ਸੁਲਤਾਨਪੁਰ ਲੋਧੀ ਵਿਖੇ ਵਾਪਰੀ ਘਟਨਾ ਦਾ ਪਿਛੋਕੜ
ਕਪੂਰਥਲਾ : ਗੁਰਦੁਆਰਾ ਅਕਾਲ ਬੁੰਗਾ ਸਾਹਿਬ ਇਤਿਹਾਸਕ ਅਸਥਾਨ ਗੁਰਦੁਆਰਾ ਬੇਰ ਸਾਹਿਬ ਸਾਹਮਣੇ ਸਥਿਤ ਹੈਬਾਬਾ ਬੁੱਢਾ ਦਲ 96 ਕਰੋੜੀ ਜਥੇਬੰਦੀ ਦੇ ਬਾਬਾ ਬਲਬੀਰ ਸਿੰਘ ਦਾ ਕਬਜ਼ਾ ਸੀਬੁੱਢਾ ਦਲ ਤੋਂ ਅਲੱਗ ਹੋਏ ਇੱਕ ਧੜੇ ਨੇ ਸੇਵਾਦਾਰਾਂ ਦੀ ਕੁੱਟਮਾਰ ਮਗਰੋਂ ਗੁਰਦਵਾਰੇ 'ਤੇ ਕੀਤਾ ਕਬਜ਼ਾਪੁਲਿਸ ਨੇ ਪਰਚਾ ਦਰਜ ਕਰ ਕੇ ਬਾਬਾ ਮਾਨ ਸਿੰਘ ਦੇ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾਪੁਲਿਸ […]
By : Editor (BS)
ਕਪੂਰਥਲਾ : ਗੁਰਦੁਆਰਾ ਅਕਾਲ ਬੁੰਗਾ ਸਾਹਿਬ ਇਤਿਹਾਸਕ ਅਸਥਾਨ ਗੁਰਦੁਆਰਾ ਬੇਰ ਸਾਹਿਬ ਸਾਹਮਣੇ ਸਥਿਤ ਹੈ
ਬਾਬਾ ਬੁੱਢਾ ਦਲ 96 ਕਰੋੜੀ ਜਥੇਬੰਦੀ ਦੇ ਬਾਬਾ ਬਲਬੀਰ ਸਿੰਘ ਦਾ ਕਬਜ਼ਾ ਸੀ
ਬੁੱਢਾ ਦਲ ਤੋਂ ਅਲੱਗ ਹੋਏ ਇੱਕ ਧੜੇ ਨੇ ਸੇਵਾਦਾਰਾਂ ਦੀ ਕੁੱਟਮਾਰ ਮਗਰੋਂ ਗੁਰਦਵਾਰੇ 'ਤੇ ਕੀਤਾ ਕਬਜ਼ਾ
ਪੁਲਿਸ ਨੇ ਪਰਚਾ ਦਰਜ ਕਰ ਕੇ ਬਾਬਾ ਮਾਨ ਸਿੰਘ ਦੇ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ
ਪੁਲਿਸ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ
ਸੜਕ 'ਤੇ ਖੜ੍ਹੇ ਹੋਮ ਗਾਰਡ ਦੇ ਜਵਾਨ ਨੂੰ ਨਿਹੰਗ ਸਿੰਘ ਨੇ ਮਾਰੀ ਗੋਲੀ
ਤਿੰਨ ਦਿਨਾਂ ਤੋਂ ਚੱਲ ਰਿਹਾ ਸੀ ਤਣਾਅ
ਘਟਨਾ ਉਸ ਵੇਲੇ ਸ਼ੁਰੂ ਹੋਈ ਜਦੋਂ 96 ਕਰੋੜੀ ਨਿਹੰਗ ਜਥੇਬੰਦੀ ਬਾਬਾ ਬਲਬੀਰ ਸਿੰਘ ਨਾਲੋਂ ਬਾਬਾ ਮਾਨ ਸਿੰਘ ਵੱਖ ਹੋ ਗਏ। 21 ਨਵੰਬਰ ਨੂੰ ਬਾਬਾ ਮਾਨ ਸਿੰਘ ਨੇ ਆਪਣੇ ਸਾਥੀਆਂ ਸਣੇ ਗੁਰਦਵਾਰਾ ਸ੍ਰੀ ਅਕਾਲ ਬੁੰਗਾ ਵਿਖੇ ਜਾ ਕੇ ਕਬਜ਼ਾ ਕਰ ਲਿਆ ਸੀ।
ਇਸ ਵਕਤ ਇਸ ਗੁਰਦਵਾਰੇ ਉਤੇ ਬਾਬਾ ਬਲਬੀਰ ਸਿੰਘ ਦੇ ਧੜੇ ਦੇ ਦੋ ਸੇਵਾਦਾਰ ਸੇਵਾ ਨਿਭਾ ਰਹੇ ਸਨ। ਇਸ ਘਟਨਾ ਮਗਰੋਂ ਬਾਬਾ ਮਾਨ ਸਿੰਘ ਦੇ 10 ਸਾਥੀਆਂ ਵਿਰੁਧ ਪਰਚਾ ਦਰਜ ਹੋਇਆ ਅਤੇ ਗ੍ਰਿਫ਼ਤਾਰੀਆਂ ਹੋਈਆਂ।
