ਬਲਵੰਤ ਸਿੰਘ ਰਾਜੋਆਣਾ ਨੇ ਭੁੱਖ ਹੜਤਾਲ ਕੀਤੀ ਸ਼ੁਰੂ
ਜੱਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਲਿਖੀ ਇਕ ਹੋਰ ਚਿੱਠੀਪਟਿਆਲਾ : ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਐਲਾਨ ਅਨੁਸਾਰ ਅੱਜ ਪਟਿਆਲਾ ਜੇਲ੍ਹ ਵਿਚ ਭੁੱਖ ਹੜਤਾਲ ਸ਼ੁਰ਼ੁ ਕਰ ਦਿੱਤੀ ਹੈ। ਅੱਜ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਖਾਣਾ ਦਿਤਾ ਤਾਂ ਰਾਜੋਆਣਾ ਨੇ ਖਾਣ ਤੋਂ ਮਨ੍ਹਾ ਕਰ ਦਿੱਤਾ। ਦਸ ਦਈਏ ਕਿ ਰਾਜੋਆਣਾ ਨੇ ਇਕ ਹੋਰ ਚਿੱਠੀ ਜੱਥੇਦਾਰ ਸ੍ਰੀ ਅਕਾਲ […]

ਜੱਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਲਿਖੀ ਇਕ ਹੋਰ ਚਿੱਠੀ
ਪਟਿਆਲਾ : ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਐਲਾਨ ਅਨੁਸਾਰ ਅੱਜ ਪਟਿਆਲਾ ਜੇਲ੍ਹ ਵਿਚ ਭੁੱਖ ਹੜਤਾਲ ਸ਼ੁਰ਼ੁ ਕਰ ਦਿੱਤੀ ਹੈ। ਅੱਜ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਖਾਣਾ ਦਿਤਾ ਤਾਂ ਰਾਜੋਆਣਾ ਨੇ ਖਾਣ ਤੋਂ ਮਨ੍ਹਾ ਕਰ ਦਿੱਤਾ।
ਦਸ ਦਈਏ ਕਿ ਰਾਜੋਆਣਾ ਨੇ ਇਕ ਹੋਰ ਚਿੱਠੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਹੈ ਅਤੇ ਕਿਹਾ ਕਿ ਮੈਨੂੰ ਇਨ੍ਹਾਂ ਸਿਆਸੀ ਘੁੰਮਣਘੇਰੀਆਂ ਵਿਚੋਂ ਕੱਢੋ, ਮੈ ਇਹ ਸਿਆਸਤ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਜੱਥੇਦਾਰ ਨਾਲ ਨਾਰਾਜ਼ਗੀ ਜਾਹਰ ਕਰਦਿਆਂ ਕਿਹਾ ਕਿ ਤੁਸੀਂ ਮੇਰੀ ਪਹਿਲੀ ਚਿੱਠੀ ਸਬੰਧੀ ਆਦੇਸ਼ ਤਾਂ ਜਾਰੀ ਕਰ ਦਿੱਤੇ ਪਰ ਕਿਸੇ ਦੀ ਜਵਾਬਦੇਹੀ ਤਹਿ ਨਹੀਂ ਕੀਤੀ।
ਇਹ ਖ਼ਬਰ ਮਿਲਦਿਆਂ ਹੀ ਐਸਜੀਪੀਸੀ ਨੇ ਵੀ ਅਹਿਮ ਬੈਠਕ ਬੁਲਾ ਲਈ ਹੈ ਅਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਬੈਠਕ ਵਿਚ ਪੰਜ ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਹ ਅਹਿਮ ਮੀਟਿੰਗ ਭਲਕੇ ਹੋਵੇਗੀ।