ਐਕਸ਼ਨ ਨਾਲ ਭਰਭੂਰ ਪ੍ਰਭਾਸ ਦੀ ਫਿਲਮ ‘ਸਲਾਰ’ ਹੋਈ ਰਿਲੀਜ਼, ਪਰ ਕੇ.ਜੀ.ਐਫ ਦੀ ਨਹੀਂ ਕਰ ਪਾਈ ਬਰਾਬਰੀ
ਮੁੰਬਈ, 22 ਦਸੰਬਰ: ਸ਼ੇਖਰ ਰਾਏ- ਲਓ ਜੀ ਸੁਪਰ ਸਟਾਰ ਪ੍ਰਭਾਸ ਦੀ ਮੋਸਟ ਅਵੇਟਿਡ ਫਿਲਮ ’ਸਲਾਰ’ ਆਖਰਕਾਰ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ ਤੇ ਪ੍ਰਭਾਸ ਅੰਨਾ ਦੇ ਫੈਨਜ਼ ਨੇ ਭਰ-ਭਰ ਕੇ ਸਿਨੇਮਾ ਘਰਾਂ ਵਿਚ ਜਾਣਾ ਵੀ ਸ਼ੁਰੂ ਕਰ ਦਿੱਤਾ ਹੈ। ਬਲਾਕਬਸਟਰ ਫਿਲਮ ਕੇਜੀਐਫ ਦੇ ਡਾਇਰੈਕਟਰ ਪ੍ਰਸ਼ਾਂਤ ਨੀਲ, ਪ੍ਰਭਾਸ ਤੇ ਪ੍ਰਿਥਵੀਰਾਜ ਦੀ ਧਮਾਕੇਦਾਰ ਜੋੜੀ ਅਤੇ ਸ਼ਰੂਤੀ […]
By : Editor Editor
ਮੁੰਬਈ, 22 ਦਸੰਬਰ: ਸ਼ੇਖਰ ਰਾਏ- ਲਓ ਜੀ ਸੁਪਰ ਸਟਾਰ ਪ੍ਰਭਾਸ ਦੀ ਮੋਸਟ ਅਵੇਟਿਡ ਫਿਲਮ ’ਸਲਾਰ’ ਆਖਰਕਾਰ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ ਤੇ ਪ੍ਰਭਾਸ ਅੰਨਾ ਦੇ ਫੈਨਜ਼ ਨੇ ਭਰ-ਭਰ ਕੇ ਸਿਨੇਮਾ ਘਰਾਂ ਵਿਚ ਜਾਣਾ ਵੀ ਸ਼ੁਰੂ ਕਰ ਦਿੱਤਾ ਹੈ। ਬਲਾਕਬਸਟਰ ਫਿਲਮ ਕੇਜੀਐਫ ਦੇ ਡਾਇਰੈਕਟਰ ਪ੍ਰਸ਼ਾਂਤ ਨੀਲ, ਪ੍ਰਭਾਸ ਤੇ ਪ੍ਰਿਥਵੀਰਾਜ ਦੀ ਧਮਾਕੇਦਾਰ ਜੋੜੀ ਅਤੇ ਸ਼ਰੂਤੀ ਹਸਨ ਦੀ ਮੈਜੀਕਲ ਵਾਈਬ ਇਸ ਸਭ ਦੇ ਨਾਲ ਫਿਲਮ ਕਿਵੇਂ ਦੀ ਰਹੀ ਆਓ ਤੁਹਾਨੂੰ ਵੀ ਦੱਸਦੇ ਹਾਂ।
