ਆਸਟ੍ਰੇਲੀਆ ਦਾ ਸਭ ਤੋਂ ਵੱਡਾ ਦੁਸ਼ਮਣ!
ਮੈਲਬੌਰਨ, 7 ਸਤੰਬਰ (ਸ਼ਾਹ) : ਆਸਟ੍ਰੇਲੀਆ ਪਿਛਲੇ ਕਰੀਬ ਇਕ ਦਹਾਕੇ ਤੋਂ ਇਕ ਵੱਡੀ ਚੁਣੌਤੀ ਨਾਲ ਜੂਝ ਰਿਹਾ ਏ ਅਤੇ ਇਹ ਚੁਣੌਤੀ ਉਸ ਨੂੰ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਦੇ ਰਿਹਾ ਏ। ਇਸ ਦੁਸ਼ਮਣ ਨੇ ਆਸਟ੍ਰੇਲੀਆ ਵਿਚ ਕਰੀਬ 150 ਸਾਲ ਪਹਿਲਾਂ ਐਂਟਰੀ ਕੀਤੀ ਸੀ, ਉਸ ਸਮੇਂ ਇਸ ਦੀ ਗਿਣਤੀ ਮਹਿਜ਼ 24 ਸੀ ਪਰ ਹੌਲੀ-ਹੌਲੀ ਇਸ […]
By : Hamdard Tv Admin
ਮੈਲਬੌਰਨ, 7 ਸਤੰਬਰ (ਸ਼ਾਹ) : ਆਸਟ੍ਰੇਲੀਆ ਪਿਛਲੇ ਕਰੀਬ ਇਕ ਦਹਾਕੇ ਤੋਂ ਇਕ ਵੱਡੀ ਚੁਣੌਤੀ ਨਾਲ ਜੂਝ ਰਿਹਾ ਏ ਅਤੇ ਇਹ ਚੁਣੌਤੀ ਉਸ ਨੂੰ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਦੇ ਰਿਹਾ ਏ। ਇਸ ਦੁਸ਼ਮਣ ਨੇ ਆਸਟ੍ਰੇਲੀਆ ਵਿਚ ਕਰੀਬ 150 ਸਾਲ ਪਹਿਲਾਂ ਐਂਟਰੀ ਕੀਤੀ ਸੀ, ਉਸ ਸਮੇਂ ਇਸ ਦੀ ਗਿਣਤੀ ਮਹਿਜ਼ 24 ਸੀ ਪਰ ਹੌਲੀ-ਹੌਲੀ ਇਸ ਦਾ ਦਾਇਰਾ ਇੰਨਾ ਜ਼ਿਆਦਾ ਵਧਦਾ ਗਿਆ ਕਿ ਅੱਜ ਇਸ ਦੀ ਆਬਾਦੀ 20 ਕਰੋੜ ਤੋਂ ਪਾਰ ਜਾ ਚੁੱਕੀ ਐ ਅਤੇ ਹੁਣ ਇਹ ਦੁਸ਼ਮਣ ਆਸਟ੍ਰੇਲੀਆ ਨੂੰ ਹਰ ਸਾਲ 1600 ਕਰੋੜ ਰੁਪਏ ਦਾ ਨੁਕਸਾਨ ਪਹੁੰਚਾ ਰਿਹਾ ਏ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਰ ਅਜਿਹਾ ਕਿਹੜਾ ਦੁਸ਼ਮਣ ਐ ਜੋ ਆਸਟ੍ਰੇਲੀਆ ਨੂੰ ਇੰਨਾ ਨੁਕਸਾਨ ਪਹੁੰਚਾ ਰਿਹਾ ਏ।
