ਬਾਇਡਨ ਅਤੇ ਟਰੰਪ ਨੇ ਜਿੱਤੀ ਮਿਸ਼ੀਗਨ ਦੀ ਪ੍ਰਾਇਮਰੀ ਚੋਣ
ਮਿਸ਼ੀਗਨ, 28 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੰਗਲਵਾਰ ਨੂੰ ਮਿਸ਼ੀਗਨ ਸੂਬੇ ਵਿਚ ਪਾਰਟੀ ਪੱਧਰ ’ਤੇ ਹੋਈ ਚੋਣ ਜਿੱਤ ਲਈ ਅਤੇ ਇਕ ਵਾਰ ਫਿਰ ਰਾਸ਼ਟਰਪਤੀ ਦੀ ਚੋਣ ਵਿਚ ਦੋਹਾਂ ਦੇ ਆਹਮੋ-ਸਾਹਮਣੇ ਹੋਣ ਦੇ ਆਸਾਰ ਵਧ ਗਏ। ਜੋਅ ਬਾਇਡਨ ਨੇ ਆਪਣੇ ਮੁੱਖ ਵਿਰੋਧੀ ਡੀਨ ਫਿਲਿਪਸ ਨੂੰ ਹਰਾਇਆ […]
By : Editor Editor
ਮਿਸ਼ੀਗਨ, 28 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੰਗਲਵਾਰ ਨੂੰ ਮਿਸ਼ੀਗਨ ਸੂਬੇ ਵਿਚ ਪਾਰਟੀ ਪੱਧਰ ’ਤੇ ਹੋਈ ਚੋਣ ਜਿੱਤ ਲਈ ਅਤੇ ਇਕ ਵਾਰ ਫਿਰ ਰਾਸ਼ਟਰਪਤੀ ਦੀ ਚੋਣ ਵਿਚ ਦੋਹਾਂ ਦੇ ਆਹਮੋ-ਸਾਹਮਣੇ ਹੋਣ ਦੇ ਆਸਾਰ ਵਧ ਗਏ। ਜੋਅ ਬਾਇਡਨ ਨੇ ਆਪਣੇ ਮੁੱਖ ਵਿਰੋਧੀ ਡੀਨ ਫਿਲਿਪਸ ਨੂੰ ਹਰਾਇਆ ਜਦਕਿ ਟਰੰਪ ਆਪਣੀ ਮੁੱਖ ਵਿਰੋਧੀ ਨਿੱਕੀ ਹੈਲੀ ਤੋਂ ਜੇਤੂ ਰਹੇ।
ਰਾਸ਼ਟਰਪਤੀ ਚੋਣ ਵਿਚ ਦੋਹਾਂ ਦੇ ਮੁੜ ਆਹਮੋ-ਸਾਹਮਣੇ ਹੋਣ ਦੇ ਆਸਾਰ ਵਧੇ
ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ 1,215 ਡੈਲੀਗੇਟਸ ਦੀ ਵੋਟ ਬੇਹੱਦ ਅਹਿਮ ਹੈ ਅਤੇ ਟਰੰਪ ਦੀ ਪ੍ਰਚਾਰ ਟੀਮ ਨੂੰ ਉਮੀਦ ਹੈ ਕਿ ਮਾਰਚ ਦੇ ਅੱਧ ਤੱਕ ਇਹ ਵੋਟਾਂ ਉਨ੍ਹਾਂ ਦੇ ਖਾਤੇ ਵਿਚ ਆ ਜਾਣਗੀਆਂ। ਦੂਜੇ ਪਾਸੇ ਜੋਅ ਬਾਇਡਨ ਦੀ ਭਾਵੇਂ ਜਿੱਤ ਹੋਈ ਹੈ ਪਰ ਗੈਰਵਚਨਬੱਧ ਵੋਟਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਡੈਮੋਕ੍ਰੈਟਿਕ ਪਾਰਟੀ ਵਾਲੇ ਚਿੰਤਤ ਨਜ਼ਰ ਆਏ।
130 ਮਿਲੀਅਨ ਡਾਲਰ ਦਾ ਚੰਦਾ ਇਕੱਤਰ ਕਰ ਗਏ ਜੋਅ ਬਾਇਡਨ
ਚੇਤੇ ਰਹੇ ਕਿ 2020 ਦੀ ਚੋਣ ਦੌਰਾਨ ਮਿਸ਼ੀਗਨ ਸੂਬੇ ਵਿਚ ਫਸਵਾਂ ਮੁਕਾਬਲਾ ਹੋਇਆ ਸੀ ਅਤੇ ਸਭ ਤੋਂ ਅਖੀਰ ਵਿਚ ਇਸ ਇਥੋਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਜੋਅ ਬਾਇਡਨ ਇਸ ਤੋਂ ਪਹਿਲਾਂ ਸਾਊਥ ਕੈਰੋਲਾਈਨਾ, ਨੇਵਾਡਾ ਅਤੇ ਨਿਊ ਹੈਂਪਸ਼ਾਇਰ ਜਿੱਤ ਚੁੱਕੇ ਹਨ। ਜੋਅ ਬਾਇਡਨ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਮਿਸ਼ੀਗਨ ਵਿਚ ਕਈ ਗੇੜੇ ਲਾਏ ਅਤੇ ਪਾਰਟੀ ਪੱਧਰ ’ਤੇ ਜਿੱਤ ਪੱਕੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।
