ਬੀ.ਸੀ. ਵਿਚ ਬੇਘਰ ਲੋਕਾਂ ਦੀ ਮੌਤ ਦਾ ਅੰਕੜਾ ਦੁੱਗਣੇ ਤੋਂ ਟੱਪਿਆ
ਵੈਨਕੂਵਰ, 15 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਬੇਘਰ ਲੋਕਾਂ ਦੀ ਮੌਤ ਦਾ ਅੰਕੜਾ ਦੁੱਗਣੇ ਤੋਂ ਟੱਪ ਗਿਆ ਹੈ ਅਤੇ ਪਿਛਲੇ ਸਾਲ 342 ਜਣਿਆਂ ਨੇ ਦਮ ਤੋੜਿਆ। ਬੀ.ਸੀ ਕੌਰੋਨਰਜ਼ ਸਰਵਿਸ ਦੀ ਰਿਪੋਰਟ ਮੁਤਾਬਕ 10 ਵਿਚੋਂ 9 ਮੌਤਾਂ ਗੈਰਕਾਨੂੰਨੀ ਨਸ਼ਿਆਂ ਕਾਰਨ ਵਾਪਰੀਆਂ। ਬੇਘਰ ਲੋਕਾਂ ਦੀ ਮੌਤ ਨਾਲ ਸਬੰਧਤ 2015 ਤੋਂ 2022 ਤੱਕ ਦੇ ਅੰਕੜੇ ਦੀ ਸਮੀਖਿਆ […]
By : Editor Editor
ਵੈਨਕੂਵਰ, 15 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਬੇਘਰ ਲੋਕਾਂ ਦੀ ਮੌਤ ਦਾ ਅੰਕੜਾ ਦੁੱਗਣੇ ਤੋਂ ਟੱਪ ਗਿਆ ਹੈ ਅਤੇ ਪਿਛਲੇ ਸਾਲ 342 ਜਣਿਆਂ ਨੇ ਦਮ ਤੋੜਿਆ। ਬੀ.ਸੀ ਕੌਰੋਨਰਜ਼ ਸਰਵਿਸ ਦੀ ਰਿਪੋਰਟ ਮੁਤਾਬਕ 10 ਵਿਚੋਂ 9 ਮੌਤਾਂ ਗੈਰਕਾਨੂੰਨੀ ਨਸ਼ਿਆਂ ਕਾਰਨ ਵਾਪਰੀਆਂ। ਬੇਘਰ ਲੋਕਾਂ ਦੀ ਮੌਤ ਨਾਲ ਸਬੰਧਤ 2015 ਤੋਂ 2022 ਤੱਕ ਦੇ ਅੰਕੜੇ ਦੀ ਸਮੀਖਿਆ ਕੀਤੀ ਜਾਵੇ ਤਾਂ ਕੁਲ 1,464 ਮੌਤਾਂ ਹੋਈਆਂ ਅਤੇ ਪ੍ਰਤੀ ਸਾਲ ਦੇ ਹਿਸਾਬ ਨਾਲ 183 ਮੌਤਾਂ ਦੀ ਔਸਤ ਬਣਦੀ ਹੈ ਪਰ ਇਕੱਲੇ 2022 ਵਿਚ ਗਿਣਤੀ ਸਾਢੇ ਤਿੰਨ ਸੌ ਦੇ ਨੇੜੇ ਪੁੱਜ ਚੁੱਕੀ ਹੈ।
2022 ਵਿਚ 342 ਬੇਘਰ ਲੋਕਾਂ ਨੇ ਤੋੜਿਆ ਦਮ
ਵੈਨਕੂਵਰ ਵਿਖੇ ਸੱਤ ਸਾਲ ਦੌਰਾਨ ਸਭ ਤੋਂ ਵੱਧ 306 ਜਣਿਆਂ ਨੇ ਦਮ ਤੋੜਿਆ ਜਦਕਿ ਸਰੀ ਵਿਖੇ ਅੰਕੜਾ 146 ਦਰਜ ਕੀਤਾ ਗਿਆ। ਦੂਜੇ ਪਾਸੇ ਵਿਕਟੋਰੀਆ ਵਿਖੇ 118 ਮੌਤਾਂ ਹੋਈਆਂ ਅਤੇ 74 ਲੋਕਾਂ ਦੀ ਉਮਰ 30 ਤੋਂ59 ਸਾਲ ਦਰਮਿਆਨ ਸੀ ਅਤੇ 82 ਫੀ ਸਦੀ ਪੁਰਸ਼ ਸਨ। ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਜ਼ਹਿਰੀਲੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਉਨ੍ਹਾਂ ਦਾ ਸਰਕਾਰ ਵੱਖਰੀ ਪਹੁੰਚ ਅਪਣਾਅ ਰਹੀ ਹੈ। ਇਸੇ ਦੌਰਾਨ ਕੌਰੋਨਰਜ਼ ਸਰਵਿਸ ਕਿਹਾ ਕਿ ਨਸ਼ਿਆਂ ਦੀ ਓਵਰਡੋਜ਼ ਕਾਰਨ 13 ਹਜ਼ਾਰ ਤੋਂ ਵੱਧ ਮੌਤਾਂ ਸੂਬੇ ਵਿਚ ਹੋ ਚੁੱਕੀਆਂ ਹਨ।