ਬੀ.ਸੀ. ’ਚ 100 ਤੋਂ ਵੱਧ ਕਾਰੋਬਾਰੀਆਂ ਕੋਲ ਪੁੱਜੀਆਂ ਧਮਕੀ ਭਰੀਆਂ ਚਿੱਠੀਆਂ
ਵੈਨਕੂਵਰ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਭਾਰਤੀ ਕਾਰੋਬਾਰੀਆਂ ਦੇ ਘਰ ’ਤੇ ਹੋਈ ਗੋਲੀਬਾਰੀ ਅਤੇ ਜਬਰੀ ਵਸੂਲੀ ਦੇ ਯਤਨਾਂ ਦੀਆਂ ਘਟਨਾਵਾਂ ਇਕ-ਦੂਜੇ ਨਾਲ ਸਬੰਧਤ ਹੋਣ ਦੀ ਤਸਦੀਕ ਪੁਲਿਸ ਨੇ ਕਰ ਦਿਤੀ ਹੈ। ਪਹਿਲੀ ਵਾਰ ਇਹ ਗੱਲ ਪ੍ਰਵਾਨ ਕਰਦਿਆਂ ਆਰ.ਸੀ.ਐਮ.ਪੀ. ਨੇ ਕਿਹਾ ਕਿ ਐਬਟਸਫੋਰਡ ਪੁਲਿਸ ਨਾਲ ਤਾਲਮੇਲ ਤਹਿਤ ਪੜਤਾਲ ਕੀਤੀ ਜਾ ਰਹੀ ਹੈ। ਉਧਰ ਗਲੋਬਲ […]
By : Editor Editor
ਵੈਨਕੂਵਰ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਭਾਰਤੀ ਕਾਰੋਬਾਰੀਆਂ ਦੇ ਘਰ ’ਤੇ ਹੋਈ ਗੋਲੀਬਾਰੀ ਅਤੇ ਜਬਰੀ ਵਸੂਲੀ ਦੇ ਯਤਨਾਂ ਦੀਆਂ ਘਟਨਾਵਾਂ ਇਕ-ਦੂਜੇ ਨਾਲ ਸਬੰਧਤ ਹੋਣ ਦੀ ਤਸਦੀਕ ਪੁਲਿਸ ਨੇ ਕਰ ਦਿਤੀ ਹੈ। ਪਹਿਲੀ ਵਾਰ ਇਹ ਗੱਲ ਪ੍ਰਵਾਨ ਕਰਦਿਆਂ ਆਰ.ਸੀ.ਐਮ.ਪੀ. ਨੇ ਕਿਹਾ ਕਿ ਐਬਟਸਫੋਰਡ ਪੁਲਿਸ ਨਾਲ ਤਾਲਮੇਲ ਤਹਿਤ ਪੜਤਾਲ ਕੀਤੀ ਜਾ ਰਹੀ ਹੈ। ਉਧਰ ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਇਕ ਕਾਰੋਬਾਰੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਘਰ ਵਿਚ ਸੌਂ ਰਿਹਾ ਸੀ ਕਿ ਗੋਲੀਆਂ ਚੱਲ ਗਈਆਂ। ਗੋਲੀਬਾਰੀ ਕਰਨ ਵਾਲੇ ਕਈ ਵਾਰ ਧਮਕਾਅ ਚੁੱਕੇ ਹਨ ਕਿ ਜੇ ਰਕਮ ਨਾ ਦਿਤੀ ਤਾਂ ਉਸ ਨੂੰ ਖ਼ਤਮ ਕਰ ਦੇਣਗੇ।
ਪੁਲਿਸ ਨੇ ਪਹਿਲੀ ਵਾਰ ਮੰਨਿਆ, ਗੋਲੀਬਾਰੀ ਤੇ ਜਬਰੀ ਵਸੂਲੀ ਦਾ ਆਪਸੀ ਸਬੰਧ
ਸਥਾਨਕ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਨੇ ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਰਫ ਸਾਊਥ ਏਸ਼ੀਅਨ ਕਾਰੋਬਾਰੀਆਂ ਵਿਚ ਡਰ ਦਾ ਮਾਹੌਲ ਨਹੀਂ ਸਗੋਂ ਕਈ ਚੀਨੀ ਕਾਰੋਬਾਰੀਆਂ ਨੂੰ ਵੀ ਧਮਕੀ ਭਰੀਆਂ ਫੋਨ ਕਾਲਜ਼ ਜਾਂ ਚਿੱਠੀਆਂ ਮਿਲ ਚੁੱਕੀਆਂ ਹਨ। ਗੁਰਪ੍ਰੀਤ ਸਿੰਘ ਸਹੋਤਾ ਮੁਤਾਬਕ ਐਬਟਸਫੋਰਡ, ਲੈਂਗਲੀ ਅਤੇ ਸਰੀ ਦੇ 100 ਕਾਰੋਬਾਰੀਆਂ ਨੂੰ ਰਕਮ ਦੀ ਮੰਗ ਕਰਦੀਆਂ ਚਿੱਠੀਆਂ ਮਿਲਣ ਬਾਰੇ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਬੇਹੱਦ ਖਤਰਨਾਕ ਹੈ ਜੋ ਭਾਰਤ ਤੋਂ ਬਾਹਰ ਵੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।