Begin typing your search above and press return to search.

ਲੱਗ ਰਹੇ ਬਿਜਲੀ ਕੱਟਾਂ ਦੇ ਰੋਸ ਵਜੋਂ ਬਰਨਾਲਾ-ਸਿਰਸਾ ਰੋਡ ਜਾਮ

ਮਾਨਸਾ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਬਲਾਕ ਮਾਨਸਾ ਦੇ ਕਿਸਾਨਾਂ ਵੱਲੋਂ ਬਿਜਲੀ ਸਪਲਾਈ ਵਿੱਚ ਲੱਗ ਰਹੇ ਕੱਟਾਂ ਦੇ ਰੋਸ ਵਜੋਂ ਬਰਨਾਲਾ-ਸਿਰਸਾ ਰੋਡ ਜਾਮ ਕਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਤੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ ਬਿਜਲੀ ਮਹਿਕਮੇ […]

ਲੱਗ ਰਹੇ ਬਿਜਲੀ ਕੱਟਾਂ ਦੇ ਰੋਸ ਵਜੋਂ ਬਰਨਾਲਾ-ਸਿਰਸਾ ਰੋਡ ਜਾਮ
X

Editor (BS)By : Editor (BS)

  |  19 Jan 2024 11:22 AM IST

  • whatsapp
  • Telegram

ਮਾਨਸਾ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਬਲਾਕ ਮਾਨਸਾ ਦੇ ਕਿਸਾਨਾਂ ਵੱਲੋਂ ਬਿਜਲੀ ਸਪਲਾਈ ਵਿੱਚ ਲੱਗ ਰਹੇ ਕੱਟਾਂ ਦੇ ਰੋਸ ਵਜੋਂ ਬਰਨਾਲਾ-ਸਿਰਸਾ ਰੋਡ ਜਾਮ ਕਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਤੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ ਬਿਜਲੀ ਮਹਿਕਮੇ ਵੱਲੋਂ ਯੂ.ਪੀ.ਐਸ. ਫੀਡਰਾਂ ਤੇ ਰੋਜਾਨਾ ਸਵੇਰੇ ਸ਼ਾਮ ਦੇ ਟਾਈਮ 2-3 ਘੰਟਿਆਂ ਦੇ ਲੰਮੇ ਕੱਟ ਲਾਏ ਜਾ ਰਹੇ ਹਨ।

ਜਿਸ ਕਰਕੇ ਲੋਕਾਂ ਨੂੰ ਰੋਜਾਨਾਂ ਘਰੇਲੂ ਕੰਮਾਂ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਪੇਪਰਾਂ ਦੇ ਦਿਨ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਬੁਰਾ ਅਸਰ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਕਰਨ ਲਈ ਖੇਤੀ ਸੈਕਟਰ ਲਈ ਮੋਟਰਾਂ ਤੇ ਬਿਜਲੀ ਸਪਲਾਈ ਬਕਾਇਦਾ ਦਿਨ-ਰਾਤ ਦਾ ਸ਼ਡਿਊਲ ਬਣਾ ਕੇ ਦਿੱਤੀ ਜਾਵੇ। ਉਹਨਾਂ ਕਿਹਾ ਕਿ ਬਿਜਲੀ ਅਧਿਕਾਰੀਆਂ ਨੂੰ ਵਾਰ-ਵਾਰ ਮਿਲ ਚੁੱਕੇ ਹਾਂ ਪਰ ਸਿਵਾਏ ਗੱਲਾਂ ਦੇ ਕੋਈ ਸੁਣਵਾਈ ਨਹੀਂ ਹੋਈ।ਇਸ ਮੌਕੇ ਕਿਸਾਨ ਆਗੂ ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਗੁਰਦੀਪ ਸਿੰਘ ਖੋਖਰ, ਸੁਰਜੀਤ ਸਿੰਘ ਕੋਟ ਲੱਲੂ, ਸੁਖਦੇਵ ਸਿੰਘ ਬੁਰਜ ਹਰੀ ਨੇ ਵੀ ਸੰਬੋਧਨ ਕੀਤਾ ।

