਹਾਈਕੋਰਟ ਦੇ ਜੱਜ ਏਆਰ ਮਸੂਦੀ ਅਤੇ ਜਸਟਿਸ ਅਜੈ ਕੁਮਾਰ ਦੀ ਬੈਂਚ ਨੇ ਪਟੀਸ਼ਨਰ ਸਨੇਹਾ ਦੇਵੀ ਅਤੇ ਸ਼ਾਦੀਸ਼ੁਦਾ […]
By : Editor Editor
ਇਲਾਹਬਾਦ, 9 ਮਈ,ਪਰਦੀਪ ਸਿੰਘ: ਇਲਾਹਾਬਾਦ ਹਾਈਕੋਰਟ ਦਾ ਇਕ ਵੱਡਾ ਫੈਸਲਾ ਸਾਹਮਣੇ ਆਇਆ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਇਸਲਾਮ ਧਰਮ ਨੂੰ ਮੰਨਣ ਵਾਲੇ ਵਿਆਹ ਤੋਂ ਬਾਅਦ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਨਹੀ ਰਹਿ ਸਕਦੇ ਕਿਉਂਕਿ ਧਰਮ ਇਸ ਦੀ ਆਗਿਆ ਨਹੀਂ।
ਹਾਈਕੋਰਟ ਦੇ ਜੱਜ ਏਆਰ ਮਸੂਦੀ ਅਤੇ ਜਸਟਿਸ ਅਜੈ ਕੁਮਾਰ ਦੀ ਬੈਂਚ ਨੇ ਪਟੀਸ਼ਨਰ ਸਨੇਹਾ ਦੇਵੀ ਅਤੇ ਸ਼ਾਦੀਸ਼ੁਦਾ ਮੁਸਲਿਮ ਵਿਅਕਤੀ ਮੁਹੰਮਦ ਸ਼ਾਦਾਬ ਖਾਨ ਦੀ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਕਿਹਾ ਹੈ। ਪਟੀਸ਼ਨਰ ਦਾ ਦਾਅਵਾ ਹੈ ਕਿ ਉਹ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਸਨ ਅਤੇ ਲੜਕੀ ਦੇ ਮਾਤਾ ਪਿਤਾ ਨੇ ਉਸ ਦੇ ਖਿਲਾਫ਼ ਅਗਵਾ ਕਰਨ ਦੀ ਸ਼ਿਕਾਇਤ ਕੀਤੀ ਸੀ ਪਰ ਪਟੀਸ਼ਨਰ ਦਾ ਕਹਿਣਾ ਹੈ ਕਿ ਪੁਲਿਸ ਸੁਰੱਖਿਆ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਸੁਪਰੀਮ ਕੋਰਟ ਦਾ ਆਦੇਸ਼ ਹੈ ਕਿ ਕੋਈ ਵੀ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲਈ ਸੁਤੰਤਰ ਹੈ।
ਜ਼ਿਕਰਯੋਗ ਹੈ ਕਿ ਖਾਨ ਦੀ 2020 ਵਿੱਚ ਫਰੀਦਾ ਖਾਤੂਨ ਦੇ ਨਾਲ ਵਿਆਹ ਹੋਇਆ ਸੀ ਅਤੇ ਇੰਨ੍ਹਾਂ ਦੀ ਇਕ ਬੇਟੀ ਵੀ ਹੈ। ਕੋਰਟ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਆਧਾਰ ਉੱਤੇ ਉਨ੍ਹਾਂ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕੀਤਾ ਹੈ। ਇਲਾਹਾਬਾਦ ਹਾਈਕੋਰਟ ਦਾ ਕਹਿਣਾ ਹੈ ਕਿ ਇਸਲਾਮ ਧਰਮ ਵਿੱਚ ਜਿਹੇ ਰਿਸ਼ਤੇ ਦੀ ਇਜਾਜਤ ਨਹੀਂ ਹੈ ।
ਇਹ ਵੀ ਪੜ੍ਹੋ:
ਸੰਗਰੂਰ ਜ਼ਿਲ੍ਹੇ ਦੇ ਪਿੰਡ ਕਪਿਆਲ ਵਿੱਚ ਖੇਤ ਵਿੱਚ ਲਗਾਏ ਗਏ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀਣ ਨਾਲ 18 ਮੱਝਾਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 14 ਮੱਝਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਮੱਝਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ, ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੂਰੇ ਸੱਚ ਦਾ ਖੁਲਾਸਾ ਹੋ ਸਕੇਗਾ।
ਗੁੱਜਰ ਬਰਾਦਰੀ ਦੇ ਦੋ ਵਿਅਕਤੀ ਮੱਝਾਂ ਚਾਰ ਰਹੇ ਸਨ ਜਦੋਂ ਮੱਝਾਂ ਨੇ ਟਿਊਬਵੈੱਲ ਦਾ ਪਾਣੀ ਪੀਤਾ ਤਾਂ ਅਚਾਨਕ ਸਿਹਤ ਵਿਗੜ ਗਈ। ਇਸ ਮੌਕੇ ਗੁੱਜਰ ਮੂਸਾ ਖਾਨ ਅਤੇ ਗਾਮਾ ਖਾਨ ਦਾ ਕਹਿਣਾ ਹੈ ਕਿ ਉਹ ਹਿਮਾਚਲ ਦੇ ਰਹਿਣ ਵਾਲੇ ਹਨ ਪਿਛਲੇ 25 ਸਾਲਾਂ ਤੋਂ ਹੀ ਸੰਗਰੂਰ ਦੇ ਪਿੰਡ ਧੂਰਾ ਵਿਖੇ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ
ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਆਪਣੇ ਪਸ਼ੂਆਂ ਨੂੰ ਵੱਖ-ਵੱਖ ਪਿੰਡਾਂ ਵਿੱਚ ਚਰਾਉਣ ਲਈ ਲੈ ਕੇ ਜਾਂਦੇ ਹਨ ਅਤੇ ਖੁੱਲ੍ਹੇ ਵਿੱਚ ਆਪਣੇ ਪਸ਼ੂਆਂ ਨੂੰ ਚਾਰਦੇ ਹਨ। ਜਿਸ ਕਾਰਨ ਅੱਜ ਵੀ ਉਹ ਆਪਣੀਆਂ 32 ਮੱਝਾਂ ਸਮੇਤ ਪਿੰਡ ਕਪਿਆਲ/ਸੰਗਰੇੜੀ ਤੋਂ ਪਿੰਡ ਕਪਿਆਲ ਨੂੰ ਜਾਂਦੀ ਸੜਕ ‘ਤੇ ਚਰਾਉਣ ਲਈ ਲਿਆਏ ਸਨ, ਜਦੋਂ ਉਨ੍ਹਾਂ ਨੇ ਆਪਣੀਆਂ ਮੱਝਾਂ ਨੂੰ ਪਾਣੀ ਪਿਲਾਇਆ ਤਾਂ ਇਕ-ਇਕ ਕਰਕੇ ਉਹ ਜ਼ਮੀਨ ‘ਤੇ ਡਿੱਗ ਕੇ ਮਰ ਗਈਆਂ।