ਹਸਪਤਾਲ ’ਚ ਮਰੀਜ਼ ਨੂੰ ਮਾਰਨ ਆਏ ਵਿਅਕਤੀ ਦਾ ਕੁਟਾਪਾ
ਅੰਮ੍ਰਿਤਸਰ, 19 ਨਵੰਬਰ (ਹਿਮਾਂਸ਼ੂ ਸ਼ਰਮਾ) : ਅੰਮਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਆਏ ਦਿਨ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਹੈ, ਉੱਥੇ ਹੀ ਅੱਜ ਸਵੇਰੇ ਇੱਕ ਵਿਅਕਤੀ ਵੱਲੋਂ ਹਸਪਤਾਲ ਦੇ ਅੰਦਰ ਇੱਕ ਲੜਕੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ। ਮੌਕੇ ਤੇ ਲੋਕਾਂ ਨੇ ਵੇਖਿਆ ਤੇ ਉਹਨੂੰ ਫੜ ਕੇ ਜਮ ਕੇ ਛਿੱਤਰ ਪਰੇਡ ਕੀਤੀ। ਦੱਸਿਆ ਜਾ […]
By : Hamdard Tv Admin
ਅੰਮ੍ਰਿਤਸਰ, 19 ਨਵੰਬਰ (ਹਿਮਾਂਸ਼ੂ ਸ਼ਰਮਾ) : ਅੰਮਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਆਏ ਦਿਨ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਹੈ, ਉੱਥੇ ਹੀ ਅੱਜ ਸਵੇਰੇ ਇੱਕ ਵਿਅਕਤੀ ਵੱਲੋਂ ਹਸਪਤਾਲ ਦੇ ਅੰਦਰ ਇੱਕ ਲੜਕੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ। ਮੌਕੇ ਤੇ ਲੋਕਾਂ ਨੇ ਵੇਖਿਆ ਤੇ ਉਹਨੂੰ ਫੜ ਕੇ ਜਮ ਕੇ ਛਿੱਤਰ ਪਰੇਡ ਕੀਤੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਕਿਸੇ ਮਰੀਜ਼ ਦੇ ਨਾਲ ਹਸਪਤਾਲ ਵਿੱਚ ਆਈ ਸੀ ਤੇ ਇਸ ਵਿਅਕਤੀ ਵੱਲੋਂ ਉਸ ਕੋਲੋਂ ਪਹਿਲੋਂ ਪੈਸੇ ਮੰਗੇ ਗਏ ਜਦੋਂ ਉਸਨੇ ਪੈਸੇ ਦੇਣ ਤੋਂ ਮਨ੍ਹਾਂ ਕੀਤਾ ਤੇ ਇਸ ਵਿਅਕਤੀ ਵੱਲੋਂ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ।
ਇਸ ਮੌਕੇ ਪੀੜਿਤ ਲੜਕੀ ਨੇ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਹਸਪਤਾਲ ਆਈ ਸੀ ਤੇ ਇਸ ਵਿਅਕਤੀ ਵੱਲੋਂ ਮੇਰੇ ਕੋਲੋਂ ਪੈਸੇ ਮੰਗੇ ਗਏ ਜਦੋਂ ਉਸ ਨੇ ਨਹੀਂ ਦਿੱਤੇ ਤੇ ਇਸ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਉਸ ਨੂੰ ਫੜ ਕੇ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ। ਜਿਸ ਨੂੰ ਲੋਕਾਂ ਨੇ ਵੇਖ ਲਿਆ ਤੇ ਇਸ ਦੀ ਜਮ ਕੇ ਛਿੱਤਰ ਪਰੇਡ ਕੀਤ। ਉਸਨੇ ਕਿਹਾ ਜਿਹੇ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਪੀੜਤ ਲੜਕੀ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਕੋਈ ਵੀ ਲੜਕੀ ਜਾਂ ਔਰਤ ਸੁਰੱਖਿਅਤ ਨਹੀਂ ਲੱਗਦੀ, ਇਸ ਤਰ੍ਹਾਂ ਤਾਂ ਜਿਹੜਾ ਮਰਜ਼ੀ ਆ ਕੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਜਾਵੇਗਾ।
ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਇਸ ਨੂੰ ਫੜਿਆ ਸੀ ਤੇ ਅਦਾਲਤ ਵੱਲੋਂ ਇਸ ਨੂੰ ਕੇਂਦਰੀ ਜੇਲ੍ਹ ਵਿੱਚ ਭੇਜਿਆ ਸੀ, ਜਿੱਥੇ ਇਹ ਜ਼ਮਾਨਤ ਕਰਵਾ ਕੇ ਬਾਹਰ ਆਇਆ ਹੈ ਤੇ ਹੁਣ ਫਿਰ ਇਸ ਨੂੰ ਕੇਂਦਰੀ ਜੇਲ੍ਹ ਵਿੱਚ ਵਾਪਸ ਭੇਜਿਆ ਜਾਵੇਗਾ। ਉਨ੍ਹਾਂ ਆਖਿਆ ਕਿ ਇਹੋ ਜਿਹੇ ਲੋਕ ਸਮਾਜ ਤੇ ਕਲੰਕ ਹਨ।
ਇਸੇ ਤਰ੍ਹਾਂ ਫੜੇ ਹੋਏ ਵਿਅਕਤੀ ਨੇ ਮੰਨਿਆ ਕਿ ਉਸ ਵੱਲੋਂ ਇੱਕ ਲੜਕੀ ਦਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਲੋਕਾਂ ਨੇ ਉਸਨੂੰ ਫੜ ਲਿਆ।