2 ਘੰਟੇ 52 ਮਿੰਟ ਲੰਬੀ ਫਿਲਮ ‘ਸਲਾਰ’ ਦੀ ਕਹਾਣੀ ਵੀ ਕਾਲਪਨਿਕ ਹੈ। ਕਹਾਣੀ ਦੀ ਸ਼ੁਰੂਆਤ ਅਮਰੀਕਾ ਤੋਂ ਪਰਤੀ ਸ਼ਰੂਤੀ ਹਸਨ ਦੇ ਕਿਰਦਾਰ ਆਧਿਆ ਨਾਲ ਹੁੰਦੀ ਹੈ ਜਿਸ ਦੀ ਜਾਨ ਨੂੰ ਖਤਰਾ ਹੈ। ਆਧਿਆ ਭਜ ਕੇ ਇਕ ਔਰਤ ਦੇ ਘਰ ਵਿਚ ਛੁਪ ਜਾਂਦੀ ਹੈ। ਇਹ ਔਰਤ ਦੇਵਾ ਯਾਨੀ ਕਿ ਪ੍ਰਭਾਸ ਦੀ ਮਾਂ ਹੁੰਦੀ ਹੈ। ਹੁਣ ਦੇਵਾ ਹੀ ਆਧਿਆ ਨੂੰ ਗੁੰਡਿਆਂ ਤੋਂ ਬਚਾਉਂਦਾ ਹੈ। ਹੁਣ ਆਧਿਆ ਨੂੰ ਹੋਲੀ-ਹੋਲੀ ਦੇਵਾ ਅਤੇ ਉਸਦੇ ਪਰਿਵਾਰ ਦੀ ਸੱਚਾਈ ਬਾਰੇ ਪਤਾ ਚਲਦਾ ਹੈ।
ਕਹਾਣੀ ਦੇ ਦੂਜੇ ਅੱਧ ਵਿਚ ‘ਖਾਨਸਾਰ’ ਦੀ ਦੁਨੀਆ ਦਿਖਾਈ ਜਾਂਦੀ ਹੈ। ਇਹ ਇਕ ਅਜਿਹੀ ਥਾਂ ਹੈ ਜਿਥੇ ਲੋਕ ਇਕ ਵੱਖਰੀ ਕਿਸਮ ਦੀ ਦੁਨੀਆ ਵਿਚ ਰਹਿੰਦੇ ਹਨ। ਉਹ ਆਪਣੇ ਆਪ ਨੂੰ ਦੇਸ਼ ਦਾ ਹੱਸਾ ਵੀ ਨਹੀਂ ਮੰਨਦੇ। ਇਥੋਂ ਤੱਕ ਕਿ ਉਨ੍ਹਾਂ ਨੇ ਆਪਣੀ ਵੱਖਰੀ ਫੌਜ ਵੀ ਬਣਾਈ ਹੋਈ ਹੈ। ਇਹ ਇੰਨੇ ਖਤਰਨਾਕ ਹਨ ਕਿ ਅੰਗਰੇਜ਼ ਵੀ ਉਨ੍ਹਾਂ ਅੱਗੇ ਗੋਡੇ ਟੇਕ ਜਾਂਦੇ ਹਨ।
ਇਥੋਂ ਦੇ ਰਾਜੇ ਦੀ ਮੌਤ ਤੋਂ ਬਾਅਦ, ਗੱਦੀ ਲਈ ਲੜਾਈ ਸ਼ੁਰੂ ਹੋ ਜਾਂਦੀ ਹੈ। ਰਾਜਮੰਨਰ (ਜਗਪਤੀ ਬਾਬੂ) ਧੋਖੇ ਰਾਹੀਂ ਰਾਜਾ ਬਣ ਜਾਂਦਾ ਹੈ। ਇਸਦੇ ਲਈ ਉਹ ਆਪਣੇ ਵਿਰੋਧੀਆਂ ਦੀ ਪੂਰੀ ਕਲੋਨੀ ਨੂੰ ਮਾਰ ਦਿੰਦਾ ਹੈ। ਹਾਲਾਂਕਿ ਉਨ੍ਹਾਂ ਵਿੱਚੋਂ ਕੁਝ ਬਚ ਜਾਂਦੇ ਹਨ। ਰਾਜਮੰਨਰ ਦਾ ਪੁੱਤਰ ਵਰਧਾ ਅਤੇ ਦੇਵਾ ਬਚਪਨ ਤੋਂ ਹੀ ਦੋਸਤ ਹਨ। ਦੇਵਾ ਭਵਿੱਖ ਵਿੱਚ ਵਰਧਾ ਨੂੰ ਰਾਜਾ ਬਣਾਉਣਾ ਚਾਹੁੰਦਾ ਹੈ, ਇਸਦੇ ਲਈ ਉਹ ਦੁਸ਼ਮਣਾਂ ਨਾਲ ਵੀ ਲੜਦਾ ਹੈ। ਹਾਲਾਂਕਿ ਦੇਵਾ ਦਾ ਵੀ ਖਾਨਸਾਰ ਦੀ ਗੱਦੀ ਨਾਲ ਕਨੈਕਸ਼ਨ ਹੈ, ਪਰ ਹੁਣ ਉਹ ਕਨੈਕਸ਼ਨ ਕੀ ਹੈ, ਇਹ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਸੋ ਇਹ ਤਾਂ ਸੀ ਫਿਲਮ ਦੀ ਕਹਾਣੀ ਦਾ ਪਲਾਟ ਹੁਣ ਗੱਲ ਕਰਦੇ ਹਾਂ ਕਿ ਫਿਲਮ ਦੀ ਸਟਾਰਕਾਸਟ ਨੇ ਕਿਹੋ ਜਿਹਾ ਪਰਫਾਰਮ ਕੀਤਾ ਹੈ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਭਾਸ ਦੀ। ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਬਾਹੂਬਲੀ ਤੋਂ ਬਾਅਦ ਪ੍ਰਭਾਸ ਆਪਣਾ 100% ਨਹੀਂ ਦੇ ਸਕੇ ਹਨ। ਇਸ ਫਿਲਮ ’ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ।
ਫਿਲਮ ਸਲਾਰ ਵਿੱਚ ਪ੍ਰਭਾਸ ਦੇ ਕੋਲ ਗਿਣੇਚੁਣੇ ਹੀ ਡਾਇਲਾਗਜ਼ ਹਨ। ਫਿਲਮ ਦੇ ਕਾਈ ਹਿੱਸੇ ਤਾਂ ਅਜਿਹੇ ਵੀ ਹਨ ਜੋ ਬਿਨਾਂ ਕੋਈ ਡਾਇਲਾਗ ਬੋਲੇ ਹੀ ਨਿਕਲ ਜਾਂਦੇ ਹਨ। ਪਰ ਪ੍ਰਭਾਸ ਦੇ ਐਕਸ਼ਨ ਤੋਂ ਤੁਸੀਂ ਕਾਫੀ ਪ੍ਰਭਾਵਿਤ ਹੋਣ ਵਾਲੇ ਹੋ। ਕੁੱਝ ਅਜਿਹੇ ਐਕਸ਼ਨ ਸੀਨਜ਼ ਵੀ ਹਨ ਜਿੰਨਾਂ ਨੂੰ ਦੇਖ ਕੇ ਤੁਸੀਂ ਹੱਕੇ ਬੱਕੇ ਰਹਿ ਜਾਓਗੇ।
ਵਰਧਾ ਦੇ ਕਿਰਦਾਰ ਵਿੱਚ ਪ੍ਰਿਥਵੀਰਾਜ ਸੁਕੁਮਾਰਨ ਦੀ ਅਦਾਕਾਰੀ ਤੁਹਾਨੂੰ ਚੰਗੀ ’ਲੱਗ ਸਕਦੀ ਹੈ। ਹਾਲਾਂਕਿ ਟ੍ਰੇਲਰ ਦੇ ਬਿਲਕੁਲ ਉਲਟ ਫਿਲਮ ਵਿਚ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਕਮਜ਼ੋਰ ਦਿਖਾਇਆ ਗਿਆ ਹੈ ਪਰ ਉਸਨੇ ਆਪਣੇ ਕਿਰਦਾਰ ਨੂੰ ਵਧੀਆ ਨਿਭਾਇਆ ਹੈ। ਦੂਜੇ ਪਾਸੇ ਸ਼ਰੂਤੀ ਹਸਨ ਨੂੰ ਬਹੁਤ ਘੱਟ ਸਕਰੀਨ ਟਾਈਮ ਮਿਲਿਆ ਹੈ।
ਦਰਸ਼ਕਾਂ ਨੂੰ ਸਲਾਰ ਤੋਂ ਇਸ ਲਈ ਬਹੁਤ ਜ਼ਿਆਦਾ ਉਮੀਦ ਸੀ ਕਿਉਂਕੀ ਇਸਨੂੰ ਕੇਜੀਐਫ ਦੇ ਡਾਇਰਕਟਰ ਪ੍ਰਸ਼ਾਂਤ ਨੀਲ ਨੇ ਹੀ ਡਾਇਰੈਕਟ ਕੀਤਾ ਹੈ ਪਰ ਇਸ ਬਾਰ ਪ੍ਰਸ਼ਾਂਤ ਨੀਲ ਉਹ ਕੇਜੀਐਫ ਵਾਲਾ ਮੈਜੀਕ ਤਾਂ ਨਹੀਂ ਕਰ ਪਾਏ। ਫਿਲਮ ਦੇ ਪਹਿਲੇ ਅੱਧ ਕਹਾਣੀ ਪੂਰੀ ਤਰਾਂ ਤੁਹਾਨੂੰ ਕਨਫਿਊਜ਼ ਕਰਕੇ ਰੱਖਦੀ ਹੈ। ਹਾਲਾਂਕਿ ਦੂਜੇ ਅੱਧ ਵਿਚ ਕਹਾਣੀ ਨੂੰ ਪਟੜੀ ’ਤੇ ਲਿਾਉਣ ਦੀ ਕੋਸ਼ੀਸ਼ ਕੀਤੀ ਗਈ ਹੈ।
ਕੇਜੀਐਫ ਦੀ ਤਰ੍ਹਾਂ ਤੁਹਾਨੂੰ ਸਲਾਰ ਵਿਚ ਵੀ ਥੋੜਾ ਹਨੇਰਾ ਹੀ ਦਿਖਾਈ ਪੈਂਦਾ ਹੈ ਜਿਸ ਨਾਲ ਫਿਲਮ ਤੁਹਾਨੂੰ ਕੇਜੀਐਫ ਵਾਲਾ ਫੀਲ ਦਿੰਦੀ ਹੈ। ਕੁੱਝ ਨਵਾਂ ਨਹੀਂ ਲਗਦਾ। ਹਾਲਾਂਕਿ ਫਿਲਮ ਵਿਚ ਵੀਐਫਐਕਸ ਦੀ ਚੰਗੀ ਵਰਤੋ ਕੀਤੀ ਗਈ ਹੈ।
ਅਜਿਹੀਆਂ ਐਕਸ਼ਨ ਫਿਲਮਾਂ ਦੀ ਅਸਲ ਜਾਨ ਹੁੰਦਾ ਹੈ ਉਨ੍ਹਾਂ ਦਾ ਬੈਕਗ੍ਰਾਊਂਡ ਮਿਊਜ਼ਿਕ ਪਰ ਸਲਾਰ ਦਾ ਬੀਜੀਐਮ ਵੀ ਤੁਹਾਨੂੰ ਉਨ੍ਹਾਂ ਪ੍ਰਭਾਵਸ਼ਾਲੀ ਨਹੀਂ ਲਗੇਗਾ।
ਕੇਜੀਐਫ ਦੇ ਬੈਕਗਰਾਊਂਡ ਮਿਊਜ਼ਿਕ ਦੀ ਅੱਜ ਵੀ ਚਰਚਾ ਹੈ। ਸਲਾਰ ਦਾ ਬੀਜੀਐਮ ਕਿਤੇ ਵੀ ਇਸ ਦੇ ਨੇੜੇ ਨਹੀਂ ਹੈ.
ਹਾਲਾਂਕਿ ਜੇ ਤੁਸੀਂ ਪ੍ਰਭਾਸ ਦੇ ਫੈਨ ਹੋ ਤਾਂ ਤੁਹਾਨੂੰ ਇਹ ਫਿਲਮ ਜ਼ਰੂਰ ਦੇਖਦੀ ਚਾਹਿਦੀ ਹੈ। ਪਰ ਜੇਕਰ ਤੁਸੀਂ ਕੁੱਝ ਨਵਾਂ ਅਤੇ ਬਹੁਤ ਹੀ ਵੱਖਰੇ ਅਨੁਭਵ ਦੀ ਉਮੀਦ ਲੈਕੇ ਫਿਲਮ ਦੇਖਣ ਜਾ ਰਹੇ ਹੋ ਤਾਂ ਤੁਸੀਂ ਨੀਰਾਸ਼ ਵੀ ਹੋ ਸਕਦੇ ਹੋ।