ਗੁਰਦਵਾਰਾ ਖ਼ਾਲੀ ਕਰਵਾਉਣ ਲਈ ਪੁਲਿਸ ਨੇ ਘੇਰਾ ਪਾ ਲਿਆ ਸੀ। ਇਸੇ ਵਕਤ ਸੜਕ ਉਤੇ ਖੜ੍ਹੇ ਹੋਮ ਗਾਰਡ ਦੇ ਜਵਾਨ ਜਸਪਾਲ ਸਿੰਘ ਨੂੰ ਕਿਸੇ ਨਿਹੰਗ ਨੇ ਗੁਰਦਵਾਰੇ ਦੇ ਅੰਦਰੋ ਗੋਲੀ ਮਾਰ ਦਿੱਤੀ ਜਿਸ ਕਾਰਨ ਜਸਪਾਲ ਸਿੰਘ ਦੀ ਮੌਤ ਹੋ ਗਈ।
ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੱਡੇ ਪੱਧਰ ਉੱਤੇ ਮਨਾਇਆ ਜਾਂਦਾ ਹੈ, ਇਸੇ ਸਬੰਧ ਵਿੱਚ ਇੱਥੇ ਪੁਲਿਸ ਅਤੇ ਹੋਰ ਸਰਕਾਰੀ ਅਮਲਾ ਤੈਨਾਤ ਸੀ।
ਗੁਰਦੁਆਰਾ ਅਕਾਲ ਬੁੰਗਾ ਸਾਹਿਬ ‘ਤੇ ਨਿਹੰਗ ਸਿੰਘਾਂ ਦੀ ਛਾਉਣੀ ਜਿਹੜੀ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਿਲਕੁਲ ਸਾਹਮਣੇ ਹੈ। ਇੱਥੇ ਪਿਛਲੇ 40 ਸਾਲਾਂ ਤੋਂ ਬੁੱਢਾ ਦਲ ਦੇ ਬਾਬਾ ਮਾਨ ਸਿੰਘ ਤੇ ਲਾਲ ਸਿੰਘ ਕਾਬਜ ਸਨ।
ਸਾਲ 2019 ਵਿੱਚ ਬੁੱਢਾ ਦਲ ਦੇ ਇੱਕ ਧੜ੍ਹੇ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਬਜ਼ਾ ਕਰ ਲਿਆ ਸੀ। ਹੁਣ ਵੀ ਇਸ ਅਸਥਾਨ ‘ਤੇ ਬਾਬਾ ਬਲਬੀਰ ਸਿੰਘ ਦਾ ਹੀ ਕਬਜ਼ਾ ਚੱਲਿਆ ਆ ਰਿਹਾ ਸੀ।
21 ਨਵੰਬਰ 2023 ਨੂੰ ਬੁੱਢਾ ਦਲ ਦੇ ਮੁਖੀ ਸਿੰਘ ਬਾਬਾ ਮਾਨ ਸਿੰਘ ਅਕਾਲੀ ਹਜੂਰ ਸਾਹਿਬ ਵਾਲਿਆਂ ਦੇ ਧੜੇ ਵੱਲੋਂ ਆਪਣੀ ਛਾਉਣੀ ‘ਤੇ ਮੁੜ ਕਬਜਾ ਕਰ ਲਿਆ ਗਿਆ।
ਸੁਲਤਾਨਪੁਰ ਲੋਧੀ ਦੇ ਡੀਐੱਸਪੀ ਬਬਨਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਅਮਨ ਸ਼ਾਂਤੀ ਹਰ ਹਾਲਤ ਵਿਚ ਬਹਾਲ ਰੱਖੀ ਜਾਵੇਗੀ ਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਆਗਿਆ ਨਹੀ ਦਿੱਤੀ ਜਾਵੇਗੀ।
ਪੁਲਿਸ ਵੱਲੋਂ ਦੋਵਾਂ ਧੜਿਆਂ ਨੂੰ ਇਸ ਗੱਲ ‘ਤੇ ਮਨਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿ 27 ਨਵੰਬਰ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇ ਸਮਾਗਮ ਤੋਂ ਬਾਅਦ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ।