ਨਵੰਬਰ ਵਿਚ ਹੋ ਸਕਦੀ ਹੈ ਬਾਈਡਨ-ਜਿਨਪਿੰਗ ਦੀ ਮੁਲਾਕਾਤ
ਵਾਸ਼ਿੰਗਟਨ, 7 ਅਕਤੂਬਰ, ਨਿਰਮਲ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਅਗਲੇ ਮਹੀਨੇ ਯਾਨੀ ਨਵੰਬਰ ਵਿੱਚ ਮੁਲਾਕਾਤ ਕਰ ਸਕਦੇ ਹਨ। ‘ਦਿ ਵਾਸ਼ਿੰਗਟਨ ਪੋਸਟ’ ਮੁਤਾਬਕ ਦੋਹਾਂ ਨੇਤਾਵਾਂ ਦੀ ਮੁਲਾਕਾਤ ਸਾਨ ਫਰਾਂਸਿਸਕੋ ’ਚ ਹੋ ਸਕਦੀ ਹੈ। ਫਿਲਹਾਲ ਇਸ ਦੀ ਯੋਜਨਾ ਬਣਾਈ ਜਾ ਰਹੀ ਹੈ। ਕੁਝ ਵੀ ਪੁਸ਼ਟੀ ਨਹੀਂ ਹੈ। ਇਸ ਮੁਲਾਕਾਤ ਨੂੰ ਦੋਵਾਂ ਦੇਸ਼ਾਂ […]
By : Hamdard Tv Admin
ਵਾਸ਼ਿੰਗਟਨ, 7 ਅਕਤੂਬਰ, ਨਿਰਮਲ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਅਗਲੇ ਮਹੀਨੇ ਯਾਨੀ ਨਵੰਬਰ ਵਿੱਚ ਮੁਲਾਕਾਤ ਕਰ ਸਕਦੇ ਹਨ। ‘ਦਿ ਵਾਸ਼ਿੰਗਟਨ ਪੋਸਟ’ ਮੁਤਾਬਕ ਦੋਹਾਂ ਨੇਤਾਵਾਂ ਦੀ ਮੁਲਾਕਾਤ ਸਾਨ ਫਰਾਂਸਿਸਕੋ ’ਚ ਹੋ ਸਕਦੀ ਹੈ। ਫਿਲਹਾਲ ਇਸ ਦੀ ਯੋਜਨਾ ਬਣਾਈ ਜਾ ਰਹੀ ਹੈ। ਕੁਝ ਵੀ ਪੁਸ਼ਟੀ ਨਹੀਂ ਹੈ।
ਇਸ ਮੁਲਾਕਾਤ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪਟੜੀ ’ਤੇ ਲਿਆਉਣ ਦੇ ਨਜ਼ਰੀਏ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ- ਚੀਨ ਦੇ ਵਿਦੇਸ਼ ਮੰਤਰੀ ਆਉਣ ਵਾਲੇ ਸਮੇਂ ’ਚ ਅਮਰੀਕਾ ਦੇ ਦੌਰੇ ’ਤੇ ਜਾ ਰਹੇ ਹਨ, ਉਸ ਤੋਂ ਬਾਅਦ ਹੀ ਜੋਅ ਬਾਈਡਨ ਅਤੇ ਜਿਨਪਿੰਗ ਵਿਚਾਲੇ ਮੁਲਾਕਾਤ ਦੀ ਜਾਣਕਾਰੀ ਸਪੱਸ਼ਟ ਹੋ ਸਕੇਗੀ।
ਅਮਰੀਕਾ ਅਤੇ ਚੀਨ ਵਿਚਾਲੇ ਮਨੁੱਖੀ ਅਧਿਕਾਰਾਂ, ਅਰਥਵਿਵਸਥਾ ਅਤੇ ਤਕਨਾਲੋਜੀ ਨਾਲ ਜੁੜੇ ਕਈ ਮੁੱਦੇ ਹਨ ਜਿਨ੍ਹਾਂ ’ਤੇ ਮਤਭੇਦ ਹਨ। ਇਨ੍ਹਾਂ ’ਤੇ ਚਰਚਾ ਕੀਤੀ ਜਾ ਸਕਦੀ ਹੈ। ਜਾਣੋ ਉਹ 4 ਵਿਵਾਦ ਜੋ ਅਮਰੀਕਾ ਤੇ ਚੀਨ ਨੂੰ ਦੋਸਤ ਨਹੀਂ ਬਣਨ ਦਿੰਦੇ।
