IPL 2024 ਨੂੰ ਲੈ ਕੇ ਵੱਡਾ ਐਲਾਨ
ਨਵੀਂ ਦਿੱਲੀ : ਜੈ ਸ਼ਾਹ-ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਇਸ ਸਾਲ ਦੇਸ਼ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਕਾਰਨ ਆਈਪੀਐਲ 2024 ਦੇ ਅੱਧੇ ਸ਼ੈਡਿਊਲ ਦਾ ਐਲਾਨ ਕੀਤਾ ਹੈ। ਬੀਸੀਸੀਆਈ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ 'ਤੇ ਨਜ਼ਰ ਰੱਖ ਰਿਹਾ ਸੀ, ਤਾਂ ਜੋ ਉਹ ਦੇਸ਼ ਵਿੱਚ ਆਈਪੀਐਲ ਦੇ 17ਵੇਂ ਸੀਜ਼ਨ ਦਾ ਆਯੋਜਨ […]
By : Editor (BS)
ਨਵੀਂ ਦਿੱਲੀ : ਜੈ ਸ਼ਾਹ-ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਇਸ ਸਾਲ ਦੇਸ਼ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਕਾਰਨ ਆਈਪੀਐਲ 2024 ਦੇ ਅੱਧੇ ਸ਼ੈਡਿਊਲ ਦਾ ਐਲਾਨ ਕੀਤਾ ਹੈ। ਬੀਸੀਸੀਆਈ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ 'ਤੇ ਨਜ਼ਰ ਰੱਖ ਰਿਹਾ ਸੀ, ਤਾਂ ਜੋ ਉਹ ਦੇਸ਼ ਵਿੱਚ ਆਈਪੀਐਲ ਦੇ 17ਵੇਂ ਸੀਜ਼ਨ ਦਾ ਆਯੋਜਨ ਕਰ ਸਕੇ।
ਹਾਲਾਂਕਿ ਇਸ ਦੌਰਾਨ ਕੁਝ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਸ 'ਚ ਕਿਹਾ ਗਿਆ ਸੀ ਕਿ ਆਈ.ਪੀ.ਐੱਲ. 2024 ਦੇ ਅੱਧੇ ਸੀਜ਼ਨ ਦਾ ਆਯੋਜਨ ਯੂਏਈ 'ਚ ਕੀਤਾ ਜਾ ਸਕਦਾ ਹੈ ਪਰ ਸ਼ਨੀਵਾਰ 17 ਮਾਰਚ ਨੂੰ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਬੀ.ਸੀ.ਸੀ.ਆਈ. ਨੇ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਵਿਰਾਮ ਲਗਾ ਦਿੱਤਾ। ..ਜੈ ਸ਼ਾਹ ਨੇ ਪੁਸ਼ਟੀ ਕੀਤੀ ਕਿ ਇਸ ਸਾਲ ਵੀ ਪੂਰੇ ਆਈਪੀਐਲ ਸੀਜ਼ਨ ਦਾ ਆਯੋਜਨ ਭਾਰਤ ਵਿੱਚ ਕੀਤਾ ਜਾਵੇਗਾ।