ਕਿਸੇ ਹੋਰ ਬਲਦੇਵ ਕਾਰਨ ਪੰਜਾਬ ਦੇ ਬਲਦੇਵ ਨੁੂੰ ਮਨੀਲਾ ਵਿਚ ਕੱਟਣੀ ਪਈ ਸਜ਼ਾ
ਜਲੰਧਰ,25 ਸਤੰਬਰ, ਹ.ਬ. : ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲੇ ਬਲਦੇਵ ਸਿੰਘ ਦੀ ਪੰਜ ਸਾਲਾਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਵਾਪਸੀ ਹੋ ਗਈ ਹੈ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਬਲਦੇਵ ਸਿੰਘ ਦੇ ਨਾਲ ਆਏ ਉਸ ਦੇ ਲੜਕੇ ਤੇ ਲੜਕੀ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ […]
By : Hamdard Tv Admin
ਜਲੰਧਰ,25 ਸਤੰਬਰ, ਹ.ਬ. : ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲੇ ਬਲਦੇਵ ਸਿੰਘ ਦੀ ਪੰਜ ਸਾਲਾਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਵਾਪਸੀ ਹੋ ਗਈ ਹੈ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਬਲਦੇਵ ਸਿੰਘ ਦੇ ਨਾਲ ਆਏ ਉਸ ਦੇ ਲੜਕੇ ਤੇ ਲੜਕੀ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਵੱਲੋਂ ਲਗਾਤਾਰ ਕੀਤੀ ਗਈ ਪੈਰਵਾਈ ਦਾ ਹੀ ਅਸਰ ਹੈ ਕਿ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਅੱਜ ਪਰਿਵਾਰ ਤੱਕ ਪਹੁੰਚ ਪਾਏ ਹਨ।
ਸਾਲ 2018 ’ਚ 15 ਦਿਨ ਲਈ ਟੂਰਸਿਟ ਵੀਜ਼ੇ ’ਤੇ ਗਏ ਬਲਦੇਵ ਸਿੰਘ ਨੂੰ ਉਥੇ ਦੀ ਇਮੀਗ੍ਰੇਸ਼ਨ ਤੇ ਪੁਲਿਸ ਵੱਲੋਂ ਉਸ ਦੀ ਭਾਰਤ ਵਾਪਸੀ ਸਮੇਂ ਹੀ ਉਸ ਨੂੰ ਏਅਰਪੋਰਟ ਤੋਂ ਜਹਾਜ਼ ’ਚੋਂ ਉਤਾਰ ਲਿਆ ਗਿਆ ਸੀ। ਉਨ੍ਹਾਂ ਵੱਲੋਂ ਕਿਸੇ ਹੋਰ ਬਲਦੇਵ ਸਿੰਘ ਨਾਂ ਦੇ ਵਿਅਕਤੀ ਵੱਲੋਂ ਕੀਤੇ ਗਏ ਦੋਸ਼ਾਂ ਦੇ ਆਧਾਰ ਉਸ ਨੂੰ 2 ਮਾਮਲਿਆਂ ਦੇ ਦੋਸ਼ਾਂ ’ਚ ਫੜ ਲਿਆ ਗਿਆ ਸੀ।
ਉਸ ਨੂੰ ਨਹੀਂ ਸੀ ਪਤਾ ਕਿ ਪੇਸ਼ੀ ਸਮੇਂ ਉਸ ਵੱਲੋਂ ਆਪਣੇ ਨਾਂ ਨੂੰ ਸੁਣ ਕੇ ਉਸ ਵੱਲੋਂ ਇਕ ਹਾਂ ’ਚ ਹਿਲਾਏ ਸਿਰ ਨੇ ਉਸ ਦੇ ਇਸ 15 ਦਿਨਾਂ ਦੇ ਸਫਰ ਨੂੰ 5 ਸਾਲਾਂ ਦੀ ਜੇਲ੍ਹ ’ਚ ਬਦਲ ਦੇਣਗੇ। ਉਥੋਂ ਦੀ ਭਾਸ਼ਾ ਨਾ ਆਉਣ ਕਾਰਨ ਉਸ ਵੱਲੋਂ ਅਣਜਾਣੇ ’ਚ ਕਬੂਲੇ ਗਏ ਇਸ ਜ਼ੁਰਮ ਨੇ ਉਸ ਨੂੰ ਬੇਗੁਨਾਹ ਹੁੰਦਿਆਂ ਹੋਇਆਂ ਵੀ ਸਜ਼ਾ ਦਾ ਭਾਗੀ ਬਣਾ ਦਿੱਤਾ ਸੀ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਹ ਸਾਰਾ ਕੁੱਝ ਵਾਤਾਵਰਨ ਪੇ੍ਰਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਧਿਆਨ ’ਚ ਲਿਆਂਦਾ ਗਿਆ।
ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਲਗਾਤਾਰ ਇਸ ਮਾਮਲੇ ਦੀ ਪੈਰਵਾਈ ਕੀਤੀ ਗਈ। ਜਿਸ ਸਦਕਾ ਉਹ ਅੱਜ 5 ਸਾਲਾਂ ਬਾਅਦ ਮੁੜ ਤੋਂ ਆਪਣੇ ਪਰਿਵਾਰ ’ਚ ਤਾਂ ਮੁੜ ਆਇਆ ਹੈ। ਪਰ ਇਸ ਸਦਮੇ ਨੇ ਉਸ ਦੀ ਮਾਨਸਿਕ ਸਥਿਤੀ ’ਤੇ ਪ੍ਰਭਾਵ ਪਾਇਆ। ਬਲਦੇਵ ਸਿੰਘ ਨੂੰ ਇਹ ਵੀ ਯਾਦ ਨਹੀ ਸੀ ਕਿ ਉਹ ਕਿੰਨਾ ਸਮੇਂ ਤੱਕ ਉਹ ਉੱਥੇ ਜੇਲ੍ਹ ’ਚ ਰਹੇ ਸੀ।