ਇਹ ਖ਼ਬਰ ਵੀ ਪੜ੍ਹੋ

ਦੇਰ ਰਾਤ ਕਰੀਬ 3 ਵਜੇ ਧਿਆਨਾ ਦੇ ਤਾਜਪੁਰ ਰੋਡ ’ਤੇ 20-25 ਚੋਰਾਂ ਨੇ ਦਸਤਕ ਦੇ ਦਿੱਤੀ। ਚੋਰਾਂ ਨੇ ਇਲਾਕੇ ਦੇ ਚੌਕੀਦਾਰ ਨੂੰ ਬੰਧਕ ਬਣਾ ਲਿਆ। ਜਿਸ ਤੋਂ ਬਾਅਦ ਦੋ ਚੋਰ ਗਹਿਣਿਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ। ਦੁਕਾਨਦਾਰ ਨੇ ਸ਼ਟਰ ’ਤੇ ਅਲਾਰਮ ਫਿੱਟ ਕੀਤਾ ਹੋਇਆ ਸੀ। ਜਿਵੇਂ ਹੀ ਚੋਰਾਂ ਨੇ ਸ਼ਟਰ ਨੂੰ ਉਖਾੜਿਆ ਤਾਂ ਦੁਕਾਨਦਾਰ ਦੇ ਮੋਬਾਈਲ ’ਤੇ ਅਲਾਰਮ ਵੱਜ ਗਿਆ। ਦੁਕਾਨਦਾਰ ਆਪਣੇ ਪਰਿਵਾਰ ਨਾਲ ਦੁਕਾਨ ਦੇ ਉੱਪਰ ਰਹਿੰਦਾ ਹੈ।

ਚੋਰਾਂ ਨੂੰ ਦੇਖ ਕੇ ਜਿਵੇਂ ਹੀ ਦੁਕਾਨਦਾਰ ਨੇ ਛੱਤ ਤੋਂ ਰੌਲਾ ਪਾਇਆ ਤਾਂ ਦੋ ਚੋਰ ਦੁਕਾਨ ਦੇ ਅੰਦਰ ਦਾਖਲ ਹੋਏ, ਕਾਊਂਟਰ ਦਾ ਸ਼ੀਸ਼ਾ ਤੋੜ ਕੇ ਡੇਢ ਕਿਲੋ ਚਾਂਦੀ ਦਾ ਡੱਬਾ ਲੈ ਕੇ ਫਰਾਰ ਹੋ ਗਏ। ਚੋਰਾਂ ਦੀ ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਅਤੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਪੀੜਤ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ।

ਦੁਕਾਨਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਦੇ ਉੱਪਰ ਰਹਿੰਦਾ ਹੈ। ਕਰੀਬ 3 ਵਜੇ ਉਸ ਦੇ ਮੋਬਾਈਲ ’ਤੇ ਅਲਾਰਮ ਵੱਜਣ ਲੱਗਾ। ਜਦੋਂ ਉਸ ਨੇ ਛੱਤ ਤੋਂ ਦੇਖਿਆ ਤਾਂ ਉਹ ਦੰਗ ਰਹਿ ਗਿਆ। ਕਰੀਬ 20 ਤੋਂ 25 ਵਿਅਕਤੀ ਉਸ ਦੀ ਦੁਕਾਨ ਦਾ ਸ਼ਟਰ ਖਿੱਚ ਕੇ ਹੇਠਾਂ ਖੜ੍ਹੇ ਸਨ। ਦੋ ਚੋਰ ਦੁਕਾਨ ਅੰਦਰ ਦਾਖਲ ਹੋਏ। ਉਹ ਕਰੀਬ ਇੱਕ ਮਿੰਟ ਤੱਕ ਦੁਕਾਨ ਦੇ ਅੰਦਰ ਹੀ ਰਿਹਾ।

ਦੁਕਾਨ ਦੇ ਕਾਊਂਟਰ ’ਤੇ ਲੱਗੇ ਸ਼ੀਸ਼ੇ ਤੋੜ ਕੇ ਡੱਬਿਆਂ ’ਚੋਂ ਚਾਂਦੀ ਚੋਰੀ ਕਰ ਲਈ। ਦਲਜੀਤ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਸ ਘਟਨਾ ਵਾਲੀ ਥਾਂ ’ਤੇ ਪੁੱਜ ਗਈ।

ਥਾਣਾ ਡਵੀਜ਼ਨ ਨੰਬਰ 7 ਦੇ ਐਸ.ਐਚ.ਓ ਸੁਖਦੇਵ ਸਿੰਘ ਨੇ ਦੱਸਿਆ ਕਿ ਰਾਤ 3 ਵਜੇ ਚੋਰਾਂ ਦਾ ਇੱਕ ਟੋਲਾ ਦੁਕਾਨ ਵਿੱਚ ਚੋਰੀ ਕਰਨ ਲਈ ਆਇਆ ਸੀ ਪਰ ਦੁਕਾਨਦਾਰ ਦੇ ਮੋਬਾਈਲ ’ਤੇ ਅਲਾਰਮ ਵੱਜਣ ਕਾਰਨ ਚੋਰ ਹੋਰ ਸਾਮਾਨ ਚੋਰੀ ਨਹੀਂ ਕਰ ਸਕੇ। ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਲਦੀ ਹੀ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਲਾਕੇ ਵਿੱਚ ਪੁਲਸ ਦੀ ਗਸ਼ਤ ਵੀ ਵਧਾਈ ਜਾਵੇਗੀ।

Next Story
ਤਾਜ਼ਾ ਖਬਰਾਂ
Share it