ਨਿੱਕੀ ਹੈਲੀ ਨੇ ਮੁਕਾਬਲੇ ਵਿਚ ਕਾਇਮ ਰਹਿਣ ਦਾ ਕੀਤਾ ਐਲਾਨ
ਦੱਸਿਆ ਜਾ ਰਿਹਾ ਹੈ ਕਿ ਜੋਅ ਬਾਇਡਨ ਨੂੰ ਪਈਆਂ ਗੈਰਵਚਨਬੱਧ ਵੋਟਾਂ ਪਿੱਛੇ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿਚ ਫਲਸਤੀਨੀ ਮੂਲ ਦੀ ਪਹਿਲੀ ਮੈਂਬਰ ਰਸ਼ੀਦਾ ਤਲਾਇਬ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਗਾਜ਼ਾ ਵਿਚਲੇ ਹਾਲਾਤ ਦੇ ਮੱਦੇਨਜ਼ਰ ਬਾਇਡਨ ਵਿਰੁੱਧ ਨਾਰਾਜ਼ਗੀ ਪ੍ਰਗਟਾਉਣ ਦਾ ਯਤਨ ਕੀਤਾ।
ਹਿਮਾਚਲ ਦੇ ਸੀਐਮ ਸੁਖਵਿੰਦਰ ਸੁੱਖੂ ਵਲੋਂ ਅਸਤੀਫ਼ੇ ਦੀ ਪੇਸ਼ਕਸ਼
ਸ਼ਿਮਲਾ, 28 ਫਰਵਰੀ, ਨਿਰਮਲ : ਹਿਮਾਚਲ ਦੇ ਸੀਐਮ ਸੁਖਵਿੰਦਰ ਸੁੱਖੂ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ।
ਦੱਸਦੇ ਚਲੀਏ ਕਿ ਮੰਤਰੀ ਅਤੇ ਵਿਧਾਇਕਾਂ ਦੀ ਨਰਾਜ਼ਗੀ ਦੇ ਵਿਚਾਲੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ।
ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਦੇ ਭੇਜੇ ਨਿਗਰਾਨ ਨੂੰ ਇਸ ਬਾਰੇ ਵਿਚ ਦੱਸ ਦਿੱਤਾ ਹੈ। ਕਾਂਗਰਸ ਸ਼ਾਮ ਤੱਕ ਨਵੇਂ ਨੇਤਾ ਦੀ ਚੋਣ ਕਰ ਸਕਦੀ ਹੈ। ਪਾਰਟੀ ਨੇ ਵਿਧਾਇਕਾਂ ਨਾਲ ਗੱਲਬਾਤ ਦੇ ਲਈ ਨਿਗਰਾਨ ਭੇਜੇ ਹਨ।
ਸੁਖਵਿੰਦਰ ਨੇ ਨਰਾਜ਼ ਮੰਤਰੀ ਵਿਕਰਮਦਿਤਿਆ ਦੇ ਅਸਤੀਫ਼ੇ ਦੇ ਕਰੀਬ ਘੰਟੇ ਬਾਅਦ ਇਹ ਕਦਮ ਚੁੱਕਿਆ। ਸਾਬਕਾ ਮੁੱਖ ਮੰਤਰੀ ਵੀਰਭੱਦਰ ਦੇ ਬੇਟੇ ਵਿਕਰਮਦਿਤਿਆ ਨੇ ਨਾਂ ਲਏ ਬਗੈਰ ਸੀਐਮ ਸੁਖਵਿੰਦਰ ਸੁੱਖੂ ’ਤੇ ਅਪਮਾਨ ਕਰਨ ਦਾ ਇਲਜ਼ਾਮ ਲਗਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਜਿਸ ਦਾ ਨਤੀਜਾ ਕੱਲ੍ਹ ਦਿਖਾਈ ਦਿੱਤਾ। ਹੁਣ ਗੇਂਦ ਹਾਈ ਕਮਾਨ ਦੇ ਪਾਲੇ ਵਿਚ ਹੈ। ਕਰਾਸ ਵੋਟਿੰਗ ਕਰਨ ਵਾਲੇ ਵਿਧਾਇਕ ਰਾਜਿੰਦਰ ਰਾਣਾ ਨੇ ਕਾਂਗਰਸ ਹਾਈ ਕਮਾਨ ਨੂੰ ਸੁਖਵਿੰਦਰ ਸੁੱਖੂ ਨੂੰ ਸੀਐਮ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ।