Begin typing your search above and press return to search.

ਬੀ.ਸੀ. ਵਿਚ ਘੱਟੋ ਘੱਟ ਉਜਰਤ 17.40 ਡਾਲਰ ਪ੍ਰਤੀ ਘੰਟਾ ਹੋਈ

ਵੈਨਕੂਵਰ, 27 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਕਿਰਤੀਆਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦਾ ਯਤਨ ਕਰਦਿਆਂ ਸੂਬਾ ਸਰਕਾਰ ਵੱਲੋਂ ਘੱਟੋ ਘੱਟ ਉਜਰਤ ਦਰ ਵਿਚ 65 ਸੈਂਟ ਪ੍ਰਤੀ ਘੰਟੇ ਦਾ ਵਾਧਾ ਕੀਤਾ ਗਿਆ ਹੈ। ਕਿਰਤ ਮੰਤਰੀ ਹੈਰੀ ਬੈਂਸ ਨੇ ਦੱਸਿਆ ਕਿ ਮਹਿੰਗਾਈ ਦੇ ਹਿਸਾਬ ਨਾਲ ਮਿਹਨਤਾਨੇ ਵਿਚ 3.9 ਫੀ ਸਦੀ ਵਾਧਾ ਕੀਤਾ ਗਿਆ ਹੈ ਜੋ […]

B.C. The minimum wage was $17.40 per hour
X

Editor EditorBy : Editor Editor

  |  27 Feb 2024 9:17 AM IST

  • whatsapp
  • Telegram

ਵੈਨਕੂਵਰ, 27 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਕਿਰਤੀਆਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦਾ ਯਤਨ ਕਰਦਿਆਂ ਸੂਬਾ ਸਰਕਾਰ ਵੱਲੋਂ ਘੱਟੋ ਘੱਟ ਉਜਰਤ ਦਰ ਵਿਚ 65 ਸੈਂਟ ਪ੍ਰਤੀ ਘੰਟੇ ਦਾ ਵਾਧਾ ਕੀਤਾ ਗਿਆ ਹੈ। ਕਿਰਤ ਮੰਤਰੀ ਹੈਰੀ ਬੈਂਸ ਨੇ ਦੱਸਿਆ ਕਿ ਮਹਿੰਗਾਈ ਦੇ ਹਿਸਾਬ ਨਾਲ ਮਿਹਨਤਾਨੇ ਵਿਚ 3.9 ਫੀ ਸਦੀ ਵਾਧਾ ਕੀਤਾ ਗਿਆ ਹੈ ਜੋ ਪਹਿਲੀ ਜੂਨ ਤੋਂ ਲਾਗੂ ਹੋਵੇਗਾ। ਹੈਰੀ ਬੈਂਸ ਨੇ ਅੱਗੇ ਕਿਹਾ ਕਿ ਐਨ.ਡੀ.ਪੀ. ਦੀ ਸਰਕਾਰ ਵੱਲੋਂ ਉਜਰਤ ਦਰਾਂ ਨੂੰ ਮਹਿੰਗਾਈ ਮੁਤਾਬਕ ਵਧਾਉਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਕਾਇਮ ਰਖਦਿਆਂ ਤਾਜ਼ਾ ਐਲਾਨ ਕੀਤਾ ਜਾ ਰਿਹਾ ਹੈ। ਇਸ ਤਰੀਕੇ ਨਾਲ ਘੱਟੋ ਘੱਟ ਮਿਹਨਤਾਨੇ ’ਤੇ ਕੰਮ ਕਰਨ ਵਾਲਿਆਂ ਦੇ ਹਿਤ ਸੁਰੱਖਿਅਤ ਰੱਖੇ ਜਾ ਸਕਦੇ ਹਨ।

ਸੂਬਾ ਸਰਕਾਰ ਵੱਲੋਂ 65 ਸੈਂਟ ਦਾ ਵਾਧਾ

ਤਾਜ਼ਾ ਵਾਧੇ ਮਗਰੋਂ ਬੀ.ਸੀ. ਵਿਚ ਕਿਰਤੀਆਂ ਨੂੰ ਮਿਲਣ ਵਾਲਾ ਘੱਟੋ ਘੱਟ ਮਿਹਨਤਾਨਾ ਕੈਨੇਡਾ ਵਿਚ ਸਭ ਤੋਂ ਉਪਰ ਹੋ ਗਿਆ ਹੈ। ਬੀ.ਸੀ. ਦੀ ਤਰਜ਼ ’ਤੇ ਬਾਕੀ ਰਾਜਾਂ ਵੱਲੋਂ ਵੀ ਨੇੜ ਭਵਿੱਖ ਵਿਚ ਉਜਰਤ ਦਰਾਂ ਵਧਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ। ‘ਲਿਵਿੰਗ ਵੇਜ ਫੌਰ ਫੈਮਿਲੀਜ਼ ਬੀ.ਸੀ.’ ਨੇ ਸੂਬਾ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਕਿਹਾ ਕਿ ਗੁਜ਼ਾਰੇ ਵਾਸਤੇ ਲੋੜੀਂਦੀ ਆਮਦਨ ਅਤੇ ਘੱਟੋ ਘੱਟ ਉਜਰਤ ਦਰਾਂ ਵਿਚ ਹਾਲੇ ਵੀ ਵੱਡਾ ਫਰਕ ਦੇਖਿਆ ਜਾ ਸਕਦਾ ਹੈ ਜਿਸ ਨੂੰ ਖਤਮ ਕਰਨ ਦੀ ਜ਼ਰੂਰਤ ਹੈ।

1 ਜੂਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਜਥੇਬੰਦੀ ਨੇ ਕਿਹਾ ਕਿ ਚਾਰ ਜੀਆਂ ਵਾਲੇ ਇਕ ਪਰਵਾਰ ਵਿਚ ਕਮਾਈ ਕਰਦੇ ਪਤੀ-ਪਤਨੀ ਨੂੰ ਐਨੀ ਆਮਦਨ ਹੋਣੀ ਚਾਹੀਦੀ ਹੈ ਕਿ ਉਹ ਬੱਚਿਆਂ ਦਾ ਖਰਚਾ ਆਸਾਨੀ ਨਾਲ ਕਰ ਸਕਣ। ਜਥੇਬੰਦੀ ਮੁਤਾਬਕ ਮੈਟਰੋ ਵੈਨਕੂਵਰ ਵਿਚ ਇਕ ਪਰਵਾਰ ਨੂੰ ਸਹੀ ਤਰੀਕੇ ਨਾਲ ਗੁਜ਼ਾਰਾ ਚਲਾਉਣ ਵਾਸਤੇ 8 ਡਾਲਰ ਪ੍ਰਤੀ ਘੰਟੇ ਦੀ ਵਾਧੂ ਲੋੜ ਹੈ। ਪੂਰੇ ਵਰ੍ਹੇ ਦੀ ਆਮਦਨ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ 15 ਹਜ਼ਾਰ ਡਾਲਰ ਘੱਟ ਬਣਦੇ ਹਨ।

ਇਨੈਲੋ ਆਗੂ ਨਫ਼ੇ ਸਿੰਘ ਦਾ ਕਤਲ ਬਰਤਾਨੀਆ ‘ਚ ਬੈਠੇ ਗੈਂਗਸਟਰ ਦੇ ਇਸ਼ਾਰੇ ‘ਤੇ ਹੋਇਆ ?

ਨਵੀਂ ਦਿੱਲੀ : ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੀਨੀਅਰ ਆਗੂ ਦੇ ਦਿਲ ਦਹਿਲਾ ਦੇਣ ਵਾਲੇ ਕਤਲ ਪਿੱਛੇ ਬ੍ਰਿਟੇਨ ਸਥਿਤ ਗੈਂਗਸਟਰ ਦਾ ਹੱਥ ਹੋ ਸਕਦਾ ਹੈ ? ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਫ਼ੇ ਸਿੰਘ ਰਾਠੀ ਦੇ ਸਨਸਨੀਖੇਜ਼ ਕਤਲ ਪਿੱਛੇ ਯੂਕੇ ਵਿੱਚ ਬੈਠੇ ਉਹੀ ਗੈਂਗਸਟਰ ਦਾ ਹੱਥ ਹੋ ਸਕਦਾ ਹੈ, ਜਿਸ ਨੇ ਪਿਛਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਸਿਆਸੀ ਕਤਲ ਕੀਤੇ ਹਨ। ਇਸ ਦੌਰਾਨ ਪੁਲਿਸ ਨੇ ਐਫਆਈਆਰ ਵਿੱਚ ਤਿੰਨ ਹੋਰ ਲੋਕਾਂ ਦੇ ਨਾਮ ਸ਼ਾਮਲ ਕੀਤੇ ਹਨ।

