ਮੁਹਾਲੀ ਵਿਚ ਨੌਜਵਾਨ ’ਤੇ ਤਲਵਾਰਾਂ ਨਾਲ ਹਮਲਾ
ਮੋਹਾਲੀ, 20 ਨਵੰਬਰ, ਨਿਰਮਲ : ਮੁਹਾਲੀ ਵਿਚ ਨੌਜਵਾਨ ’ਤੇ ਤਲਵਾਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਮੋਹਾਲੀ ਦੇ ਏਅਰਪੋਰਟ ਰੋਡ ’ਤੇ ਚੀਮਾ ਬੋਇਲਰ ਲਾਈਟ ਪੁਆਇੰਟ ਨੇੜੇ ਚਾਰ ਵਿਅਕਤੀਆਂ ਨੇ ਮਿਲ ਕੇ ਇਕ ਨੌਜਵਾਨ ’ਤੇ ਤਲਵਾਰਾਂ ਅਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਨੌਜਵਾਨ ਦੇ ਸਿਰ, ਬਾਹਾਂ ਅਤੇ ਲੱਤਾਂ ’ਤੇ ਸੱਟਾਂ ਲੱਗੀਆਂ ਹਨ। […]

By : Editor Editor
ਮੋਹਾਲੀ, 20 ਨਵੰਬਰ, ਨਿਰਮਲ : ਮੁਹਾਲੀ ਵਿਚ ਨੌਜਵਾਨ ’ਤੇ ਤਲਵਾਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ।
ਮੋਹਾਲੀ ਦੇ ਏਅਰਪੋਰਟ ਰੋਡ ’ਤੇ ਚੀਮਾ ਬੋਇਲਰ ਲਾਈਟ ਪੁਆਇੰਟ ਨੇੜੇ ਚਾਰ ਵਿਅਕਤੀਆਂ ਨੇ ਮਿਲ ਕੇ ਇਕ ਨੌਜਵਾਨ ’ਤੇ ਤਲਵਾਰਾਂ ਅਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਨੌਜਵਾਨ ਦੇ ਸਿਰ, ਬਾਹਾਂ ਅਤੇ ਲੱਤਾਂ ’ਤੇ ਸੱਟਾਂ ਲੱਗੀਆਂ ਹਨ। ਇਲਾਜ ਦੌਰਾਨ ਡਾਕਟਰਾਂ ਨੇ ਉਸ ਦੇ ਸਿਰ ’ਤੇ 30 ਟਾਂਕੇ, ਉਸ ਦੀ ਖੱਬੀ ਬਾਂਹ ਅਤੇ ਸੱਜੀ ਲੱਤ ’ਤੇ ਲਗਭਗ 10 ਟਾਂਕੇ ਲਾਏ।
ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਵਾਸੀ ਪਿੰਡ ਛੱਜੂ ਮਾਜਰਾ ਵਜੋਂ ਹੋਈ ਹੈ। ਪੁਲਸ ਨੇ ਇਸ ਮਾਮਲੇ ਵਿੱਚ ਸੁਖਦੀਪ ਸਿੰਘ ਵਾਸੀ ਫ਼ਿਰੋਜ਼ਪੁਰ, ਸੁਖਤਾਜ ਸਿੰਘ ਵਾਸੀ ਫ਼ਿਰੋਜ਼ਪੁਰ ਅਤੇ ਹਰਜੀਤ ਸਿੰਘ ਵਾਸੀ ਛੱਜੂ ਮਾਜਰਾ ਸਮੇਤ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮਾਮਲੇ ਵਿੱਚ ਪੀੜਤ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਬਾਈਕ ਟੈਕਸੀ ਚਲਾਉਂਦਾ ਹੈ। 19 ਨਵੰਬਰ ਨੂੰ ਉਹ ਚੀਮਾ ਬੋਇਲਰ ਲਾਈਟ ਪੁਆਇੰਟ ਨੇੜੇ ਸਵਾਰੀ ਉਤਾਰਨ ਆਇਆ ਸੀ। ਫਿਰ ਚਾਹ ਪੀਣ ਲਈ ਇੱਥੇ ਰੁਕ ਗਿਆ। ਮੁਲਜ਼ਮ ਹਰਜੀਤ ਸਿੰਘ ਉਸ ਨੂੰ ਮਿਲਣ ਲਈ ਵਾਰ-ਵਾਰ ਫੋਨ ਕਰ ਰਿਹਾ ਸੀ। ਜਦੋਂ ਉਸ ਨੇ ਉਸ ਨੂੰ ਇੱਥੇ ਮਿਲਣ ਲਈ ਬੁਲਾਇਆ ਤਾਂ ਉਹ ਤਿੰਨ ਹੋਰ ਵਿਅਕਤੀਆਂ ਨਾਲ ਉੱਥੇ ਪਹੁੰਚ ਗਿਆ।
ਦੋਵਾਂ ਵਿਚਾਲੇ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਇਸ ’ਤੇ ਚਾਰਾਂ ਨੇ ਪੀੜਤ ’ਤੇ ਹਮਲਾ ਕਰ ਦਿੱਤਾ। ਪੀੜਤ ਨੇ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਪਿੰਡ ਦੇ ਹੀ ਇੱਕ ਵਿਅਕਤੀ ’ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਵਿਅਕਤੀ ਨੂੰ ਫੜ ਲਿਆ। ਇਸ ਵਿੱਚ ਮੁਲਜ਼ਮ ਹਰਜੀਤ ਸਿੰਘ ਵੀ ਸ਼ਾਮਲ ਸੀ। ਉਸ ਸਮੇਂ ਪੁਲਸ ਨੇ ਲਿਖਤੀ ਸਮਝੌਤਾ ਕਰ ਲਿਆ ਸੀ ਪਰ ਹਰਜੀਤ ਸਿੰਘ ਉਸੇ ਰੰਜਿਸ਼ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਪਿੰਡ ਦੇ ਕੁਝ ਹੋਰ ਲੋਕਾਂ ਨੂੰ ਵੀ ਇਸੇ ਤਰ੍ਹਾਂ ਦੇ ਹਮਲੇ ਦੀ ਧਮਕੀ ਦਿੱਤੀ ਹੈ।


