ਮਾਨਸਾ ਕੋਰਟ ’ਚ ਪੇਸ਼ੀ ਲਈ ਪੁੱਜੇ ਬਲਕੌਰ ਸਿੰਘ
ਮਾਨਸਾ, 20 ਸਤੰਬਰ (ਸੰਜੀਵ ਲੱਕੀ) : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅੱਜ ਮਾਨਸਾ ਕੋਰਟ ਵਿਚ ਪੇਸ਼ੀ ਲਈ ਪਹੁੰਚੇ, ਜਿੱਥੇ ਉਸ ਸਮੇਂ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ ਜਦੋਂ ਕੋਈ ਵੀ ਮੁਲਜ਼ਮ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ, ਜਿਸ ਦੇ ਚਲਦਿਆਂ ਫਿਰ ਤੋਂ ਦੋਸ਼ ਤੈਅ ਨਹੀਂ ਕੀਤੇ ਜਾ ਸਕੇ। ਅਦਾਲਤ ਵੱਲੋਂ ਹੁਣ ਅਗਲੀ […]
By : Hamdard Tv Admin
ਮਾਨਸਾ, 20 ਸਤੰਬਰ (ਸੰਜੀਵ ਲੱਕੀ) : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅੱਜ ਮਾਨਸਾ ਕੋਰਟ ਵਿਚ ਪੇਸ਼ੀ ਲਈ ਪਹੁੰਚੇ, ਜਿੱਥੇ ਉਸ ਸਮੇਂ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ ਜਦੋਂ ਕੋਈ ਵੀ ਮੁਲਜ਼ਮ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ, ਜਿਸ ਦੇ ਚਲਦਿਆਂ ਫਿਰ ਤੋਂ ਦੋਸ਼ ਤੈਅ ਨਹੀਂ ਕੀਤੇ ਜਾ ਸਕੇ। ਅਦਾਲਤ ਵੱਲੋਂ ਹੁਣ ਅਗਲੀ ਤਰੀਕ ਦਿੱਤੀ ਗਈ ਐ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਆਪਣੇ ਬੇਟੇ ਦੇ ਕਤਲ ਮਾਮਲੇ ਵਿਚ ਮਾਨਸਾ ਅਦਾਲਤ ਵਿਖੇ ਪੇਸ਼ੀ ’ਤੇ ਪੁੱਜੇ। ਮਾਨਸਾ ਦੀ ਸੈਸ਼ਨ ਕੋਰਟ ਵਿਚ ਉਨ੍ਹਾਂ ਦੀ ਪੇਸ਼ੀ ਸੀ ਪਰ ਇਸ ਦੌਰਾਨ ਕੋਈ ਵੀ ਮੁਲਜ਼ਮ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ, ਜਿਸ ਕਾਰਨ ਅਦਾਲਤ ਨੇ ਅਗਲੀ ਪੇਸ਼ੀ ਦੇ ਲਈ 5 ਅਕਤੂਬਰ ਦੀ ਤਰੀਕ ਤੈਅ ਕਰ ਦਿੱਤੀ ਐ।
ਇਸ ਮੌਕੇ ਬਲਕੌਰ ਸਿੰਘ ਭਾਰੀ ਸੁਰੱਖਿਆ ਫੋਰਸ ਦੇ ਨਾਲ ਅਦਾਲਤ ਵਿਚ ਪੁੱਜੇ ਹੋਏ ਸਨ। ਉਮੀਦ ਕੀਤੀ ਜਾ ਰਹੀ ਸੀ ਕਿ ਜੇਕਰ ਅਦਾਲਤ ਵਿਚ ਮੁਲਜ਼ਮ ਪੇਸ਼ ਹੋ ਜਾਂਦੇ ਤਾਂ ਅਦਾਲਤ ਵੱਲੋਂ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕੀਤੇ ਜਾਣੇ ਸੀ ਪਰ ਮੁਲਜ਼ਮਾਂ ਦੇ ਪੇਸ਼ ਨਾ ਹੋਣ ਕਾਰਨ ਅਦਾਲਤ ਨੂੰ ਅਗਲੀ ਤਰੀਕ ਪਾਉਣੀ ਪਈ।
ਇਸ ਮੌਕੇ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਅਦਾਲਤ ਵੱਲੋਂ ਦੋਸ਼ ਤੈਅ ਕੀਤੇ ਜਾਣਗੇ ਪਰ ਮੁਲਜ਼ਮ ਅਦਾਲਤ ਵਿਚ ਫ਼ਿਜ਼ੀਕਲ ਤੌਰ ’ਤੇ ਪੇਸ਼ ਨਹੀਂ ਹੋਏ, ਉਨ੍ਹਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੈਸ਼ਨ ਕੋਰਟ ਵਿਚ ਪੇਸ਼ ਕੀਤਾ ਗਿਆ ਸੀ, ਜਿਸ ਕਰਕੇ ਅਦਾਲਤ ਨੇ ਅਗਲੀ ਤਰੀਕ ਪਾ ਦਿੱਤੀ।
ਦੱਸ ਦਈਏ ਕਿ ਬਲਕੌਰ ਸਿੰਘ ਆਪਣੇ ਮਰਹੂਮ ਪੁੱਤ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਦੀ ਜੰਗ ਲੜ ਰਹੇ ਨੇ, ਉਨ੍ਹਾਂ ਨੂੰ ਪੂਰਾ ਯਕੀਨ ਐ ਕਿ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ।