ਅਮਰੀਕਾ ਚੋਣਾਂ ’ਚ ਮੁੜ ਆਹਮੋ-ਸਾਹਮਣੇ ਹੋਣਗੇ ਬਾਇਡਨ ਅਤੇ ਟਰੰਪ

ਅਮਰੀਕਾ ਚੋਣਾਂ ’ਚ ਮੁੜ ਆਹਮੋ-ਸਾਹਮਣੇ ਹੋਣਗੇ ਬਾਇਡਨ ਅਤੇ ਟਰੰਪ

ਵਾਸ਼ਿੰਗਟਨ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀਆਂ ਆਮ ਚੋਣਾਂ ਵਿਚ ਇਕ ਵਾਰ ਫਿਰ ਜੋਅ ਬਾਇਡਨ ਅਤੇ ਡੌਨਲਡ ਟਰੰਪ ਆਹਮੋ ਸਾਹਮਣੇ ਹੋਣਗੇ। ਜੋਅ ਬਾਇਡਨ ਵੱਲੋਂ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰੀ ਜਿੱਤਣ ਤੋਂ ਕੁਝ ਘੰਟੇ ਬਾਅਦ ਹੀ ਡੌਨਲਡ ਟਰੰਪ ਨੂੰ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਐਲਾਨ ਦਿਤਾ ਗਿਆ। ਦੋਹਾਂ ਆਗੂਆਂ ਨੇ ਲੰਘੇ ਵੀਕਐਂਡ ਦੌਰਾਨ ਜਾਰਜੀਆ ਵਿਚ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਅਤੇ ਇਹ ਉਹੀ ਸੂਬਾ ਹੈ ਜਿਥੇ ਚਾਰ ਸਾਲ ਪਹਿਲਾਂ ਟਰੰਪ ਨੂੰ ਹੈਰਾਨਕੁੰਨ ਤਰੀਕੇ ਨਾਲ ਹਾਰ ਦਾ ਮੂੰਹ ਵੇਖਣਾ ਪਿਆ।

ਡੈਮੋਕ੍ਰੈਟਿਕ ਪਾਰਟੀ ਨੇ ਬਾਇਡਨ ਨੂੰ ਉਮੀਦਵਾਰ ਐਲਾਨਿਆ

ਰਵਾਇਤੀ ਤੌਰ ’ਤੇ ਰਿਪਬਲਿਕਨ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਜਾਰਜੀਆ ਵਿਚ ਇਸ ਵਾਰ ਟਰੰਪ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ਉਧਰ ਜੋਅ ਬਾਇਡਨ ਅਤੇ ਕਮਲਾ ਹੈਰਿਸ ਦੀ ਪ੍ਰਚਾਰ ਟੀਮ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਚਾਰ ਸਾਲ ਪਹਿਲਾਂ ਮੈਂ ਰਾਸ਼ਟਰਪਤੀ ਦੀ ਚੋਣ ਲੜੀ ਕਿਉਂਕਿ ਮੇਰਾ ਮੰਨਣਾ ਸੀ ਕਿ ਮੁਲਕ ਦੀ ਰੂਹ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ। ਅਮਰੀਕਾ ਵਾਸੀਆਂ ਦੀ ਬਦੌਲਤ ਅਸੀਂ ਜੇਤੂ ਰਹੇ ਅਤੇ ਇਕ ਵਾਰ ਫਿਰ ਡੈਮੋਕ੍ਰੈਟਿਕ ਪਾਰਟੀ ਜਿੱਤ ਦਾ ਝੰਡਾ ਝੁਲਾਉਣ ਵਿਚ ਕਾਮਯਾਬ ਹੋਵੇਗੀ।’’ ਉਨ੍ਹਾਂ ਅੱਗੇ ਕਿ ਡੌਨਲਡ ਟਰੰਪ ਮੁਲਕ ਵਾਸਤੇ ਪਹਿਲਾਂ ਨਾਲੋਂ ਵੀ ਵੱਧ ਖਤਰਾ ਪੈਦਾ ਕਰ ਰਹੇ ਹਨ। ਅਮਰੀਕਾ ਵਿਚ ਸਿਵਲ ਵਾਰ ਮਗਰੋਂ ਪਹਿਲੀ ਵਾਰ ਆਜ਼ਾਦੀ ਅਤੇ ਲੋਕਤੰਤਰ ਉਤੇ ਖਤਰੇ ਦੇ ਬੱਦਲ ਮੰਡਰਾਅ ਰਹੇ ਹਨ। ਡੌਨਲਡ ਟਰੰਪ ਸਿਰਫ ਬਦਲਾ ਲੈਣ ਦੇ ਮਕਸਦ ਨਾਲ ਚੋਣ ਲੜ ਰਿਹੈ ਅਤੇ ਤਾਨਾਸ਼ਾਹਾਂ ਦੀ ਹਮਾਇਤ ਤੋਂ ਇਹ ਗੱਲ ਬਿਲਕੁਲ ਸਾਫ ਹੋ ਜਾਂਦੀ ਹੈ। ਅਮਰੀਕਾ ਦੀ ਸੰਸਦ ’ਤੇ ਹਮਲਾ ਕਰਨ ਵਾਲਿਆਂ ਨੂੰ ਮੁਆਫ ਕਰਨ ਦਾ ਐਲਾਨ ਵੀ ਉਹ ਕਰ ਚੁੱਕਾ ਹੈ।

ਰਿਪਬਲਿਕਨ ਪਾਰਟੀ ਵਿਚ ਟਰੰਪ ਦਾ ਮੁਕਾਬਲਾ ਕੋਈ ਨਾ ਕਰ ਸਕਿਆ

ਸਿਰਫ ਐਨਾ ਹੀ ਨਹੀਂ, ਟਰੰਪ ਰਾਸ਼ਟਰਪਤੀ ਬਣਿਆ ਤਾਂ ਮੈਡੀਕੇਅਰ ਅਤੇ ਸੋਸ਼ਲ ਸਕਿਉਰਿਟੀ ਦੇ ਰੂਪ ਵਿਚ ਮੁਲਕ ਵਾਸੀਆਂ ਨੂੰ ਮਿਲ ਰਹੀ ਆਰਥਿਕ ਸਹਾਇਤਾ ਵਿਚ ਕਟੌਤੀ ਕਰ ਦਿਤੀ ਜਾਵੇਗੀ। ਟਰੰਪ ਦੀਆਂ ਨੀਤੀਆਂ ਅਮਰੀਕਾ ਦੀ ਆਰਥਿਕਤਾ ਨੂੰ ਤਬਾਹ ਕਰ ਦੇਣਗੀਆਂ ਜੋ ਅਮੀਰਾਂ ਦਾ ਟੈਕਸ ਘਟਾਉਣ ’ਤੇ ਜ਼ੋਰ ਦੇ ਰਹੀਆਂ ਹਨ। ਅਮਰੀਕਾ ਵਿਚ ਅਬੌਰਸ਼ਨਠ ’ਤੇ ਮੁਕੰਮਲ ਪਾਬੰਦੀ ਹੋਵੇਗੀ ਅਤੇ ਹੁਣ ਫੈਸਲਾ ਮੁਲਕ ਦੇ ਵੋਟਰਾਂ ਨੇ ਕਰਨਾ ਹੈ। ਇਥੇ ਦੱਸਣਾ ਬਣਦਾ ਹੈ ਕਿ ਪਿਛਲੇ 70 ਸਾਲ ਵਿਚ ਪਹਿਲੀ ਵਾਰ ਹੋ ਰਿਹੈ ਜਦੋਂ ਆਮ ਚੋਣਾਂ ਵਿਚ ਇਕ ਦੂਜੇ ਦਾ ਟਾਕਰਾ ਕਰ ਚੁੱਕੇ ਉਮੀਦਵਾਰ ਮੁੜ ਆਹਮੋ ਸਾਹਮਣੇ ਹੋਣਗੇ।

Related post

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਟਰੰਪ ਵਲੋਂ ਆਲੋਚਨਾ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਟਰੰਪ ਵਲੋਂ ਆਲੋਚਨਾ

ਵਾਸ਼ਿੰਗਟਨ, 12 ਮਈ, ਨਿਰਮਲ : ਅਮਰੀਕਾ ਦੇ ਨਿਊਜਰਸੀ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ…
ਬਾਈਡਨ ਦੇ ਅੱਗੇ ਨਹੀਂ ਝੁਕੇ ਨੇਤਨਯਾਹੂ, ਟੈਂਕਾਂ ਨਾਲ ਅੱਧੇ ਰਾਫਾ ’ਤੇ ਕੀਤਾ ਕਬਜ਼ਾ

ਬਾਈਡਨ ਦੇ ਅੱਗੇ ਨਹੀਂ ਝੁਕੇ ਨੇਤਨਯਾਹੂ, ਟੈਂਕਾਂ ਨਾਲ ਅੱਧੇ…

ਤੇਲ ਅਵੀਵ, 11 ਮਈ, ਨਿਰਮਲ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਚੱਲ ਰਹੀ ਹੈ। ਇਜ਼ਰਾਈਲ ਨੇ ਗਾਜ਼ਾ ਦੇ ਰਾਫਾ ਸ਼ਹਿਰ ’ਤੇ…
ਅਮਰੀਕਾ : ਗੈਰ ਕਾਨੁੂੰਨੀ ਪਰਵਾਸੀਆਂ ਨੂੰ ਬਾਹਰ ਕੱਢਾਂਗਾ : ਟਰੰਪ

ਅਮਰੀਕਾ : ਗੈਰ ਕਾਨੁੂੰਨੀ ਪਰਵਾਸੀਆਂ ਨੂੰ ਬਾਹਰ ਕੱਢਾਂਗਾ :…

ਵਾਸ਼ਿੰਗਟਨ, 3 ਮਈ, ਨਿਰਮਲ : ਅਮਰੀਕਾ ਵਿਚ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤਾਕਤ ਦਿਖਾ ਰਹੇ…