ਅਮਿਤ ਸ਼ਾਹ ਫੇਕ ਵੀਡੀਓ ਕੇਸ 'ਚ ਅਹਿਮਦਾਬਾਦ ਪੁਲਿਸ ਦਾ ਵੱਡਾ ਐਕਸ਼ਨ, ਜਾਣੋ ਕੀ ਹੈ ਪੂਰਾ ਮਾਮਲਾ
ਨਵੀਂ ਦਿੱਲੀ, 30 ਅਪ੍ਰੈਲ, ਪਰਦੀਪ ਸਿੰਘ : ਕੇਂਦਰੀ ਗ੍ਰਹਿ ਮੰਤਰੀ ਦੀ ਫੇਕ ਐਡਿਟ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੇ ਜਾਣ ਦੇ ਮਾਮਲੇ ਉੱਤੇ ਪੁਲਿਸ ਨੇ ਵੱਡਾਐਕਸ਼ਨ ਲਿਆ ਹੈ। ਅਹਿਮਦਾਬਾਦ ਸਾਈਬਰ ਕ੍ਰਾਈਮ ਟੀਮ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਦੋਨੇ ਮੁਲਜ਼ਮ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਜੁੜੇ ਹੋਏ ਹਨ। ਅਮਿਤ ਸ਼ਾਹ […]
By : Editor Editor
ਨਵੀਂ ਦਿੱਲੀ, 30 ਅਪ੍ਰੈਲ, ਪਰਦੀਪ ਸਿੰਘ : ਕੇਂਦਰੀ ਗ੍ਰਹਿ ਮੰਤਰੀ ਦੀ ਫੇਕ ਐਡਿਟ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੇ ਜਾਣ ਦੇ ਮਾਮਲੇ ਉੱਤੇ ਪੁਲਿਸ ਨੇ ਵੱਡਾਐਕਸ਼ਨ ਲਿਆ ਹੈ। ਅਹਿਮਦਾਬਾਦ ਸਾਈਬਰ ਕ੍ਰਾਈਮ ਟੀਮ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਦੋਨੇ ਮੁਲਜ਼ਮ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਜੁੜੇ ਹੋਏ ਹਨ। ਅਮਿਤ ਸ਼ਾਹ ਦੀ ਰੈਲੀਆਂ ਦੀ ਵੀਡੀਓ ਨੂੰ ਐਡਿਟ ਕਰਕੇ ਵਾਇਰਲ ਕੀਤਾ ਸੀ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਕਈ ਨੇਤਾਵਾਂ ਨੂੰ ਨੋਟਿਸ ਭੇਜੇ ਹਨ। ਦਿੱਲੀ ਪੁਲਿਸ ਇਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ ਅਤੇ ਕਈ ਰਾਜਾਂ ਵਿੱਚ ਇਸਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਪੁਲਿਸ ਜਾਂਚ ਦਾ ਦਾਇਰਾ ਕਈ ਰਾਜਾਂ ਤੱਕ ਫੈਲ ਗਿਆ ਹੈ।ਐ਼ਡਿਟ ਵੀਡੀਓ ਦੀ ਜਾਂਚ ਲਈ ਦਿੱਲੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਝਾਰਖੰਡ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ ਅਤੇ ਨਾਗਾਲੈਂਡ ਭੇਜੀਆਂ ਗਈਆਂ ਹਨ। ਪੁਲਸ ਨੇ ਫਰਜ਼ੀ ਵੀਡੀਓ ਮਾਮਲੇ 'ਚ ਤੇਲੰਗਾਨਾ ਦੇ ਸੀਐੱਮ ਰੇਵੰਤ ਰੈਡੀ ਨੂੰ ਵੀ ਸੰਮਨ ਕੀਤਾ ਹੈ।
ਫਰਜ਼ੀ ਵੀਡੀਓ ਸ਼ੇਅਰ ਕਰਨ ਦੇ ਮਾਮਲੇ ਵਿੱਚ ਯੂਪੀ ਵਿੱਚ ਸਮਾਜਵਾਦੀ ਪਾਰਟੀ ਦੇ ਇੱਕ ਲੋਕ ਸਭਾ ਉਮੀਦਵਾਰ ਨੂੰ ਨੋਟਿਸ ਦਿੱਤਾ ਗਿਆ ਹੈ ਅਤੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਝਾਰਖੰਡ ਦੇ ਇੱਕ ਕਾਂਗਰਸੀ ਆਗੂ ਨੂੰ ਵੀ ਨੋਟਿਸ ਮਿਲਿਆ ਹੈ। ਨੂੰ ਪੁੱਛਗਿੱਛ ਲਈ ਦਿੱਲੀ ਬੁਲਾਇਆ ਗਿਆ ਹੈ। ਨਾਗਾਲੈਂਡ ਦੇ ਕਾਂਗਰਸੀ ਆਗੂ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਆਪਣੇ ਮੋਬਾਈਲ ਨਾਲ ਲੈ ਕੇ ਆਉਣ ਲਈ ਕਿਹਾ ਗਿਆ ਹੈ। ਜਾਣਕਾਰੀ ਮੁਤਾਬਕ ਤੇਲੰਗਾਨਾ ਦੇ ਸੀਐਮ ਰੈੱਡੀ ਸਮੇਤ ਛੇ ਲੋਕਾਂ ਨੂੰ ਦਿੱਲੀ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਹੈ। ਐਡਿਟ ਵੀਡੀਓ ਮਾਮਲੇ 'ਚ ਕਈ ਸੂਬਿਆਂ ਦੇ ਲੋਕ ਸ਼ਾਮਲ ਹਨ।
ਕਾਂਗਰਸ ਫੈਲਾ ਰਹੀ ਹੈ ਫਰਜ਼ੀ ਵੀਡੀਓ: ਅਮਿਤ ਸ਼ਾਹ ਤੁਹਾਨੂੰ ਦੱਸ ਦੇਈਏ ਕਿ ਅਮਿਤ ਸ਼ਾਹ ਦਾ ਜੋ ਫਰਜ਼ੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਸੀ, ਉਹ ਰਾਖਵੇਂਕਰਨ ਨਾਲ ਜੁੜਿਆ ਸੀ। ਅਮਿਤ ਸ਼ਾਹ ਨੇ ਗੁਹਾਟੀ 'ਚ ਉਸ ਫਰਜ਼ੀ ਵੀਡੀਓ ਨੂੰ ਲੈ ਕੇ ਕਾਂਗਰਸ 'ਤੇ ਵੀ ਹਮਲਾ ਬੋਲਿਆ। ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਪਾਰਟੀ ਝੂਠ ਫੈਲਾ ਕੇ ਲੋਕਾਂ ਵਿੱਚ ਭੰਬਲਭੂਸਾ ਫੈਲਾਉਣਾ ਚਾਹੁੰਦੀ ਹੈ। ਭਾਰਤੀ ਜਨਤਾ ਪਾਰਟੀ ਐਸ.ਸੀ., ਐਸ.ਟੀ ਅਤੇ ਓ.ਬੀ.ਸੀ. ਲਈ ਰਾਖਵੇਂਕਰਨ ਦੀ ਹਮਾਇਤੀ ਹੈ ਅਤੇ ਇਸਦੀ ਰਾਖੀ ਲਈ ਹਮੇਸ਼ਾ ਭੂਮਿਕਾ ਨਿਭਾਏਗੀ। ਇਹ ਗੱਲ ਨਰਿੰਦਰ ਮੋਦੀ ਵੀ ਕਈ ਵਾਰ ਕਹਿ ਚੁੱਕੇ ਹਨ। ਐਸ.ਸੀ., ਐਸ.ਟੀ ਅਤੇ ਓ.ਬੀ.ਸੀ. ਦੇ ਰਾਖਵੇਂਕਰਨ ਨੂੰ ਲੈ ਕੇ ਜੇਕਰ ਕਿਸੇ ਪਾਰਟੀ ਨੇ ਲੁੱਟ ਕੀਤੀ ਹੈ ਤਾਂ ਉਹ ਕਾਂਗਰਸ ਪਾਰਟੀ ਹੈ।