CM ਮਾਨ ਦਾ ਰਾਜਪਾਲ ਨੂੰ ਜਵਾਬ, ਵੇਖੋ ਵੀਡੀਓ
ਚੰਡੀਗੜ੍ਹ : ਬੀਤੇ ਦਿਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਨਿਸ਼ਾਨੇ ਉਤੇ ਲੈਂਦਿਆਂ ਤੋਹਮਤਾਂ ਲਾਈਆਂ ਸਨ ਕਿ ਮੁੱਖ ਮੰਤਰੀ ਮਾਨ ਮੇਰੀਆਂ ਚਿਠੀਆਂ ਦਾ ਜਵਾਬ ਨਹੀਂ ਦੇ ਰਹੇ ਅਤੇ ਪੰਜਾਬ ਦੇ ਹਾਲਾਤ ਖ਼ਰਾਬ ਹਨ। ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਉਣ ਦੀ ਚਿਤਾਵਨੀ ਵੀ ਦਿੱਤੀ ਸੀ। ਇਸੇ ਸਬੰਧ ਵਿਚ ਅੱਜ ਮੁੱਖ ਮੰਤਰੀ ਮਾਨ ਨੇ […]
By : Editor (BS)
ਚੰਡੀਗੜ੍ਹ : ਬੀਤੇ ਦਿਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਨਿਸ਼ਾਨੇ ਉਤੇ ਲੈਂਦਿਆਂ ਤੋਹਮਤਾਂ ਲਾਈਆਂ ਸਨ ਕਿ ਮੁੱਖ ਮੰਤਰੀ ਮਾਨ ਮੇਰੀਆਂ ਚਿਠੀਆਂ ਦਾ ਜਵਾਬ ਨਹੀਂ ਦੇ ਰਹੇ ਅਤੇ ਪੰਜਾਬ ਦੇ ਹਾਲਾਤ ਖ਼ਰਾਬ ਹਨ। ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਉਣ ਦੀ ਚਿਤਾਵਨੀ ਵੀ ਦਿੱਤੀ ਸੀ। ਇਸੇ ਸਬੰਧ ਵਿਚ ਅੱਜ ਮੁੱਖ ਮੰਤਰੀ ਮਾਨ ਨੇ ਲਾਈਵ ਹੋ ਕੇ ਜਵਾਬ ਦਿੱਤਾ ਹੈ ਕਿ ਮੈ ਗਵਰਨਰ ਨਾਲ ਕੋਈ ਸਮਝੌਤਾ ਨਹੀਂ ਕਰਾਂਗਾ। ਮਾਨ ਨੇ ਕਿਹਾ ਜਿਥੇ ਤਕ ਚਿੱਠੀਆਂ ਦੇ ਜਵਾਬ ਦਾ ਸਵਾਲ ਹੈ ਉਹ ਤਿਆਰ ਹਨ ਅਤੇ ਛੇਤੀ ਹੀ ਜਵਾਬ ਵੀ ਦੇ ਦਿੱਤਾ ਜਾਵੇਗਾ। ਮਾਨ ਨੇ ਅੱਗੇ ਕਿਹਾ ਕਿ ਗਵਰਨਰ ਇਹ ਦਸਣ ਕਿ, ਕੀ ਉਹ ਕਦੇ ਪੰਜਾਬ ਨਾਲ ਖੜ੍ਹੇ ਹਨ ? ਗਵਰਨਰ ਨੇ ਤਾਂ ਪੰਜਾਬ ਯੂਨੀਵਰਸਟੀ ਮਾਮਲੇ ਵਿਚ ਹਰਿਆਣਾ ਦਾ ਸਾਥ ਦਿੱਤਾ ਸੀ। ਮਾਨ ਨੇ ਕਿਹਾ ਕਿ ਗਵਰਨਰ ਨੇ ਰਾਤੋ ਰਾਤ ਪੰਜਾਬ ਨਾਲ ਸਬੰਧਤ ਚੰਡੀਗੜ੍ਹ ਦੇ ਐਸਐਸਪੀ ਨੂੰ ਬਦਲ ਦਿੱਤਾ ਸੀ।