ਉਨਟਾਰੀਓ ਦੇ ਗੈਸ ਸਟੇਸ਼ਨਾਂ ’ਤੇ ਵੀ ਮਿਲੇਗੀ ਬੀਅਰ ਅਤੇ ਵਾਈਨ
ਟੋਰਾਂਟੋ, 13 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਸ਼ਰਾਬ ਵੇਚਣ ਦੇ ਤੌਰ ਤਰੀਕੇ ਬਦਲੇ ਜਾ ਰਹੇ ਹਨ ਅਤੇ ਜਲਦ ਹੀ ਗੈਸ ਸਟੇਸ਼ਨਾਂ ਤੋਂ ਬੀਅਰ ਅਤੇ ਵਾਈਨ ਦੀ ਖਰੀਦ ਕੀਤੀ ਜਾ ਸਕੇਗੀ। ਸ਼ਰਾਬ ਦੀ ਵਿਕਰੀ ਬਾਰੇ ਨਵੀਂ ਯੋਜਨਾ ਮੰਗਲਵਾਰ ਨੂੰ ਡਗ ਫੋਰਡ ਕੈਬਨਿਟ ਵਿਚ ਪੇਸ਼ ਕੀਤੀ ਗਈ ਅਤੇ ਇਸ ਦਾ ਰਸਮੀ ਐਲਾਨ ਵੀਰਵਾਰ ਨੂੰ ਕੀਤਾ ਜਾਵੇਗਾ। […]
By : Editor Editor
ਟੋਰਾਂਟੋ, 13 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਸ਼ਰਾਬ ਵੇਚਣ ਦੇ ਤੌਰ ਤਰੀਕੇ ਬਦਲੇ ਜਾ ਰਹੇ ਹਨ ਅਤੇ ਜਲਦ ਹੀ ਗੈਸ ਸਟੇਸ਼ਨਾਂ ਤੋਂ ਬੀਅਰ ਅਤੇ ਵਾਈਨ ਦੀ ਖਰੀਦ ਕੀਤੀ ਜਾ ਸਕੇਗੀ। ਸ਼ਰਾਬ ਦੀ ਵਿਕਰੀ ਬਾਰੇ ਨਵੀਂ ਯੋਜਨਾ ਮੰਗਲਵਾਰ ਨੂੰ ਡਗ ਫੋਰਡ ਕੈਬਨਿਟ ਵਿਚ ਪੇਸ਼ ਕੀਤੀ ਗਈ ਅਤੇ ਇਸ ਦਾ ਰਸਮੀ ਐਲਾਨ ਵੀਰਵਾਰ ਨੂੰ ਕੀਤਾ ਜਾਵੇਗਾ। 2026 ਤੋਂ ਲਾਗੂ ਹੋਣ ਵਾਲੀ ਨੀਤੀ ਤਹਿਤ ਸੁਪਰ ਮਾਰਕਿਟ ਅਤੇ ਕਨਵੀਨੀਐਂਸ ਸਟੋਰਾਂ ’ਤੇ ਵੀ ਸ਼ਰਾਬ ਵੇਚੀ ਜਾ ਸਕੇਗੀ। ਸਾਰੇ ਗਰੌਸਰੀ ਸਟੋਰ ਬੀਅਰ, ਵਾਈਨ ਅਤੇ ਸਾਈਡਰ ਵੇਚ ਸਕਣਗੇ ਜਦਕਿ ਖਾਣ ਵਾਲੀਆਂ ਚੀਜ਼ਾਂ ਵੇਚ ਰਹੇ ਗੈਸ ਸਟੇਸ਼ਨਾਂ ’ਤੇ ਬੀਅਰ ਵੇਚਣ ਦੀ ਇਜਾਜ਼ਤ ਹੋਵੇਗੀ।
ਡਗ ਫੋਰਡ ਸਰਕਾਰ ਵੱਲੋਂ ਨਵੀਂ ਯੋਜਨਾ ਦਾ ਰਸਮੀ ਐਲਾਨ ਵੀਰਵਾਰ ਨੂੰ
ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਸਟੋਰਾਂ ’ਤੇ ਬੀਅਰ ਵਿਕਣ ਦਾ ਮਤਲਬ ਇਹ ਨਹੀਂ ਕਿ ਬੀਅਰ ਸਟੋਰ ਬੰਦ ਹੋ ਜਾਣਗੇ। ਇਥੇ ਵੀ ਵਿਕਰੀ ਜਾਰੀ ਰਹੇਗੀ ਪਰ ਸੂਬਾ ਸਰਕਾਰ ਇਨ੍ਹਾਂ ਸਟੋਰਾਂ ਨਾਲ ਕੀਤਾ ਸਮਝੌਤਾ ਰੱਦ ਕਰ ਰਹੀ ਹੈ। ਇਸ ਵੇਲੇ ਉਨਟਾਰੀਓ ਵਿਚ ਸ਼ਰਾਬ ਦੀ ਵਿਕਰੀ ਦਾ ਕੰਟਰੋਲ ਐਲ.ਸੀ.ਬੀ.ਓ. ਕੋਲ ਹੈ ਅਤੇ ਢਾਈ ਅਰਬ ਡਾਲਰ ਦਾ ਮੁਨਾਫਾ ਸਰਕਾਰੀ ਖਜ਼ਾਨੇ ਵਿਚ ਜਾਂਦਾ ਹੈ ਪਰ ਨਵੀਂ ਨੀਤੀ ਸਾਰੇ ਦਰਵਾਜ਼ੇ ਖੋਲ੍ਹ ਦੇਵੇਗੀ। ਸੂਬਾ ਸਰਕਾਰ ਕਈ ਮਹੀਨੇ ਤੋਂ ਸ਼ਰਾਬ ਨੀਤੀ ਬਾਰੇ ਸਲਾਹ ਮਸ਼ਵਰਾ ਕਰ ਰਹੀ ਹੈ ਅਤੇ ਸ਼ਰਾਬ ਦੀ ਵਿਕਰੀ ਨੂੰ ਆਧੁਨਿਕ ਬਣਾਉਣ ’ਤੇ ਜ਼ੋਰ ਦਿਤਾ ਜਾ ਰਿਹਾ ਹੈ।