ਦੱਖਣੀ ਚੀਨ ਸਾਗਰ ਵਿੱਚ ਚੀਨ ਦੀ ਧੱਕੇਸ਼ਾਹੀ ਅਮਰੀਕਾ ਨੂੰ ਕਦੇ ਵੀ ਪਸੰਦ ਨਹੀਂ ਆਈ। ਇਸ ਮੁੱਦੇ ’ਤੇ ਦੋਵੇਂ ਦੇਸ਼ ਇਕ-ਦੂਜੇ ਨੂੰ ਕਈ ਵਾਰ ਧਮਕੀਆਂ ਦੇ ਚੁੱਕੇ ਹਨ। ਇਸ ਖੇਤਰ ਵਿੱਚ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਅਭਿਆਸ ਕਰਦੀਆਂ ਹਨ। ਇਸ ਕਾਰਨ ਉਨ੍ਹਾਂ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
ਚੀਨ ਦਾ ਕਹਿਣਾ ਹੈ ਕਿ ਦੱਖਣੀ ਚੀਨ ਸਾਗਰ ਨਾਲ ਅਮਰੀਕਾ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੇ ਨਾਲ ਹੀ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਦੱਖਣੀ ਚੀਨ ਸਾਗਰ ’ਤੇ ਪੂਰੀ ਦੁਨੀਆ ਦਾ ਅਧਿਕਾਰ ਹੈ।
ਦੱਖਣੀ ਏਸ਼ੀਆ ਵਿੱਚ ਅਮਰੀਕਾ ਤਾਇਵਾਨ ਦੀ ਮਦਦ ਕਰਕੇ ਚੀਨ ਨੂੰ ਕਾਬੂ ਵਿੱਚ ਰੱਖਣ ਦੀ ਰਣਨੀਤੀ ਅਪਣਾ ਰਿਹਾ ਹੈ। 1949 ਵਿੱਚ, ਤਾਈਵਾਨ ਚੀਨ ਤੋਂ ਵੱਖ ਹੋ ਗਿਆ ਅਤੇ ਇੱਕ ਨਵਾਂ ਦੇਸ਼ ਬਣ ਗਿਆ। ਚੀਨ ਇਸ ’ਤੇ ਆਪਣਾ ਕੰਟਰੋਲ ਜਤਾਉਂਦਾ ਹੈ। ਇਸ ਲੜਾਈ ਵਿੱਚ ਅਮਰੀਕਾ ਤਾਇਵਾਨ ਦੇ ਨਾਲ ਹੈ। ਉਸ ਨੂੰ ਹਥਿਆਰਾਂ ਸਮੇਤ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਹੈ। ਸੰਸਦ ਦੀ ਸਾਬਕਾ ਸਪੀਕਰ ਨੈਨਸੀ ਪੇਲੋਸੀ ਤਾਈਵਾਨ ਦੀ ਰਾਜਧਾਨੀ ਤਾਈਪੇ ਪਹੁੰਚੀ ਸੀ। ਇਸ ਤੋਂ ਚੀਨ ਨਾਰਾਜ਼ ਸੀ।
ਇਸ ਦੇ ਨਾਲ ਹੀ ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੂੰ ਚੀਨ ਦਾ ਕੱਟੜ ਵਿਰੋਧੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਵਨ ਚਾਈਨਾ ਨੀਤੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਚੀਨ ਨੇ ਤਾਇਵਾਨ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ। ਪਰ ਚੀਨ ਨੇ ਹਮੇਸ਼ਾ ਤਾਈਵਾਨ ਨੂੰ ਆਪਣਾ ਹਿੱਸਾ ਮੰਨਿਆ ਹੈ।