ਇਹ ਕਰੀਬ ਡੇਢ ਸੌ ਸਾਲ ਪਹਿਲਾਂ ਸੰਨ 1859 ਦੀ ਗੱਲ ਐ, ਉਸ ਸਾਲ 25 ਦਸੰਬਰ ਯਾਨੀ ਕ੍ਰਿਸਮਸ ਦਾ ਦਿਨ ਸੀ ਅਤੇ ਆਸਟ੍ਰੇਲੀਆ ਦੇ ਮੈਲਬੌਰਨ ਬੰਦਰਗਾਹ ’ਤੇ ਇੰਗਲੈਂਡ ਤੋਂ ਇਕ ਜਹਾਜ਼ ਆਇਆ। ਇਸ ਜਹਾਜ਼ ਵਿਚ ਥਾਮਸ ਆਸਟਿਨ ਨਾਂਅ ਦੇ ਇਕ ਵਿਅਕਤੀ ਦੇ ਲਈ ਕ੍ਰਿਸਮਿਸ ਦੇ ਤੋਹਫ਼ੇ ਵਜੋਂ 24 ਖ਼ਰਗੋਸ਼ ਆਏ ਸਨ।
ਆਸਟਿਨ ਇੰਗਲੈਂਡ ਦਾ ਰਹਿਣ ਵਾਲਾ ਸੀ ਅਤੇ ਮੈਲਬੌਰਨ ਆ ਕੇ ਵਸ ਗਿਆ ਸੀ। ਉਹ ਆਪਣੇ ਮੈਲਬੌਰਨ ਦੇ ਕੰਪਾਊਂਡ ਵਿਚ ਕਾਫ਼ੀ ਸਾਰੇ ਖ਼ਰਗੋਸ਼ ਪਾਲਣਾ ਚਾਹੁੰਦਾ ਸੀ, ਇਸ ਲਈ ਉਸ ਦੇ ਭਰਾ ਨੇ ਇੰਗਲੈਂਡ ਤੋਂ ਉਸ ਦੇ ਲਈ ਯੂਰਪੀ ਖ਼ਰਗੋਸ਼ ਤੋਹਫ਼ੇ ਵਜੋਂ ਭੇਜੇ ਸਨ। ਆਸਟਿਨ ਦੀ ਚਾਹਤ ਪੂਰੀ ਹੋ ਗਈ ਕਿਉਂਕਿ ਤਿੰਨ ਸਾਲਾਂ ਦੇ ਅੰਦਰ ਹੀ ਉਨ੍ਹਾਂ 24 ਖ਼ਰਗੋਸ਼ਾਂ ਤੋਂ ਹਜ਼ਾਰਾਂ ਖ਼ਰਗੋਸ਼ ਪੈਦਾ ਹੋ ਗਏ ਜੋ ਅੱਜ 150 ਸਾਲ ਮਗਰੋਂ ਆਸਟ੍ਰੇਲੀਆ ਲਈ ਵੱਡੀ ਮੁਸੀਬਤ ਬਣੇ ਹੋਏ ਨੇ। ਹੋਰ ਤਾਂ ਹੋਰ ਤੰਗ ਆਏ ਲੋਕਾਂ ਵੱਲੋਂ ਇਨ੍ਹਾਂ ਨੂੰ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਦੁਸ਼ਮਣ ਦੱਸਿਆ ਜਾ ਰਿਹਾ ਏ।
ਅਸਲ ਵਿਚ ਆਸਟ੍ਰੇਲੀਆ ਵਿਚ ਮੌਜੂਦਾ ਸਮੇਂ ਇਨ੍ਹਾਂ ਖ਼ਰਗੋਸ਼ਾਂ ਦੀ ਗਿਣਤੀ 20 ਕਰੋੜ ਤੱਕ ਪੁੱਜ ਗਈ ਐ ਅਤੇ ਇਹ ਫ਼ਸਲਾਂ ਅਤੇ ਸਥਾਨਕ ਰੁੱਖਾਂ ਅਤੇ ਪੌਦਿਆਂ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਨੇ। ਇਕ ਅੰਦਾਜ਼ੇ ਮੁਤਾਬਕ ਇਨ੍ਹਾਂ ਦੇ ਕਾਰਨ ਆਸਟ੍ਰੇਲੀਆ ਨੂੰ ਹਰ ਸਾਲ ਕਰੀਬ 1600 ਕਰੋੜ ਰੁਪਏ ਦਾ ਖੇਤੀ ਨੁਕਸਾਨ ਝੱਲਣਾ ਪੈ ਰਿਹਾ ਏ।
ਅਜਿਹਾ ਨਹੀਂ ਕਿ ਆਸਟਿਨ ਦੇ ਕੋਲ ਆਏ ਯੂਰਪੀ ਖ਼ਰਗੋਸ਼ ਆਸਟ੍ਰੇਲੀਆ ਵਿਚ ਇਨ੍ਹਾਂ ਜੀਵਾਂ ਦੀ ਪਹਿਲੀ ਆਮਦ ਹੋਵੇ। 1788 ਵਿਚ ਸਿਡਨੀ ਆਏ ਬ੍ਰਿਟਿਸ਼ ਜਹਾਜ਼ਾਂ ਦੀ ਖੇਪ ਵੀ ਆਪਣੇ ਨਾਲ ਪੰਜ ਖ਼ਰਗੋਸ਼ ਲਿਆਈ ਸੀ। ਅਗਲੇ 70 ਸਾਲ ਵਿਚ ਆਸਟ੍ਰੇਲੀਆ ਦੇ ਪੂਰਬੀ ਕਿਨਾਰੇ ਦੇ ਕੋਲ ਵਸੇ ਇਲਾਕਿਆਂ ਵਿਚ ਵੀ ਕਰੀਬ 90 ਖ਼ਰਗੋਸ਼ ਲਿਆਂਦੇ ਗਏ ਸੀ।
ਵੰਸ਼ਾਵਲੀ ਦੇ ਆਧਾਰ ਇਨ੍ਹਾਂ ਵਿਚੋਂ ਜ਼ਿਆਦਾਤਰ ਦਾ ਸਬੰਧ 1859 ਵਿਚ ਆਸਟਿਨ ਨੂੰ ਭੇਜੇ ਗਏ ਉਨ੍ਹਾਂ 24 ਖ਼ਰਗੋਸ਼ਾਂ ਤੋਂ ਪਾਇਆ ਗਿਆ ਏ। ਇਹ ਜਾਣਕਾਰੀ ਪ੍ਰੋਸਿਡਿੰਗਜ਼ ਆਫ਼ ਦਿ ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼ ਦੀ ਇਕ ਹਾਲ ਹੀ ਵਿਚ ਕੀਤੀ ਗਈ ਖੋਜ ਵਿਚ ਸਾਹਮਣੇ ਆਈ ਐ।
ਇਹ ਵੀ ਪਤਾ ਚੱਲਿਆ ਏ ਕਿ ਆਸਟਿਨ ਨੂੰ ਭੇਜੇ ਗੲੈ 24 ਖ਼ਰਗੋਸ਼ਾਂ ਵਿਚ ਜੰਗਲੀ ਅਤੇ ਪਾਲਤੂ ਦੋਵੇਂ ਤਰ੍ਹਾਂ ਦੀ ਖ਼ਰਗੋਸ਼ ਸਨ। ਮੈਲਬੌਰਨ ਵਿਚ ਪਹੁੰਚਣ ਵਿਚ ਜਹਾਜ਼ ਨੂੰ 80 ਦਿਨ ਲੱਗੇ। ਇਸ ਦੌਰਾਨ ਦੋਵੇਂ ਤਰ੍ਹਾਂ ਦੇ ਖ਼ਰਗੋਸ਼ਾਂ ਵਿਚ ਇੰਟਰਬ੍ਰਿਡਿੰਗ ਹੋਈ ਸੀ, ਜਿਸ ਤੋਂ ਬਾਅਦ ਆਸਟਿਨ ਦੇ ਕੰਪਾਊਂਡ ਵਿਚ ਉਨ੍ਹਾਂ ਦੀ ਗਿਣਤੀ ਬੇਹਤਹਾਸ਼ਾ ਵਧ ਗਈ ਅਤੇ ਉਹ ਬਾਹਰ ਨਿਕਲਣ ਲੱਗੇ।
ਖੋਜ ਦੇ ਮੁਤਾਬਕ ਉਹ 100 ਕਿਲੋਮੀਟਰ ਪ੍ਰਤੀ ਸਾਲ ਦੀ ਦਰ ਨਾਲ ਅੱਗੇ ਫੈਲਦੇ ਗਏ। 50 ਸਾਲਾਂ ਦੇ ਅੰਦਰ ਉਹ ਆਪਣੇ ਕੁਦਰਤੀ ਯੂਰਪੀ ਰੇਂਜ ਤੋਂ 13 ਗੁਣਾ ਵੱਡੇ ਇਲਾਕੇ ਵਿਚ ਫੈਲ ਚੁੱਕੇ ਸਨ, ਜਿੱਥੇ ਅੱਜ ਇਨ੍ਹਾਂ ਛੋਟੇ ਜਿਹੇ ਜੀਵਾਂ ਨੇ ਤਬਾਹੀ ਮਚਾਈ ਹੋਈ ਐ। ਖ਼ਰਗੋਸ਼ ਆਸਟ੍ਰੇਲੀਆ ਦਾ ਸਥਾਨਕ ਜੀਵ ਨਹੀਂ ਐ, ਇਨ੍ਹਾਂ ਨੂੰ ਇਨਵੇਸਿਵ ਸਪੀਸ਼ਿਜ਼ ਦੀ ਕੈਟਾਗਿਰੀ ’ਚ ਰੱਖਿਆ ਗਿਆ ਏ।
