Begin typing your search above and press return to search.

ਬਰਨਾਲਾ ਦੇ ਮਾਸੀ ਅਤੇ ਭਤੀਜੇ ਦੀ ਡੁੱਬਣ ਕਾਰਨ ਮੌਤ

ਬਰਨਾਲਾ : ਬਰਨਾਲਾ ਦੇ ਪਿੰਡ ਮੌੜ ਪਟਿਆਲਾ ਦੇ ਇੱਕ ਮਜ਼ਦੂਰ ਪਰਿਵਾਰ ਦੀ ਮਾਸੀ ਅਤੇ ਭਤੀਜੇ ਦੀ ਹਰਿਆਣਾ ਦੇ ਇੱਕ ਪਿੰਡ ਵਿੱਚ ਖੇਤਾਂ ਦੇ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਮੌੜ ਪਟਿਆਲਾ ਦੇ ਸਰਪੰਚ ਸੁਰਜੀਤ ਸਿੰਘ, ਸਾਬਕਾ ਚੇਅਰਮੈਨ ਪਰਮਜੀਤ ਸਿੰਘ, ਨੰਬਰਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦਾ ਨਾਂ ਕਰਮਜੀਤ ਸਿੰਘ ਅਤੇ ਉਸ […]

ਬਰਨਾਲਾ ਦੇ ਮਾਸੀ ਅਤੇ ਭਤੀਜੇ ਦੀ ਡੁੱਬਣ ਕਾਰਨ ਮੌਤ
X

Editor (BS)By : Editor (BS)

  |  1 Oct 2023 10:19 AM IST

  • whatsapp
  • Telegram

ਬਰਨਾਲਾ : ਬਰਨਾਲਾ ਦੇ ਪਿੰਡ ਮੌੜ ਪਟਿਆਲਾ ਦੇ ਇੱਕ ਮਜ਼ਦੂਰ ਪਰਿਵਾਰ ਦੀ ਮਾਸੀ ਅਤੇ ਭਤੀਜੇ ਦੀ ਹਰਿਆਣਾ ਦੇ ਇੱਕ ਪਿੰਡ ਵਿੱਚ ਖੇਤਾਂ ਦੇ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਮੌੜ ਪਟਿਆਲਾ ਦੇ ਸਰਪੰਚ ਸੁਰਜੀਤ ਸਿੰਘ, ਸਾਬਕਾ ਚੇਅਰਮੈਨ ਪਰਮਜੀਤ ਸਿੰਘ, ਨੰਬਰਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦਾ ਨਾਂ ਕਰਮਜੀਤ ਸਿੰਘ ਅਤੇ ਉਸ ਦੇ ਭਤੀਜੇ ਦਾ ਨਾਂ ਜੰਟਾ ਸਿੰਘ ਹੈ।

ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਹਰਿਆਣਾ ਦੇ ਪਿੰਡ ਰਸੀਲਾਖੇੜਾ (ਨੇੜੇ ਮੰਡੀ ਡੱਬਵਾਲੀ) ਵਿੱਚ ਮਜ਼ਦੂਰੀ ਕਰਨ ਗਿਆ ਸੀ। ਉਹ ਉਥੇ ਨਰਮੇ ਦੇ ਖੇਤਾਂ ਵਿੱਚ ਕੰਮ ਕਰਨ ਗਿਆ ਸੀ। ਉਥੇ ਪਾਣੀ ਸਟੋਰ ਕਰਨ ਲਈ ਖੇਤ ਦੇ ਨੇੜੇ ਡੂੰਘਾ ਛੱਪੜ ਬਣਾਇਆ ਗਿਆ ਸੀ।

ਜਦੋਂ ਕਰਮਜੀਤ ਕੌਰ ਪਾਣੀ ਲੈਣ ਲਈ ਛੱਪੜ ਨੇੜੇ ਗਈ ਤਾਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਛੱਪੜ ਵਿੱਚ ਡਿੱਗ ਗਈ। ਇਸ ਦੌਰਾਨ ਜਦੋਂ ਉਸ ਨੇ ਰੌਲਾ ਪਾਇਆ ਤਾਂ ਜੰਟਾ ਸਿੰਘ ਨੇ ਵੀ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਛੱਪੜ ਡੂੰਘਾ ਹੋਣ ਕਾਰਨ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ।

Next Story
ਤਾਜ਼ਾ ਖਬਰਾਂ
Share it