ਬੀ.ਸੀ. ਵਿਚ ਭਾਰੀ ਮੀਂਹ, ਹੜ੍ਹ ਆਉਣ ਦਾ ਖਦਸ਼ਾ
ਵੈਨਕੂਵਰ, 5 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕਿਊਬੈਕ ਵਿਚ ਬਰਫ਼ੀਲੇ ਤੂਫਾਨ ਮਗਰੋਂ ਬੀ.ਸੀ. ਵਿਚ ਭਾਰੀ ਬਾਰਸ਼ ਦਾ ਕਹਿਰ ਜਾਰੀ ਹੈ। ਸੂਬੇ ਦੇ ਦੱਖਣੀ ਅਤੇ ਤਟਵਰਤੀ ਇਲਾਕਿਆਂ ਵਿਚ ਸੋਮਵਾਰ ਨੂੰ ਹੜ੍ਹਾਂ ਵਰਗੇ ਹਾਲਾਤ ਨਜ਼ਰ ਆਏ ਅਤੇ ਸਭ ਤੋਂ ਵੱਧ ਪ੍ਰਭਾਵਤ ਇਲਾਕਾ ਬਰਨਬੀ ਦਾ ਸਟਿੱਲ ਕ੍ਰੀਕ ਏਰੀਆ ਰਿਹਾ ਜਿਥੇ ਗੱਡੀਆਂ ਅੱਧੀਆਂ ਪਾਣੀ ਵਿਚ ਡੁੱਬ ਗਈਆਂ। ਵੈਨਕੂਵਰ ਆਇਲੈਂਡ, ਲੋਅਰ […]
By : Editor Editor
ਵੈਨਕੂਵਰ, 5 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕਿਊਬੈਕ ਵਿਚ ਬਰਫ਼ੀਲੇ ਤੂਫਾਨ ਮਗਰੋਂ ਬੀ.ਸੀ. ਵਿਚ ਭਾਰੀ ਬਾਰਸ਼ ਦਾ ਕਹਿਰ ਜਾਰੀ ਹੈ। ਸੂਬੇ ਦੇ ਦੱਖਣੀ ਅਤੇ ਤਟਵਰਤੀ ਇਲਾਕਿਆਂ ਵਿਚ ਸੋਮਵਾਰ ਨੂੰ ਹੜ੍ਹਾਂ ਵਰਗੇ ਹਾਲਾਤ ਨਜ਼ਰ ਆਏ ਅਤੇ ਸਭ ਤੋਂ ਵੱਧ ਪ੍ਰਭਾਵਤ ਇਲਾਕਾ ਬਰਨਬੀ ਦਾ ਸਟਿੱਲ ਕ੍ਰੀਕ ਏਰੀਆ ਰਿਹਾ ਜਿਥੇ ਗੱਡੀਆਂ ਅੱਧੀਆਂ ਪਾਣੀ ਵਿਚ ਡੁੱਬ ਗਈਆਂ। ਵੈਨਕੂਵਰ ਆਇਲੈਂਡ, ਲੋਅਰ ਮੇਨਲੈਂਡ, ਫਰੇਜ਼ਰ ਕੈਨੀਅਨ, ਵਿਸਲਰ ਅਤੇ ਮੈਨਿੰਗ ਵਿਖੇ ਭਾਰੀ ਮੀਂਹ ਪੈਣ ਦੀ ਰਿਪੋਰਟ ਹੈ ਜਦਕਿ ਕਈ ਇਲਾਕਿਆਂ ਵਿਚ 90 ਕਿਲੋਮੀਟਰ ਪ੍ਰਤੀ ਘੰਟਾ ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਵੀ ਚੱਲੀਆਂ।
ਸੂਬੇ ਦੇ ਦੱਖਣੀ ਇਲਾਕੇ ਵਿਚ ਲੋਕਾਂ ਨੂੰ ਸੁਚੇਤ ਰਹਿਣ ਦਾ ਸੱਦਾ
ਵੈਨਕੂਵਰ ਆਇਲੈਂਡ ਵਿਖੇ 150 ਐਮ.ਐਮ. ਅਤੇ ਮੈਟਰੋ ਵੈਨਕੂਵਰ ਵਿਖੇ 100 ਐਮ.ਐਮ. ਮੀਂਹ ਪਿਆ। ਇਸ ਤੋਂ ਇਲਾਵਾ ਫਰੇਜ਼ਰ ਵੈਲੀ ਵਿਖੇ 70 ਐਮ.ਐਮ. ਤੱਕ ਬਾਰਸ਼ ਹੋਣ ਦੀ ਰਿਪੋਰਟ ਹੈ। ਟ੍ਰਾਂਸਪੋਰਟੇਸ਼ਨ ਮੰਤਰਾਲੇ ਨੇ ਦੱਸਿਆ ਕਿ ਹਾਈਵੇਅ 1 ਨੂੰ ਫਰੇਜ਼ਰ ਕੈਨੀਅਨ ਵਿਖੇ ਕੁਝ ਘੰਟੇ ਬੰਦ ਰੱਖਣਾ ਪਿਆ ਅਤੇ ਹੋਰ ਮੀਂਹ ਪੈਣ ਦੀ ਸੂਰਤ ਵਿਚ ਇਸ ਨੂੰ ਲਗਾਤਾਰ ਬੰਦ ਰੱਖਿਆ ਜਾ ਸਕਦਾ ਹੈ। ਕੂਟਨੀਜ਼ ਦੇ ਲੋਕਾਂ ਨੂੰ ਵੀ 100 ਐਮ.ਐਮ. ਬਾਰਸ਼ ਹੋਣ ਦੀ ਚਿਤਾਵਨੀ ਜਾਰੀ ਕੀਤੀ ਗਈ ਜਦਕਿ ਬੀ.ਸੀ. ਦੇ ਰਿਵਰ ਫੋਰਕਾਸਟ ਸੈਂਟਰ ਵੱਲੋਂ ਸਾਊਥ ਕੋਸਟ, ਲੇਅਰ ਮੇਨਲੈਂਡ ਅਤੇ ਲੋਅਰ ਫਰੇਜ਼ਰ ਵੈਲੀ ਵਿਚ ਹੜ੍ਹਾਂ ਵਰਗੇ ਹਾਲਾਤ ਦੀ ਚਿਤਾਵਨੀ ਦਿਤੀ ਗਈ ਹੈ।