ਹੜ੍ਹ ’ਚ ਫਸੀ ਐਂਬੂਲੈਂਸ ਵਿਚ ਬੱਚੇ ਦਾ ਜਨਮ
ਹਲਦਵਾਨੀ, 10 ਸਤੰਬਰ (ਮਹਿੰਦਰਪਾਲ ਸਿੰਘ) : ਉਤਰਾਖੰਡ ਵਿਚ ਪਿਛਲੇ 24 ਘੰਟੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਹਲਦਵਾਨੀ ਸਮੇਤ ਪੂਰੇ ਨੈਨੀਤਾਲ ਜ਼ਿਲ੍ਹੇ ਵਿਚ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਏ, ਇਸੇ ਦੌਰਾਨ ਦੇਰ ਰਾਤ ਹਲਦਵਾਨੀ ਸਿਤਾਰਗੰਜ ਰਾਸ਼ਟਰੀ ਰਾਜਮਾਰਗ ’ਤੇ ਹੜ੍ਹ ਦੇ ਪਾਣੀ ਵਿਚ ਇਕ ਐਂਬੂਲੈਂਸ ਫਸ ਗਈ, ਜਿਸ ਵਿਚ ਚਾਰ ਲੋਕਾਂ ਦੀ ਜ਼ਿੰਦਗੀ […]
By : Editor (BS)
ਹਲਦਵਾਨੀ, 10 ਸਤੰਬਰ (ਮਹਿੰਦਰਪਾਲ ਸਿੰਘ) : ਉਤਰਾਖੰਡ ਵਿਚ ਪਿਛਲੇ 24 ਘੰਟੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਹਲਦਵਾਨੀ ਸਮੇਤ ਪੂਰੇ ਨੈਨੀਤਾਲ ਜ਼ਿਲ੍ਹੇ ਵਿਚ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਏ, ਇਸੇ ਦੌਰਾਨ ਦੇਰ ਰਾਤ ਹਲਦਵਾਨੀ ਸਿਤਾਰਗੰਜ ਰਾਸ਼ਟਰੀ ਰਾਜਮਾਰਗ ’ਤੇ ਹੜ੍ਹ ਦੇ ਪਾਣੀ ਵਿਚ ਇਕ ਐਂਬੂਲੈਂਸ ਫਸ ਗਈ, ਜਿਸ ਵਿਚ ਚਾਰ ਲੋਕਾਂ ਦੀ ਜ਼ਿੰਦਗੀ ’ਤੇ ਖ਼ਤਰਾ ਮੰਡਰਾਉਣ ਲੱਗਿਆ ਪਰ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਵਿਚ ਬੈਠੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਤਸਵੀਰਾਂ ਉਤਰਾਖੰਡ ਦੇ ਨੈਨੀਤਾਲ ਦੀਆਂ ਨੇ, ਜਿੱਥੇ ਦੇਰ ਰਾਤ ਹਲਦਵਾਨੀ ਸਿਤਾਰਗੰਜ ਰਾਸ਼ਟਰੀ ਰਾਜਮਾਰਗ ’ਤੇ ਇਕ ਐਂਬੂਲੈਂਸ ਹੜ੍ਹ ਦੇ ਪਾਣੀ ਵਿਚ ਫਸ ਗਈ ਕਿਉਂਕਿ ਪਾਣੀ ਸ਼ੇਰ ਨਾਲੇ ਦੇ ਪੁਲ ਉਪਰੋਂ ਦੀ ਲੰਘ ਰਿਹਾ ਸੀ।
ਪਾਣੀ ਇੰਨਾ ਜ਼ਿਆਦਾ ਸੀ ਕਿ ਐਂਬੂਲੈਂਸ ਵਿਚਾਲੇ ਫਸ ਗਈ ਅਤੇ ਐਂਬੂਲੈਂਸ ਵਿਚ ਇਕ ਨਵਜੰਮੇ ਬੱਚੇ ਸਮੇਤ ਚਾਰ ਲੋਕ ਸਵਾਰ ਸਨ। ਇਸ ਮੌਕੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਜਾਣਕਾਰੀ ਅਨੁਸਾਰ ਇਹ ਘਟਨਾ ਤੜਕੇ ਕਰੀਬ ਦੋ ਵਜੇ ਵਾਪਰੀ, ਜਿੱਥੇ ਸਿਤਾਰਗੰਜ ਤੋਂ ਇਕ ਗਰਭਵਤੀ ਮਹਿਲਾ ਨੂੰ ਹਲਦਵਾਨੀ ਹਸਪਤਾਲ ਵਿਚ ਲਿਜਾਇਆ ਜਾ ਰਿਹਾ ਸੀ ਪਰ ਮਹਿਲਾ ਨੇ ਰਸਤੇ ਵਿਚ 108 ਐਂਬੂਲੈਂਸ ਦੇ ਅੰਦਰ ਹੀ ਬੱਚੇ ਨੂੰ ਜਨਮ ਦੇ ਦਿੱਤਾ।
ਜੱਚਾ ਬੱਚਾ ਨੂੰ ਹਲਦਵਾਨੀ ਹਸਪਤਾਲ ਵਿਚ ਲਿਜਾਇਆ ਜਾ ਰਿਹਾ ਸੀ, ਪਰ ਇਸੇ ਦੌਰਾਨ ਜਦੋਂ ਐਂਬੂਲੈਂਸ ਨਾਲੇ ਦੇ ਪੁਲ ਕੋਲ ਪਹੁੰਚੀ ਤਾਂ ਉਥੇ ਪਾਣੀ ਇੰਨਾ ਜ਼ਿਆਦਾ ਸੀ ਕਿ ਐਂਬੂਲੈਂਸ ਵਿਚਾਲੇ ਹੀ ਫਸ ਗਈ।
ਥੋੜ੍ਹੀ ਜਿਹੀ ਲਾਪ੍ਰਵਾਹੀ ਹੋਣ ’ਤੇ ਸਾਰਿਆਂ ਦੀ ਜਾਨ ਜਾ ਸਕਦੀ ਸੀ ਪਰ ਐਂਬੂਲੈਂਸ ਡਰਾਇਵਰ ਨੇ ਐਂਬੂਲੈਂਸ ਉਥੇ ਹੀ ਖੜ੍ਹੀ ਕਰ ਦਿੱਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਮਗਰੋਂ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਾਰੇ ਲੋਕਾਂ ਦੀ ਜਾਨ ਬਚਾਈ।
ਹੜ੍ਹ ਦੇ ਪਾਣੀ ਵਿਚੋਂ ਸੁਰੱਖਿਅਤ ਬਾਹਰ ਨਿਕਲਣ ’ਤੇ ਗੱਡੀ ਵਿਚ ਸਵਾਰ ਮਰੀਜ਼ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਅਤੇ ਸਥਾਨਕ ਲੋਕਾਂ ਦਾ ਧੰਨਵਾਦ ਕੀਤਾ। - SHAH
ਦੇਖੋ ਪੂਰੀ ਵੀਡੀਓ :