Begin typing your search above and press return to search.
ਇੰਗਲੈਂਡ ’ਚ ਪੰਜਾਬੀ ਵਿਦਿਆਰਥੀ ਨਾਲ ਵੱਡਾ ਹਾਦਸਾ
ਗੁਰਦਾਸਪੁਰ, (ਭੋਪਾਲ ਸਿੰਘ) : ਇੰਗਲੈਂਡ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬੀ ਵਿਦਿਆਰਥੀ ਨਾਲ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਉਹ ਕੰਮ ’ਤੇ ਗਿਆ ਹੋਇਆ ਸੀ। ਕੰਮ ਕਰਦੇ ਸਮੇਂ ਉਸ ’ਤੇ ਕੰਧ ਡਿੱਗ ਗਈ, ਜਿਸ ’ਚ ਗੰਭੀਰ ਜ਼ਖਮੀ ਹੋਣ ਕਾਰਨ ਉਹ ਦਮ ਤੋੜ ਗਿਆ। ਵਿਦੇਸ਼ ’ਚ ਜਵਾਨ ਪੁੱਤ ਦੀ ਮੌਤ ਕਾਰਨ ਮਾਪਿਆਂ […]
By : Editor Editor
ਗੁਰਦਾਸਪੁਰ, (ਭੋਪਾਲ ਸਿੰਘ) : ਇੰਗਲੈਂਡ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬੀ ਵਿਦਿਆਰਥੀ ਨਾਲ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਉਹ ਕੰਮ ’ਤੇ ਗਿਆ ਹੋਇਆ ਸੀ। ਕੰਮ ਕਰਦੇ ਸਮੇਂ ਉਸ ’ਤੇ ਕੰਧ ਡਿੱਗ ਗਈ, ਜਿਸ ’ਚ ਗੰਭੀਰ ਜ਼ਖਮੀ ਹੋਣ ਕਾਰਨ ਉਹ ਦਮ ਤੋੜ ਗਿਆ।
ਵਿਦੇਸ਼ ’ਚ ਜਵਾਨ ਪੁੱਤ ਦੀ ਮੌਤ ਕਾਰਨ ਮਾਪਿਆਂ ’ਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਗਿਆ। ਜਿਵੇਂ ਹੀ ਮੌਤ ਦੀ ਖਬਰ ਪੰਜਾਬ ਪੁੱਜੀ ਤਾਂ ਗੁਰਦਾਸਪੁਰ ਵਿੱਚ ਸੋਗ ਦੀ ਲਹਿਰ ਦੌੜ ਗਈ। ਕਰਮਨ ਸਿੰਘ ਨਾਂ ਦੇ ਇਸ ਨੌਜਵਾਨ ਦੀ ਉਮਰ 25 ਸਾਲ ਸੀ ਤੇ ਉਹ 2020 ’ਚ ਚੰਗੇ ਭਵਿੱਖ ਤੇ ਪੜ੍ਹਾਈ ਲਈ ਇੰਗਲੈਂਡ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੜ੍ਹਾਈ ਕਰਨ ਲਈ 2020 ’ਚ ਯੂਕੇ ਗਿਆ ਸੀ। ਉੱਥੇ ਕੰਮ ਕਰਦੇ ਸਮੇਂ ਉਸ ’ਤੇ ਕੰਧ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੀਤੀ 12 ਤਰੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਹਾਲਾਂਕਿ 15 ਤਰੀਕ ਨੂੰ ਉਨ੍ਹਾਂ ਨੂੰ ਅੰਬੈਸੀ ਵੱਲੋਂ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ।
ਮੋਹਨ ਲਾਲ ਨੇ ਸਰਕਾਰ ’ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਉਮੀਦ ਹੈ ਕਿ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇਗੀ ਤਾਂ ਜੋ ਉਹ ਆਖਰੀ ਵਾਰ ਆਪਣੇ ਪੁੱਤ ਦਾ ਚੇਹਰਾ ਦੇਖ ਸਕਣ ਤੇ ਉਸ ਅੰਤਮ ਰਸਮਾਂ ਨਿਭਾਉਣ। ਮ੍ਰਿਤਕ ਨੌਜਵਾਨ ਦੀ ਮਾਤਾ ਬੀਰੋ ਦੇਵੀ ਨੇ ਭਰੇ ਮਨ ਨਾਲ ਸਰਕਾਰ ਨੂੰ ਇਹ ਅਪੀਲ ਕੀਤੀ ਕਿ ਨੌਜਵਾਨ ਨੂੰ ਪੰਜਾਬ ਵਿੱਚ ਹੀ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਉਹ ਬਾਹਰ ਹੀ ਨਾ ਜਾਣ ਤੇ ਆਪਣੇ ਮਾਪਿਆਂ ਕੋਲ ਰਹਿਣ। ਉੱਧਰ ਮ੍ਰਿਤਕ ਨੌਜਵਾਨ ਦੇ ਚਾਚੇ ਸੋਹਣ ਲਾਲ ਨੇ ਵੀ ਆਪਣੇ ਭਤੀਜੇ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ।
Next Story