Begin typing your search above and press return to search.

ਕਾਂਗਰਸ ਨੂੰ ਵੱਡਾ ਝਟਕਾ, ਅਸ਼ੋਕ ਚਵਾਨ ਨੇ ਦਿੱਤਾ ਅਸਤੀਫਾ, ਭਾਜਪਾ 'ਚ ਸ਼ਾਮਲ ਹੋ ਸਕਦੇ ਹਨ

ਮਹਾਰਾਸ਼ਟਰ : ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਅਤੇ ਤਾਕਤਵਰ ਨੇਤਾ ਅਸ਼ੋਕ ਚਵਾਨ ਨੂੰ ਲੈ ਕੇ ਮਹਾਰਾਸ਼ਟਰ ਦੇ ਸਿਆਸੀ ਹਲਕਿਆਂ 'ਚ ਚਰਚਾ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਚਵਾਨ ਜਲਦ ਹੀ ਆਪਣਾ ਪੱਖ ਬਦਲ ਸਕਦੇ ਹਨ। ਕਾਂਗਰਸ ਨੇਤਾ ਚਵਾਨ ਨੇ ਅੱਜ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ […]

ਕਾਂਗਰਸ ਨੂੰ ਵੱਡਾ ਝਟਕਾ, ਅਸ਼ੋਕ ਚਵਾਨ ਨੇ ਦਿੱਤਾ ਅਸਤੀਫਾ, ਭਾਜਪਾ ਚ ਸ਼ਾਮਲ ਹੋ ਸਕਦੇ ਹਨ
X

Editor (BS)By : Editor (BS)

  |  12 Feb 2024 10:03 AM IST

  • whatsapp
  • Telegram

ਮਹਾਰਾਸ਼ਟਰ : ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਅਤੇ ਤਾਕਤਵਰ ਨੇਤਾ ਅਸ਼ੋਕ ਚਵਾਨ ਨੂੰ ਲੈ ਕੇ ਮਹਾਰਾਸ਼ਟਰ ਦੇ ਸਿਆਸੀ ਹਲਕਿਆਂ 'ਚ ਚਰਚਾ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਚਵਾਨ ਜਲਦ ਹੀ ਆਪਣਾ ਪੱਖ ਬਦਲ ਸਕਦੇ ਹਨ। ਕਾਂਗਰਸ ਨੇਤਾ ਚਵਾਨ ਨੇ ਅੱਜ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਚਵਾਨ ਨੇ ਵਿਧਾਨ ਸਭਾ ਮੈਂਬਰੀ ਤੋਂ ਆਪਣਾ ਅਸਤੀਫਾ ਰਾਹੁਲ ਨਾਰਵੇਕਰ ਨੂੰ ਸੌਂਪ ਦਿੱਤਾ ਹੈ। ਇਹ ਅਸਤੀਫਾ ਸਵੇਰੇ 11 ਵਜੇ ਦੇ ਕਰੀਬ ਦਿੱਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ੋਕ ਚੌਹਾਨ ਨੇ ਅੱਜ ਸਵੇਰੇ 11:24 ਵਜੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੇ ਅਸਤੀਫਾ ਸਵੀਕਾਰ ਕਰ ਲਿਆ। ਇਸ ਦੌਰਾਨ ਚਵਾਨ ਦੇ ਵਿਧਾਨ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਇਸ ਦੇ ਨਾਲ ਹੀ ਭਾਜਪਾ ਦੇ ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਸ਼ੋਕ ਚਵਾਨ ਜਲਦ ਹੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਅਜੇ ਤੱਕ ਕਿਸੇ ਵੀ ਪਾਸਿਓਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਸ਼ੋਕ ਚਵਾਨ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ।

