Begin typing your search above and press return to search.

ਲਾਰੈਂਸ ਦੀ ਨਵੀਂ ਵੀਡੀਓ ਮਗਰੋਂ ਬਲਕੌਰ ਸਿੰਘ ਦਾ ਬਿਆਨ

ਮਾਨਸਾ, 17 ਸਤੰਬਰ (ਸੰਜੀਵ ਲੱਕੀ) : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ’ਚੋਂ ਆਈ ਇਕ ਹੋਰ ਵੀਡੀਓ ’ਤੇ ਬੋਲਦਿਆਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਜੇਲ੍ਹ ਪ੍ਰਸਾਸ਼ਨ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਨੇ, ਉਨ੍ਹਾਂ ਆਖਿਆ ਕਿ ਇੰਝ ਜਾਪਦਾ ਏ ਕਿ ਜਿਵੇਂ ਲਾਰੈਂਸ ਨੇ ਸਾਰੇ ਸਿਸਟਮ ਨੂੰ ਖ਼ਰੀਦ ਲਿਆ […]

ਲਾਰੈਂਸ ਦੀ ਨਵੀਂ ਵੀਡੀਓ ਮਗਰੋਂ ਬਲਕੌਰ ਸਿੰਘ ਦਾ ਬਿਆਨ
X

Balkaur Singh

Hamdard Tv AdminBy : Hamdard Tv Admin

  |  17 Sept 2023 10:10 AM IST

  • whatsapp
  • Telegram

ਮਾਨਸਾ, 17 ਸਤੰਬਰ (ਸੰਜੀਵ ਲੱਕੀ) : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ’ਚੋਂ ਆਈ ਇਕ ਹੋਰ ਵੀਡੀਓ ’ਤੇ ਬੋਲਦਿਆਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਜੇਲ੍ਹ ਪ੍ਰਸਾਸ਼ਨ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਨੇ, ਉਨ੍ਹਾਂ ਆਖਿਆ ਕਿ ਇੰਝ ਜਾਪਦਾ ਏ ਕਿ ਜਿਵੇਂ ਲਾਰੈਂਸ ਨੇ ਸਾਰੇ ਸਿਸਟਮ ਨੂੰ ਖ਼ਰੀਦ ਲਿਆ ਹੋਵੇ।

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿਚੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਕਿ ਸਰਕਾਰ ਹਾਲੇ ਤੱਕ ਪਹਿਲੀ ਵੀਡੀਓ ਬਾਰੇ ਪਤਾ ਨਹੀਂ ਲਗਾ ਸਕੀ ਕਿ ਉਹ ਕਿਹੜੀ ਜੇਲ੍ਹ ਤੋਂ ਆਈ ਸੀ, ਹੁਣ ਇਕ ਹੋਰ ਵੀਡੀਓ ਸਾਹਮਣੇ ਆ ਗਈ ਐ। ਉਸ ਨੇ ਆਖਿਆ ਕਿ ਸਿੱਧੂ ਦੇ ਕਤਲ ਤੋਂ ਬਾਅਦ ਵੀ ਕਾਤਲਾਂ ਨੇ ਲਾਰੈਂਸ ਨੂੰ ਫ਼ੋਨ ਕਰਕੇ ਦੱਸਿਆ ਗਿਆ ਸੀ ਕਿ ‘ਗਿਆਨੀ ਨੂੰ ਗੱਡੀ ਚਾੜ੍ਹਤਾ’। ਇਹ ਆਡੀਓ ਵਾਇਰਲ ਵੀ ਹੋਈ ਸੀ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਇਸ ਵੀਡੀਓ ਵਿਚ ਨੂੰਹ ਹਿੰਸਾ ਦੇ ਮੁੱਖ ਮੁਲਜ਼ਮ ਮੋਨੂੰ ਮਾਨੇਸਰ ਦੇ ਨਾਲ ਗੱਲਬਾਤ ਕਰਦਾ ਹੋਇਆ ਦਿਖਾਈ ਦੇ ਰਿਹਾ ਏ ਪਰ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਹੁਣ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਜਾਂਦੀ ਐ, ਜਾਂ ਫਿਰ ਪਹਿਲਾਂ ਦੀ ਤਰ੍ਹਾਂ ਇਹ ਮਾਮਲਾ ਵੀ ਗੋਲ ਮੋਲ ਕਰ ਦਿੱਤਾ ਜਾਵੇਗਾ।

Next Story
ਤਾਜ਼ਾ ਖਬਰਾਂ
Share it