ਦੱਸ ਦੇਈਏ ਕਿ ਇਨੈਲੋ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਨਫ਼ੇ ਸਿੰਘ ਰਾਠੀ ਅਤੇ ਪਾਰਟੀ ਦੇ ਇੱਕ ਵਰਕਰ ਦੀ ਐਤਵਾਰ ਨੂੰ ਦਿੱਲੀ ਨੇੜੇ ਬਹਾਦਰਗੜ੍ਹ ਵਿੱਚ ਅਣਪਛਾਤੇ ਹਮਲਾਵਰਾਂ ਨੇ ਆਪਣੀ SUV ਉੱਤੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਹੱਤਿਆ ਕਰ ਦਿੱਤੀ ਸੀ। ਰਾਠੀ ਵੱਲੋਂ ਸੁਰੱਖਿਆ ਲਈ ਰੱਖੇ ਗਏ ਤਿੰਨ ਨਿੱਜੀ ਬੰਦੂਕਧਾਰੀ ਵੀ ਹਮਲੇ ਵਿੱਚ ਜ਼ਖ਼ਮੀ ਹੋ ਗਏ। ਹੁਣ ਪੁਲਿਸ ਇਸ ਕਤਲ ਪਿੱਛੇ ਅੰਤਰਰਾਸ਼ਟਰੀ ਸਾਜ਼ਿਸ਼ ਦੇ ਕੋਣ ਤੋਂ ਵੀ ਜਾਂਚ ਕਰ ਰਹੀ ਹੈ।

ਐਨਡੀਟੀਵੀ ਦੀ ਰਿਪੋਰਟ ਮੁਤਾਬਕ ਐਫਆਈਆਰ ਵਿੱਚ ਤਿੰਨ ਹੋਰ ਵਿਅਕਤੀਆਂ ਵਰਿੰਦਰ ਰਾਠੀ, ਸੰਦੀਪ ਰਾਠੀ ਅਤੇ ਰਾਜਪਾਲ ਸ਼ਰਮਾ ਦੇ ਨਾਂ ਸ਼ਾਮਲ ਕੀਤੇ ਗਏ ਹਨ। ਪੁਲਿਸ ਐਫਆਈਆਰ ਵਿੱਚ ਹੁਣ ਤੱਕ ਕੁੱਲ 15 ਲੋਕਾਂ ਦੇ ਨਾਮ ਦਰਜ ਕੀਤੇ ਗਏ ਹਨ। ਇਨ੍ਹਾਂ ‘ਚੋਂ 10 ਲੋਕਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ‘ਚ ਭਾਜਪਾ ਦੇ ਸਾਬਕਾ ਵਿਧਾਇਕ ਨਰੇਸ਼ ਕੌਸ਼ਿਕ ਵੀ ਸ਼ਾਮਲ ਹਨ। ਪੰਜ ਅਣਪਛਾਤੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲੀਸ ਸੂਤਰਾਂ ਅਨੁਸਾਰ ਤਿੰਨ ਨਵੇਂ ਸ਼ਾਮਲ ਹੋਏ ਵਿਅਕਤੀਆਂ ਵਿੱਚੋਂ ਦੋ ਦੇ ਸਿਆਸੀ ਸਬੰਧ ਹਨ।

ਪੁਲਿਸ ਸੂਤਰਾਂ ਦਾ ਮੰਨਣਾ ਹੈ ਕਿ ਰਾਠੀ ਦੇ ਕਤਲ ਵਿੱਚ ਬਰਤਾਨੀਆ ਦਾ ਇੱਕ ਬਦਨਾਮ ਗੈਂਗਸਟਰ ਸ਼ਾਮਲ ਹੋ ਸਕਦਾ ਹੈ। ਇਸ ਗੈਂਗਸਟਰ ਨੇ ਪਹਿਲਾਂ ਵੀ ਅਜਿਹੀਆਂ ਸਿਆਸੀ ਹੱਤਿਆਵਾਂ ਕੀਤੀਆਂ ਹਨ। ਕੁਝ ਮਹੀਨੇ ਪਹਿਲਾਂ ਇਸੇ ਗੈਂਗਸਟਰ ਦਾ ਨਾਂ ਦਿੱਲੀ ਵਿੱਚ ਇੱਕ ਭਾਜਪਾ ਆਗੂ ਦੇ ਕਤਲ ਵਿੱਚ ਵੀ ਸਾਹਮਣੇ ਆਇਆ ਸੀ। ਇਸ ਸਬੰਧ ਵਿਚ ਹਰਿਆਣਾ ਪੁਲਿਸ ਅੱਜ ਬ੍ਰਿਟੇਨ ਦੇ ਇਕ ਗੈਂਗਸਟਰ ਦੇ ਕਰੀਬੀ ਸਾਥੀ ਤੋਂ ਪੁੱਛਗਿੱਛ ਕਰੇਗੀ ਜੋ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ।

Next Story
ਤਾਜ਼ਾ ਖਬਰਾਂ
Share it