ਆਸਟ੍ਰੇਲੀਆ Vs ਭਾਰਤ : ਭਾਰਤ ਨੇ ਸ਼ਾਨ ਨਾਲ ਜਿੱਤ ਲਿਆ ਮੈਚ
ਮੋਹਾਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਮੋਹਾਲੀ ਦੇ ਕ੍ਰਿਕਟ ਐਸੋਸੀਏਸ਼ਨ ਆਈ.ਐਸ. ਬਿੰਦਰਾ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ਨੂੰ ਭਾਰਤ ਨੇ ਬੜੀ ਹੀ ਸ਼ਾਨ ਨਾਲ 5 ਵਿਕਟਾਂ ਨਾਲ ਜਿੱਤ ਲਿਆ। ਪਹਿਲੀ ਵਾਰ ਟੀਮ ਇੰਡੀਆ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਇੱਕੋ ਸਮੇਂ ਨੰਬਰ-1 ਰੈਂਕ ਹਾਸਲ ਕੀਤਾ ਹੈ। ਭਾਰਤੀ ਟੀਮ […]
By : Editor (BS)
ਮੋਹਾਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਮੋਹਾਲੀ ਦੇ ਕ੍ਰਿਕਟ ਐਸੋਸੀਏਸ਼ਨ ਆਈ.ਐਸ. ਬਿੰਦਰਾ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ਨੂੰ ਭਾਰਤ ਨੇ ਬੜੀ ਹੀ ਸ਼ਾਨ ਨਾਲ 5 ਵਿਕਟਾਂ ਨਾਲ ਜਿੱਤ ਲਿਆ।
ਪਹਿਲੀ ਵਾਰ ਟੀਮ ਇੰਡੀਆ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਇੱਕੋ ਸਮੇਂ ਨੰਬਰ-1 ਰੈਂਕ ਹਾਸਲ ਕੀਤਾ ਹੈ। ਭਾਰਤੀ ਟੀਮ ਨੇ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਇਹ ਉਪਲੱਬਧੀ ਹਾਸਲ ਕੀਤੀ।
ਇਸ ਜਿੱਤ ਨਾਲ ਟੀਮ ਇੰਡੀਆ ਪਾਕਿਸਤਾਨ ਨੂੰ ਪਿੱਛੇ ਛੱਡ ਕੇ ਵਨਡੇ ਰੈਂਕਿੰਗ 'ਚ ਨੰਬਰ-1 ਬਣ ਗਈ ਹੈ। ਟੀਮ ਟੈਸਟ ਅਤੇ ਟੀ-20 ਦੀ ਟੀਮ ਰੈਂਕਿੰਗ 'ਚ ਪਹਿਲਾਂ ਹੀ ਨੰਬਰ-1 'ਤੇ ਹੈ।
ਭਾਰਤ ਤਿੰਨੋਂ ਫਾਰਮੈਟਾਂ ਵਿੱਚ ਨੰਬਰ-1 ਬਣਨ ਵਾਲੀ ਦੂਜੀ ਟੀਮ ਬਣ ਗਈ ਹੈ। ਭਾਰਤ ਤੋਂ ਪਹਿਲਾਂ, ਦੱਖਣੀ ਅਫਰੀਕਾ ਦੀ ਟੀਮ ਗ੍ਰੀਮ ਸਮਿਥ ਦੀ ਕਪਤਾਨੀ ਵਿੱਚ ਅਗਸਤ 2012 ਵਿੱਚ ਤਿੰਨੋਂ ਫਾਰਮੈਟਾਂ ਵਿੱਚ ਨੰਬਰ-1 ਬਣੀ ਸੀ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ ਆਲ ਆਊਟ ਹੋ ਕੇ ਭਾਰਤ ਨੂੰ 277 ਦੌੜਾਂ ਦਾ ਟੀਚਾ ਦਿਤਾ। ਆਸਟ੍ਰੇਲੀਆ ਵਲੋਂ ਸੱਭ ਤੋਂ ਵੱਧ 52 ਦੌੜਾਂ ਡੇਵਿਡ ਵਾਰਨਰ ਨੇ ਬਣਾਈਆਂ। ਮੁਹੰਮਦ ਸ਼ੰਮੀ ਨੇ 51 ਦੌੜਾਂ ਦੇ ਆਸਟ੍ਰੇਲੀਆ ਦੇ ਪੰਜ ਬੱਲੇਬਾਜ਼ਾਂ ਨੂੰ ਆਊਟ ਕੀਤਾ। ਭਾਵੇਂ ਸਮਿਥ ਤੇ ਵਾਰਨਰ ਨੇ ਭਾਰਤੀ ਬੱਲੇਬਾਜ਼ਾਂ ਦੀ ਕਾਫ਼ੀ ਪਿਟਾਈ ਕੀਤੀ ਪਰ ਭਾਰਤੀ ਸਪਿਨਰਾਂ ਨੇ ਦੌੜਾਂ ’ਤੇ ਰੋਕ ਲਾ ਦਿਤੀ ਜਿਸ ਕਾਰਨ ਵਿਕਟ ਡਿੱਗਣ ਦੇ ਮੌਕੇ ਬਣਦੇ ਰਹੇ।