ਬੈਂਗਲੁਰੂ ਧਮਾਕੇ ਦਾ ਸ਼ੱਕੀ NIA ਨੇ ਕੀਤਾ ਕਾਬੂ
ਬੈਂਗਲੁਰੂ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਸਥਿਤ ਰਾਮੇਸ਼ਵਰਮ ਕੈਫੇ 'ਚ ਹੋਏ ਬਲਾਸਟ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ NIA ਨੇ ਇਸ ਮਾਮਲੇ 'ਚ ਸੂਬੇ ਦੇ ਬੇਲਾਰੀ ਤੋਂ ਸ਼ਬੀਰ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ […]
By : Editor (BS)
ਬੈਂਗਲੁਰੂ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਸਥਿਤ ਰਾਮੇਸ਼ਵਰਮ ਕੈਫੇ 'ਚ ਹੋਏ ਬਲਾਸਟ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ NIA ਨੇ ਇਸ ਮਾਮਲੇ 'ਚ ਸੂਬੇ ਦੇ ਬੇਲਾਰੀ ਤੋਂ ਸ਼ਬੀਰ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਸ਼ਬੀਰ ਉਹੀ ਵਿਅਕਤੀ ਹੈ ਜੋ ਸੀ.ਸੀ.ਟੀ.ਵੀ. ਦੱਸ ਦੇਈਏ ਕਿ ਵ੍ਹਾਈਟਫੀਲਡ ਨੇੜੇ ਬਰੁਕਫੀਲਡ ਇਲਾਕੇ ਵਿੱਚ ਸਥਿਤ ਰਾਮੇਸ਼ਵਰਮ ਕੈਫੇ ਵਿੱਚ ਹੋਏ ਧਮਾਕੇ ਵਿੱਚ 10 ਲੋਕ ਜ਼ਖਮੀ ਹੋ ਗਏ ਸਨ।
ਦੱਸ ਦਈਏ ਕਿ ਹਾਲ ਹੀ 'ਚ NIA ਨੇ 1 ਮਾਰਚ ਨੂੰ ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ 'ਚ ਹੋਏ ਧਮਾਕੇ 'ਚ ਸ਼ੱਕੀ ਹਮਲਾਵਰ ਦੀ ਸੂਚਨਾ ਦੇਣ ਵਾਲੇ ਨੂੰ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਸੀ। NIA ਨੇ 'X' 'ਤੇ ਸ਼ੱਕੀ ਹਮਲਾਵਰ ਦੀ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਟੋਪੀ, ਮਾਸਕ ਅਤੇ ਐਨਕਾਂ ਪਾ ਕੇ ਕੈਫੇ 'ਚ ਦਾਖਲ ਹੁੰਦਾ ਦਿਖਾਈ ਦੇ ਰਿਹਾ ਹੈ। ਏਜੰਸੀ ਨੇ ਫ਼ੋਨ ਨੰਬਰ ਅਤੇ ਈਮੇਲ ਆਈਡੀ ਨੂੰ ਸਾਂਝਾ ਕਰਦੇ ਹੋਏ ਕਿਹਾ ਸੀ ਕਿ ਇਨ੍ਹਾਂ ਰਾਹੀਂ ਲੋਕ ਇਸ ਅਣਜਾਣ ਵਿਅਕਤੀ ਬਾਰੇ ਜਾਣਕਾਰੀ ਭੇਜ ਸਕਦੇ ਹਨ। ਐਨਆਈਏ ਨੇ ਭਰੋਸਾ ਦਿੱਤਾ ਸੀ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।