Begin typing your search above and press return to search.

Bank Holiday : ਲੋਕ ਸਭਾ ਦੇ ਪਹਿਲੇ ਪੜਾਅ ਦੇ ਮਤਦਾਨ ਕਾਰਨ ਕਈ ਸੂਬਿਆਂ 'ਚ ਭਲਕੇ ਬੈਂਕ ਰਹਿਣਗੇ ਬੰਦ, ਵੇਖੋ ਸੂਚੀ

ਨਵੀਂ ਦਿੱਲੀ (18 ਅਪ੍ਰੈਲ), ਰਜਨੀਸ਼ ਕੌਰ: ਭਾਰਤ ਵਿੱਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਭਲਕੇ ਵੋਟਿੰਗ ਹੋਵੇਗੀ। ਅਜਿਹੇ 'ਚ ਭਲਕੇ ਜਿਨ੍ਹਾਂ ਸੂਬਿਆਂ 'ਚ ਵੋਟਾਂ ਪੈਣਗੀਆਂ, ਉੱਥੇ ਬੈਂਕਾਂ 'ਚ ਛੁੱਟੀ ਹੋਣ ਵਾਲੀ ਹੈ। ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਲਈ ਕੱਲ੍ਹ ਤੋਂ ਦੇਸ਼ ਵਿੱਚ ਵੋਟਿੰਗ ਸ਼ੁਰੂ ਹੋ ਜਾਵੇਗੀ। ਅਜਿਹੀ ਸਥਿਤੀ ਵਿੱਚ, ਕਈ ਸੂਬੇ ਪਹਿਲਾਂ […]

Bank Holiday on Lok Sabha Elections on 19 April 2024
X

Bank Holiday on Lok Sabha Elections on 19 April 2024

Editor EditorBy : Editor Editor

  |  18 April 2024 9:43 AM IST

  • whatsapp
  • Telegram

ਨਵੀਂ ਦਿੱਲੀ (18 ਅਪ੍ਰੈਲ), ਰਜਨੀਸ਼ ਕੌਰ: ਭਾਰਤ ਵਿੱਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਭਲਕੇ ਵੋਟਿੰਗ ਹੋਵੇਗੀ। ਅਜਿਹੇ 'ਚ ਭਲਕੇ ਜਿਨ੍ਹਾਂ ਸੂਬਿਆਂ 'ਚ ਵੋਟਾਂ ਪੈਣਗੀਆਂ, ਉੱਥੇ ਬੈਂਕਾਂ 'ਚ ਛੁੱਟੀ ਹੋਣ ਵਾਲੀ ਹੈ। ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਲਈ ਕੱਲ੍ਹ ਤੋਂ ਦੇਸ਼ ਵਿੱਚ ਵੋਟਿੰਗ ਸ਼ੁਰੂ ਹੋ ਜਾਵੇਗੀ। ਅਜਿਹੀ ਸਥਿਤੀ ਵਿੱਚ, ਕਈ ਸੂਬੇ ਪਹਿਲਾਂ ਹੀ ਅਦਾਇਗੀ ਜਾਂ ਜਨਤਕ ਛੁੱਟੀਆਂ ਦਾ ਐਲਾਨ ਕਰ ਚੁੱਕੇ ਹਨ। ਅਜਿਹੇ 'ਚ ਭਾਰਤੀ ਰਿਜ਼ਰਵ ਬੈਂਕ ਨੇ ਵੀ ਆਪਣੀ ਛੁੱਟੀਆਂ ਦੀ ਸੂਚੀ ਨੂੰ ਅਪਡੇਟ ਕੀਤਾ ਹੈ। ਕੱਲ੍ਹ ਸਿਰਫ਼ ਉਨ੍ਹਾਂ ਸੂਬਿਆਂ ਵਿੱਚ ਬੈਂਕ ਬੰਦ ਰਹਿਣਗੇ ਜਿੱਥੇ ਪਹਿਲੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਬੈਂਕ ਦੂਜੇ ਸ਼ਹਿਰਾਂ ਅਤੇ ਸੂਬਿਆਂ ਵਿੱਚ ਆਮ ਤੌਰ 'ਤੇ ਕੰਮ ਕਰਨਗੇ।

    ਇਨ੍ਹਾਂ ਸ਼ਹਿਰਾਂ 'ਚ 19 ਅਪ੍ਰੈਲ ਨੂੰ ਬੰਦ ਰਹਿਣਗੇ ਬੈਂਕ-
    ਲੋਕ ਸਭਾ 2024 ਲਈ ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ 2024 ਨੂੰ ਦੇਸ਼ ਦੇ ਕਈ ਸੂਬਿਆਂ ਵਿੱਚ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਕੁਝ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਲਈ ਵੀ ਵੋਟਿੰਗ ਹੋਵੇਗੀ। ਕੱਲ੍ਹ ਭਾਵ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ 2024, ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ, ਤਾਮਿਲਨਾਡੂ ਵਿਧਾਨ ਸਭਾ ਲਈ ਕੰਨਿਆਕੁਮਾਰੀ ਜ਼ਿਲ੍ਹੇ ਦੇ ਵਿਲਾਵਨਕੋਡ ਹਲਕੇ ਵਿੱਚ ਉਪ ਚੋਣਾਂ ਹੋਣੀਆਂ ਹਨ। ਇਸ ਕਾਰਨ ਅਗਰਤਲਾ, ਆਈਜ਼ੌਲ, ਚੇਨਈ, ਦੇਹਰਾਦੂਨ, ਇੰਫਾਲ, ਈਟਾਨਗਰ, ਜੈਪੁਰ, ਕੋਹਿਮਾ, ਨਾਗਪੁਰ ਅਤੇ ਸ਼ਿਲਾਂਗ ਵਿੱਚ ਕੱਲ੍ਹ ਬੈਂਕ ਬੰਦ ਰਹਿਣਗੇ। ਉੱਤਰਾਖੰਡ ਸਰਕਾਰ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 19 ਅਪ੍ਰੈਲ ਨੂੰ ਪਹਿਲਾਂ ਹੀ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਸੀ।

    7 ਪੜਾਵਾਂ 'ਚ ਹੋਣਗੀਆਂ ਲੋਕ ਸਭਾ ਚੋਣਾਂ-
    ਲੋਕ ਸਭਾ ਚੋਣਾਂ 2024 ਕੁੱਲ 7 ਪੜਾਵਾਂ ਵਿੱਚ ਹੋਣੀਆਂ ਹਨ। ਪਹਿਲਾ ਪੜਾਅ 19 ਅਪ੍ਰੈਲ, ਦੂਜਾ ਪੜਾਅ 26 ਅਪ੍ਰੈਲ, ਤੀਜਾ ਪੜਾਅ 7 ਮਈ, ਚੌਥਾ ਪੜਾਅ 13 ਮਈ, ਪੰਜਵਾਂ ਪੜਾਅ 20 ਮਈ, ਛੇਵਾਂ ਪੜਾਅ 25 ਮਈ ਅਤੇ ਸੱਤਵਾਂ ਅਤੇ ਆਖਰੀ ਪੜਾਅ 1 ਜੂਨ 2024 ਨੂੰ। ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।

    ਅਪ੍ਰੈਲ 2024 'ਚ ਇਨ੍ਹਾਂ ਦਿਨਾਂ 'ਚ ਹੋਣਗੀਆਂ ਛੁੱਟੀਆਂ -

    20 ਅਪ੍ਰੈਲ 2024- ਅਗਰਤਲਾ 'ਚ ਗਰਿਆ ਪੂਜਾ ਕਾਰਨ ਬੈਂਕਾਂ 'ਚ ਛੁੱਟੀ ਰਹੇਗੀ।
    21 ਅਪ੍ਰੈਲ 2024- ਐਤਵਾਰ ਦੇ ਕਾਰਨ, ਸਾਰੇ ਬੈਂਕ ਬੰਦ ਰਹਿਣਗੇ।
    26 ਅਪ੍ਰੈਲ 2024- ਲੋਕ ਸਭਾ ਚੋਣਾਂ ਕਾਰਨ ਬੈਂਗਲੁਰੂ ਵਿੱਚ ਬੈਂਕ ਬੰਦ ਰਹਿਣਗੇ।
    27 ਅਪ੍ਰੈਲ 2024- ਚੌਥੇ ਸ਼ਨੀਵਾਰ ਕਾਰਨ ਬੈਂਕਾਂ 'ਚ ਛੁੱਟੀ ਰਹੇਗੀ।
    28 ਅਪ੍ਰੈਲ 2024- ਐਤਵਾਰ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।

    Next Story
    ਤਾਜ਼ਾ ਖਬਰਾਂ
    Share it