ਇਨਵੇਸਿਵ ਸਪੀਸ਼ਿਜ਼ ਪੌਦਿਆਂ ਜਾਂ ਜੀਵਾਂ ਦੀਆਂ ਅਜਿਹੀਆ ਬਾਹਰੀ ਪ੍ਰਜਾਤੀਆਂ ਨੇ ਜੋ ਕਿਸੇ ਖ਼ਾਸ ਦੇਸ਼ ਜਾਂ ਇਲਾਕੇ ਵਿਚ ਕੁਦਰਤੀ ਤੌਰ ’ਤੇ ਨਹੀਂ ਪਾਈਆਂ ਜਾਂਦੀਆਂ। ਉਥੋਂ ਦਾ ਈਕੋ ਸਿਸਟਮ ਉਨ੍ਹਾਂ ਦੀ ਗਿਣਤੀ ਨੂੰ ਕਾਬੂ ਕਰਨ ਵਿਚ ਸੁਭਾਵਿਕ ਪ੍ਰਕਿਰਿਆ ਜਾਂ ਮਸ਼ੀਨਰੀ ਦੇ ਪ੍ਰਤੀ ਤਿਆਰ ਨਹੀਂ ਹੁੰਦਾ।
ਇਸ ਦੇ ਕਾਰਨ ਜੈਵ ਵਿਭਿੰਨਤਾ ਨੂੰ ਨੁਕਸਾਨ ਪਹੁੰਚਦਾ ਏ। ਕਈ ਵਾਰ ਤਾਂ ਇਨ੍ਹਾਂ ਬਾਹਰੀ ਪ੍ਰਜਾਤੀਆਂ ਦੇ ਕਾਰਨ ਸਥਾਨਕ ਪੌਦਿਆਂ ਜਾਂ ਜੀਵਾਂ ਦੀ ਹੋਂਦ ਵੀ ਖ਼ਤਰੇ ਵੀ ਆ ਜਾਂਦੀ ਐ। ਇਸ ਤਰ੍ਹਾਂ ਦੇ ਬਾਇਓਲਾਜ਼ੀਕਲ ਇਨਵੇਜ਼ਨ ਵਾਤਾਵਰਣ ਅਤੇ ਆਰਥਿਕ ਤੌਰ ’ਤੇ ਬੇਹੱਦ ਵਿਨਾਸ਼ਕਾਰੀ ਸਾਬਤ ਹੋ ਸਕਦੇ ਨੇ।
ਜਾਣਕਾਰਾਂ ਅਨੁਸਾਰ ਯੂਰਪੀ ਖ਼ਰਗੋਸ਼ਾਂ ਦੀ ਬੇਹਿਸਾਬ ਗਿਣਤੀ ਬਾਇਓਲਾਜ਼ਿਕਲ ਇਨਵੇਜ਼ਨ ਦੀ ਸਭ ਤੋਂ ਵਿਨਾਸ਼ਕਾਰੀ ਮਿਸਾਲਾਂ ਵਿਚੋਂ ਇਕ ਐ। ਇਸ ਨੂੰ ਬਾਹਰ ਤੋਂ ਲਿਆਂਦੇ ਗਏ ਥਣਧਾਰੀ ਜੀਵਾਂ ਦਾ ਸਭ ਤੋਂ ਤੇਜ਼ ਰਫ਼ਤਾਰ ਨਾਲ ਹੋਇਆ ਕੋਲੋਨਾਈਜੇਸ਼ਨ ਮੰਨਿਆ ਜਾਂਦਾ ਏ।
ਸੋ ਹੁਣ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਇਨ੍ਹਾਂ ਖ਼ਰਗੋਸ਼ਾਂ ’ਤੇ ਕਾਬੂ ਪਾਉਣ ਲਈ ਕੋਈ ਹੱਲ ਲੱਭਿਆ ਜਾ ਰਿਹਾ ਏ ਤਾਂ ਜੋ ਹਰ ਸਾਲ ਹੁੰਦੇ ਵੱਡੇ ਨੁਕਸਾਨ ਨੂੰ ਰੋਕਿਆ ਜਾ ਸਕੇ।