ਅਮਰੀਕਾ ਰਹਿ ਰਹੇ ਪ੍ਰਦੀਪ ਸਿੰਘ ਦੇ ਘਰ ਪੰਜਾਬ ਵਿਚ ਹੋਈ ਚੋਰੀ

ਰਾਏਕੋਟ, 12 ਫ਼ਰਵਰੀ, ਨਿਰਮਲ : ਰਾਏਕੋਟ ਸ਼ਹਿਰ ਦੇ ਕੁਤਬਾ ਗੇਟ ਲਾਗਲੇ ਮੁਹੱਲੇ ’ਚ ਸਥਿਤ ਐਨਆਰਆਈ ਦੇ ਬੰਦ ਪਏ ਘਰ ਦੇ ਤਾਲੇ ਤੋੜ ਕੇ ਉਸ ਦੇ ਵੱਡੇ ਭਰਾ ਦੀ 12 ਬੋਰ ਦੀ ਰਾਈਫਲ ਤੇ ਨਕਦੀ ਚੋਰੀ ਕਰ ਕੇ ਲੈ ਗਏ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪਰਵਾਸੀ ਪੰਜਾਬੀ ਦੇ ਗੁਆਂਢੀ ਅਮਨਦੀਪ ਸਿੰਘ ਪੁੱਤਰ ਤਰਸੇਮ ਸਿੰਘ ਨੇ ਸਵੇਰੇ 9 ਵਜੇ ਦੇ ਕਰੀਬ ਪਰਵਾਸੀ ਪੰਜਾਬੀ ਪਰਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਘਰ ’ਚ ਦੇਖਿਆ ਤਾਂ ਅੰਦਰ ਕਮਰਿਆਂ ਦੇ ਗੇਟਾਂ ਦੇ ਕੁੰਡੇ ਤਾਲਿਆਂ ਸਮੇਤ ਪੁੱਟੇ ਹੋਏ ਹਨ ਤੇ ਗੇਟ ਖੁੱਲ੍ਹੇ ਹਨ ਜਿਸ ’ਤੇ ਉਸ ਨੇ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਹਰਮੇਲ ਸਿੰਘ ਵਾਸੀ ਅਹਿਮਦਗੜ੍ਹ ਰੋਡ ਰਾਏਕੋਟ ਨੂੰ ਸੱਦਿਆ।

ਉਨ੍ਹਾਂ ਅੰਦਰ ਜਾ ਕੇ ਦੇਖਿਆ ਕਿ ਘਰ ਵਿਚਲੇ ਕਮਰਿਆਂ ਦੇ ਗੇਟਾਂ ਦੇ ਕੁੰਡੇ ਤਾਲਿਆਂ ਸਮੇਤ ਪੁੱਟੇ ਹੋਏ ਤੇ ਗੇਟ ਖੁੱਲ੍ਹੇ ਹਨ। ਘਰ ਦੇ ਅੰਦਰ ਫਰੋਲਾ ਫਰੋਲੀ ਕੀਤੀ ਹੋਈ ਸੀ, ਇਕ ਕਮਰੇ ’ਚ ਪਈਆਂ ਦੋ ਅਲਮਾਰੀਆਂ ਦੇ ਵੀ ਦਰਵਾਜ਼ੇ ਤੋੜੇ ਹੋਏ ਹਨ ਜਿਸ ’ਤੇ ਉਨ੍ਹਾਂ ਇਸ ਸਬੰਧੀ ਅਮਰੀਕਾ ਰਹਿੰਦੇ ਪਰਵਾਸੀ ਪੰਜਾਬੀ ਪਰਦੀਪ ਸਿੰਘ ਨਾਲ ਉਸਦੇ ਫੋਨ ’ਤੇ ਗੱਲਬਾਤ ਕੀਤੀ ਅਤੇ ਸਾਰੀ ਘਟਨਾ ਤੋਂ ਜਾਣੂੰ ਕਰਵਾਇਆ, ਫੋਨ ’ਤੇ ਗੱਲਬਾਤ ਕਰਦਿਆਂ ਪਰਵਾਸੀ ਪੰਜਾਬੀ ਨੇ ਉਨ੍ਹਾਂ ਦੱਸਿਆ ਕਿ ਇੰਨਾਂ ਅਲਮਾਰੀਆਂ ’ਚ ਉਸਦੇ ਵੱਡੇ ਭਰਾ ਤਜਿੰਦਰ ਸਿੰਘ ਦੀ ਇੱਕ ਲਾਇਸੰਸੀ 12 ਬੋਰ ਡਬਲ ਬੈਰਲ ਗੰਨ ਅਤੇ 5-6 ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਪਈ ਸੀ ਪਰ ਜਦੋਂ ਉਨ੍ਹਾਂ ਨੇ ਉਕਤ ਅਲਮਾਰੀ ਨੂੰ ਚੈੱਕ ਕੀਤਾ ਤਾਂ ਉਸ ਅਲਮਾਰੀ ’ਚੋਂ 12 ਬੋਰ ਡਬਲ ਬੈਰਲ ਗੰਨ ਤੇ ਸਾਰੀ ਨਕਦੀ ਗ਼ਾਇਬ ਸੀ। ਇਸ ਸਬੰਧੀ ਗੱਲਬਾਤ ਕਰਨ ’ਤੇ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਆਖਿਆ ਕਿ ਇਸ ਸਬੰਧੀ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ

Next Story
ਤਾਜ਼ਾ ਖਬਰਾਂ
Share it