Beirut Blast News: ਇਹ ਰੈਸਟੋਰੈਂਟ 'ਚ ਗੈਸ ਲੀਕ ਹੋਣ ਕਾਰਨ ਵੱਡਾ ਧਮਾਕਾ, 8 ਲੋਕਾਂ ਦੀ ਮੌਤ
ਬੇਰੂਤ, 1 ਮਈ, ਪਰਦੀਪ ਸਿੰਘ: ਬੇਰੂਤ ਵਿੱਚ ਬੀਤੇ ਦਿਨੀਂ ਇਕ ਰੈਸਟੋਰੈਂਟ ਵਿੱਚ ਵੱਡਾ ਧਮਾਕਾ ਹੋਇਆ ਹੈ ਇਸ ਦੀ ਜਾਣਕਾਰੀ ਲੇਬਨਾਨੀ ਸਰਕਾਰ ਦੇ ਇੱਕ ਮੰਤਰੀ ਅਤੇ ਫਾਇਰਫਾਈਟਰਾਂ ਨੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੇਰੂਤ ’ਚ ਬੀਤੇ ਦਿਨੀਂ ਨੂੰ ਇੱਕ ਰੈਸਟੋਰੈਂਟ ਵਿਚ ਵੱਡਾ ਧਮਾਕਾ ਹੋਇਆ। ਜਾਣਕਾਰੀ ਮੁਤਾਬਕ ਇਸ ਧਮਾਕੇ ਵਿਚ ਘੱਟੋਂ-ਘੱਟ 8 ਲੋਕਾਂ ਦੀ ਮੌਤ […]
By : Editor Editor
ਬੇਰੂਤ, 1 ਮਈ, ਪਰਦੀਪ ਸਿੰਘ: ਬੇਰੂਤ ਵਿੱਚ ਬੀਤੇ ਦਿਨੀਂ ਇਕ ਰੈਸਟੋਰੈਂਟ ਵਿੱਚ ਵੱਡਾ ਧਮਾਕਾ ਹੋਇਆ ਹੈ ਇਸ ਦੀ ਜਾਣਕਾਰੀ ਲੇਬਨਾਨੀ ਸਰਕਾਰ ਦੇ ਇੱਕ ਮੰਤਰੀ ਅਤੇ ਫਾਇਰਫਾਈਟਰਾਂ ਨੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੇਰੂਤ ’ਚ ਬੀਤੇ ਦਿਨੀਂ ਨੂੰ ਇੱਕ ਰੈਸਟੋਰੈਂਟ ਵਿਚ ਵੱਡਾ ਧਮਾਕਾ ਹੋਇਆ। ਜਾਣਕਾਰੀ ਮੁਤਾਬਕ ਇਸ ਧਮਾਕੇ ਵਿਚ ਘੱਟੋਂ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਬੇਰੂਤ ਦੇ ਰਾਸ ਅਲ-ਨਾਬਾ ਦੇ ਬੇਚਾਰਾ ਅਲ-ਖੌਰੀ ਖੇਤਰ ਵਿਚ ਇੱਕ ਰੈਸਟੋਰੈਂਟ ਵਿਚ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਹੈ, ਜਿਸ ਵਿਚ ਕਈ ਲੋਕ ਮਾਰੇ ਗਏ ਅਤੇ ਜ਼ਖ਼ਮੀ ਹੋ ਗਏ। ਬੇਰੂਤ ਦੇ ਫਾਇਰ ਬ੍ਰਿਗੇਡ ਦੀ ਟੀਮ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਧਮਾਕੇ ਤੋਂ ਬਾਅਦ ਲੱਗੀ ਅੱਗ 'ਤੇ ਕਾਬੂ ਪਾ ਲਿਆ ਹੈ।
ਰਿਪੋਰਟ ਮੁਬਾਤਕ ਬੇਰੂਤ ਫਾਇਰ ਬ੍ਰਿਗੇਡ ਦੇ ਹਵਾਲੇ ਨਾਲ ਕਿਹਾ ਕਿ 8 ਪੀੜਤਾਂ ਦੀ ਰੈਸਟੋਰੈਂਟ ਦੇ ਅੰਦਰ ਦਮ ਘੁੱਟਣ ਨਾਲ ਮੌਤ ਹੋ ਗਈ।
ਗ੍ਰਹਿ ਮੰਤਰੀ ਬਸਮ ਮੌਲਵੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਧਮਾਕੇ ’ਚ ਘੱਟੋਂ-ਘੱਟ 8 ਲੋਕ ਦਮ ਘੁੱਟਣ ਨਾਲ ਮਾਰੇ ਗਏ ਸਨ। ਬੇਰੂਤ ਦੀ ਨੁਮਾਇੰਦਗੀ ਕਰਨ ਵਾਲੇ ਕੁਝ ਸੰਸਦ ਮੈਂਬਰਾਂ ਨੇ ਵੀ ਦੌਰਾ ਕੀਤਾ, ਸੰਸਦ ਮੈਂਬਰ ਇਬਰਾਹਿਮ ਮਨੀਮਨੇਹ ਨੇ ਰੈਸਟੋਰੈਂਟ ਵਿਚ ਸੁਰੱਖਿਆ ਦੇ ਮਿਆਰਾਂ 'ਤੇ ਸਵਾਲ ਉਠਾਏ।
ਗ੍ਰਹਿ ਮੰਤਰੀ ਬਸਮ ਮੌਲਵੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਧਮਾਕੇ ਵਿੱਚ ਘੱਟੋ-ਘੱਟ ਅੱਠ ਲੋਕ ਦਮ ਘੁੱਟਣ ਨਾਲ ਮਾਰੇ ਗਏ ਸਨ। ਬੇਰੂਤ ਦੀ ਨੁਮਾਇੰਦਗੀ ਕਰਨ ਵਾਲੇ ਕੁਝ ਸੰਸਦ ਮੈਂਬਰਾਂ ਨੇ ਵੀ ਦੌਰਾ ਕੀਤਾ, ਸੰਸਦ ਮੈਂਬਰ ਇਬਰਾਹਿਮ ਮਨੀਮਨੇਹ ਨੇ ਰੈਸਟੋਰੈਂਟ ਵਿਚ ਸੁਰੱਖਿਆ ਦੇ ਮਿਆਰਾਂ 'ਤੇ ਸਵਾਲ ਉਠਾਏ।
ਇਹ ਵੀ ਪੜ੍ਹੋ:-
ਲੰਡਨ ਵਿਚ ਮੰਗਲਵਾਰ ਨੂੰ ਇੱਕ ਵੱਡੀ ਘਟਨਾ ਵਾਪਰ ਗਈ। ਇਲਾਕੇ ਵਿਚ ਸਥਿਤ ਹੈਨੌਲਟ ਖੇਤਰ ਵਿਚ ਯੂਟਿਊਬ ਸਟੇਸ਼ਨ ਦੇ ਕੋਲ ਇੱਕ ਵਿਅਕਤੀ ਨੇ ਲੋਕਾਂ ’ਤੇ ਸਮੁਰਾਈ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਕਈ ਲੋਕ ਜ਼ਖ਼ਮੀ ਹੋ ਗਏ ਹਨ।
ਬ੍ਰਿਟਿਸ਼ ਵੈਬਸਾਈਟ ਦ ਗਾਰਜੀਅਨ ਦੀ ਰਿਪੋਰਟ ਮੁਤਾਬਕ ਇਸ ਘਟਨਾ ਵਿਚ ਇੱਕ 13 ਸਾਲਾ ਜ਼ਖਮੀ ਬੱਚੇ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਹੋ ਗਏ ਹਨ। ਜਿਸ ਵਿਚ 2 ਪੁਲਿਸ ਕਰਮੀ ਵੀ ਸ਼ਾਮਲ ਹਨ। ਪੁਲਿਸ ਕਰਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਘਟਨਾ ਮੰਗਲਵਾਰ ਸਵੇਰੇ ਕਰੀਬ 7 ਵਜੇ ਦੀ ਹੈ। 36 ਸਾਲ ਦੇ ਮੁੁਲ਼ਜਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲੰਡਨ ਐਂਬੂਲੈਂਸ ਸੇਵਾ ਨੇ ਕਿਹਾ ਕਿ ਹੈਨੌਲਟ ਵਿਚ ਹਮਲੇ ਤੋਂ ਬਾਅਦ ਪੰਜ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ। ਇਸ ਵਿਚ ਹਮਲਾਵਰ ਨੂੰ ਤਲਵਾਰ ਲੈ ਕੇ ਚਲਦੇ ਦੇਖਿਆ ਜਾ ਸਕਦਾ ਹੈ। ਪੁਲਿਸ ਨੇ ਘਟਨਾ ਨੂੰ ਕਿਸੇ ਅੱਤਵਾਦੀ ਹਮਲੇ ਨਾਲ ਨਹੀਂ ਜੋੜਿਆ। ਘਟਨਾ ਤੋਂ ਬਾਅਦ ਪੁਲਿਸ ਨੇ ਯੂਟਿਊਬ ਸਟੇਸ਼ਨ ਤੋਂ ਘੇਰ ਲਿਆ। ਦੱਸਿਆ ਜਾ ਰਿਹਾ ਇਸ ਵਿਅਕਤੀ ਨੇ ਕਈ ਲੋਕਾਂ ’ਤੇ ਹਮਲਾ ਕੀਤਾ। ਇਸ ਦੌਰਾਨ ਪੁਲਿਸ ’ਤੇ ਉਸ ਵਿਅਕਤੀ ਨੇ ਹਮਲਾ ਕੀਤਾ ਸੀ। ਬ੍ਰਿਟੇਨ ਦੇ ਪ੍ਰਧਾਨ ਰਿਸ਼ੀ ਸੁਨਕ ਨੇ ਹੈਨੌਲਟ ਵਿਚ ਹੋਏ ਹਮਲਿਆਂ ਨੂੰ ਲੈ ਕੇ ਹੈਰਾਨੀ ਜਤਾਈ ਹੈ।