ਆਸਟੇ੍ਰਲੀਆ ਦੀ ਨਵਜੋਤ ਕੌਰ ’ਤੇ ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਦੇ ਮਾਮਲੇ ’ਚ ਪਤੀ ਸਮੇਤ 3 ਲੋਕਾਂ ਤੇ ਕੇਸ ਦਰਜ
ਗੁਰਦਾਸਪੁਰ, 5 ਅਕਤੂਰ, ਹ.ਬ. : ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਪਿੰਡ ਰੁੜਿ੍ਹਆਣਾ ਦੀ ਲੜਕੀ ਜੋ ਕੇ ਆਸਟ੍ਰੇਲੀਆ ਦੀ ਸਿਟੀਜ਼ਨ ਹੈ ਉਸ ਨੇ ਆਪਣੇ ਪਤੀ ਸਮੇਤ ਸਹੁਰੇ ਪਰਿਵਾਰ ਤੇ ਤੰਗ ਪ੍ਰੇਸਾਨ ਕਰਨ ਦੇ ਦੋਸ਼ ਲਗਾਉਂਦੇ ਹੋਏ ਗੰਭੀਰ ਇਲਜ਼ਾਮ ਲਗਾ ਕੇ ਥਾਨਾ ਕਲਾਨੌਰ ਵਿੱਚ ਤਸ਼ੱਦਦ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਤਹਿਤ ਪੁਲਿਸ ਨੇ ਜਾਂਚ […]
By : Hamdard Tv Admin
ਗੁਰਦਾਸਪੁਰ, 5 ਅਕਤੂਰ, ਹ.ਬ. : ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਪਿੰਡ ਰੁੜਿ੍ਹਆਣਾ ਦੀ ਲੜਕੀ ਜੋ ਕੇ ਆਸਟ੍ਰੇਲੀਆ ਦੀ ਸਿਟੀਜ਼ਨ ਹੈ ਉਸ ਨੇ ਆਪਣੇ ਪਤੀ ਸਮੇਤ ਸਹੁਰੇ ਪਰਿਵਾਰ ਤੇ ਤੰਗ ਪ੍ਰੇਸਾਨ ਕਰਨ ਦੇ ਦੋਸ਼ ਲਗਾਉਂਦੇ ਹੋਏ ਗੰਭੀਰ ਇਲਜ਼ਾਮ ਲਗਾ ਕੇ ਥਾਨਾ ਕਲਾਨੌਰ ਵਿੱਚ ਤਸ਼ੱਦਦ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਤਹਿਤ ਪੁਲਿਸ ਨੇ ਜਾਂਚ ਕਰਦੇ ਹੋਏ ਧਾਰਾ ਪਹਿਲਾਂ 498 ਏ ਦੇ ਤਹਿਤ ਉਸ ਦੇ ਪਤੀ ਅਤੇ ਕੁਝ ਪਰਵਾਰਕ ਮੈਂਬਰਾਂ ’ਤੇ ਮਾਮਲਾ ਤਾਂ ਦਰਜ ਕਰ ਲਿਆ ਸੀ ਪਰ ਪੀੜਤ ਲੜਕੀ ਨੇ ਪੁਲਿਸ ਦੇ ਉਚ ਅਧਿਕਾਰੀਆ ਨੂੰ ਮਿਲ ਕੇ ਆਪਣੇ ਤੇ ਹੋਏ ਅੱਤਿਆਚਾਰ ਬਾਰੇ ਸਬੂਤ ਪੇਸ਼ ਕੀਤੇ ਜਿਸ ਤੋਂ ਬਾਅਦ ਡੀ ਐਸ ਪੀ ਹੈਡਕੁਆਟਰ ਵਲੋਂ ਕੀਤੀ ਛਾਣਬੀਨ ਦੇ ਅਧਾਰ ਤੇ ਧਾਰਾਵਾਂ ਵਿਚ ਵਾਧਾ ਕੀਤਾ ਅਤੇ ਜਿਸ ਵਿੱਚ ਪੀੜਤਾ ਦੇ ਪਤੀ,ਸੱਸ ਅਤੇ ਨਣਾਨ ’ਤੇ ਵੀ ਮਾਮਲਾ ਦਰਜ ਲਿਆ ਗਿਆ ਹੈ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੜਕੀ ਨਵਜੋਤ ਕੌਰ ਨੇ ਦੱਸਿਆ ਕੇ ਉਹ ਗੁਰਦਾਸਪੁਰ ਦੇ ਪਿੰਡ ਰੁੜਿਆਣਾ ਦੀ ਰਹਿਣ ਵਾਲੀ ਆਸਟ੍ਰੇਲੀਅਨ ਦੇ ਮੈਲਬੌਰਨ ਦੀ ਐਨ ਆਰ ਆਈ ਹੈ ਅਤੇ ਉਸ ਦਾ 2020 ਦੇ ਵਿਚ ਪੂਰੇ ਰੀਤੀ ਰਿਵਾਜ਼ਾਂ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਨਵਾਂ ਕਟੜਾ ਕਲਾਨੌਰ ਨਾਲ ਵਿਆਹ ਹੋਇਆ ਸੀ ,ਉਸ ਤੋਂ ਬਾਅਦ ਮੈਂ ਆਪਣੇ ਖਰਚੇ ਤੇ ਆਪਣੇ ਪਤੀ ਨੂੰ ਆਪਣੇ ਨਾਲ ਆਸਟ੍ਰੇਲੀਆ ਲੈ ਗਈ ਪਰ ਉਥੇ ਪਹੁੰਚ ਕੇ ਉਸ ਨੇ ਮੇਰੇ ਨਾਲ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਤੇ ਤਸ਼ੱਦਦ ਕਰਨੇ ਸ਼ੁਰੂ ਕਰ ਦਿੱਤੇ ਜਿਸ ਵਿੱਚ ਮੇਰੀ ਸੱਸ ਅਤੇ ਨਨਾਣ ਵੀ ਸ਼ਾਮਲ ਸੀ ਅਤੇ ਮੈਨੂੰ ਬਹਾਨੇ ਨਾਲ ਵਾਪਿਸ ਪੰਜਾਬ ਭੇਜ ਦਿੱਤਾ ਅਤੇ ਕਿਸੇ ਹੋਰ ਲੜਕੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਹੋਣ ਵਾਲੇ ਬੱਚੇ ਨੂੰ ਵੀ ਬਹਾਨੇ ਨਾਲ ਮੇਰੇ ਪੇਟ ਵਿੱਚ ਹੀ ਮਰਵਾ ਦਿੱਤਾ ਫਿਰ ਮੈਂ ਵਾਪਿਸ ਆ ਕੇ ਐਸ ਐਸ ਪੀ ਗੁਰਦਾਸਪੁਰ ਨੂੰ ਕੰਪਲੇਟ ਕੀਤੀ ਜਿਸ ਤੋਂ ਬਾਅਦ ਡੀ ਐਸ ਪੀ ਰਾਜਬੀਰ ਸਿੰਘ ਨੇ ਜਾਂਚ ਕਰਕੇ ਮੇਰੇ ਪਤੀ, ਸੱਸ ਅਤੇ ਕੁਝ ਹੋਰ ਲੋਕਾਂ ਤੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ਪਰ ਹੁਣ ਮੈਨੂੰ ਮੇਰੇ ਸਹੁਰੇ ਪਰਿਵਾਰ ਵਲੋੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਤੂੰ ਸਾਡੇ ਤੇ ਜੋ ਮਾਮਲਾ ਦਰਜ ਕਰਵਾਇਆ ਹੈ ਉਹ ਵਾਪਿਸ ਲੈ ਲਵੋ ਨਹੀਂ ਤਾਂ ਤੇਰੇ ਪਰਿਵਾਰ ਦਾ ਨੁਕਸਾਨ ਕਰ ਦਿੱਤਾ ਜਾਵੇਗਾ ਜਿਸ ਕਰਕੇ ਮੇਰੇ ਪੇਕੇ ਪਰਿਵਾਰ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ ਕਰਕੇ ਮੇਰੇ ਅਤੇ ਮੇਰੇ ਪਰਿਵਾਰ ਨੂੰ ਉਨ੍ਹਾਂ ਤੋਂ ਖਤਰਾ ਹੈ ਇਸ ਕਰਕੇ ਮੇਰੀ ਅਤੇ ਮੇਰੇ ਪਰਿਵਾਰ ਦਾ ਰੱਖਿਆ ਕੀਤੀ ਜਾਵੇ।
ਜਦ ਇਸ ਸਬੰਧ ਵਿੱਚ ਡੀਐਸਪੀ ਹੈਡਕੁਆਟਰ ਰਾਜਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕਸਬਾ ਕਲਾਨੌਰ ਤੋਂ ਨਵਜੋਤ ਕੌਰ ਨਾਮ ਦੀ ਲੜਕੀ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਜਿਸ ਦੀ ਅਸੀਂ ਤਫਤੀਸ਼ ਕਰਦਿਆਂ ਹੋਇਆਂ ਕਸਬਾ ਕਲਾਨੌਰ ਦੇ ਰਹਿਣ ਵਾਲੇ ਉਸਦੇ ਸਹੁਰੇ ਪਰਿਵਾਰ ਦੇ ਉੱਪਰ ਮਾਮਲਾ ਦਰਜ ਕਰਕੇ ਅਤੇ ਫਿਰ ਹੋਰ ਜਾਂਚ ਤੋਂ ਬਾਅਦ ਹੋਰ ਧਰਾਵਾਂ ਵਿੱਚ ਵਾਧਾ ਕੀਤਾ ਹੈ ਅਤੇ ਪੀੜਤ ਲੜਕੀ ਦੇ ਪਤੀ ਸੱਸ ਅਤੇ ਨਨਾਣ ਦਾ ਨਾਮ ਵੀ ਇਸ ਕੇਸ ਵਿੱਚ ਸ਼ਾਮਿਲ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਜੇਕਰ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਤਾਂ ਉਸ ਸਬੰਧੀ ਵੀ ਜਾਂਚ ਕਰ ਰਹੇ ਹਨ।