ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਬਟਾਲਾ, 13 ਸਤੰਬਰ (ਭੋਪਾਲ ਸਿੰਘ/ ਮਨਜੀਤ) : ਪੁਲਿਸ ਜ਼ਿਲਾ ਬਟਾਲਾ ਦੇ ਥਾਣਾ ਡੇਰਾ ਬਾਬਾ ਨਾਨਕ ਦੇ ਧਰਮਕੋਟ ਰੰਧਾਵਾ ਪਿੰਡ ਦੀ ਇਕ ਦੁਕਾਨ ਤੇ ਟਰੈਕਟਰ ਠੀਕ ਕਰਵਾ ਰਹੇ ਨਜ਼ਦੀਕੀ ਪਿੰਡ ਮੇਘਾ ਦੇ ਨੌਜਵਾਨ ਤੇ ਮੋਟਰਸਾਈਕਲ ਤੇ ਆਏ ਕੁਝ ਨੌਜਵਾਨਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਫੇਰ ਦੇਸੀ ਪਿਸਤੌਲ ਨਾਲ ਫਾਇਰ ਕਰਕੇ ਦੌੜ ਗਏ। ਗੋਲੀ […]
By : Editor (BS)
ਬਟਾਲਾ, 13 ਸਤੰਬਰ (ਭੋਪਾਲ ਸਿੰਘ/ ਮਨਜੀਤ) : ਪੁਲਿਸ ਜ਼ਿਲਾ ਬਟਾਲਾ ਦੇ ਥਾਣਾ ਡੇਰਾ ਬਾਬਾ ਨਾਨਕ ਦੇ ਧਰਮਕੋਟ ਰੰਧਾਵਾ ਪਿੰਡ ਦੀ ਇਕ ਦੁਕਾਨ ਤੇ ਟਰੈਕਟਰ ਠੀਕ ਕਰਵਾ ਰਹੇ ਨਜ਼ਦੀਕੀ ਪਿੰਡ ਮੇਘਾ ਦੇ ਨੌਜਵਾਨ ਤੇ ਮੋਟਰਸਾਈਕਲ ਤੇ ਆਏ ਕੁਝ ਨੌਜਵਾਨਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਫੇਰ ਦੇਸੀ ਪਿਸਤੌਲ ਨਾਲ ਫਾਇਰ ਕਰਕੇ ਦੌੜ ਗਏ। ਗੋਲੀ ਨੌਜਵਾਨ ਦੀ ਬਾਂਹ ਤੇ ਲੱਗੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੋਂ ਉਸਨੂੰ ਗੁਰਦਾਸਪੁਰ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੌਜਵਾਨ ਦੌੜਦੇ ਹੋਏ ਮੋਟਰਸਾਇਕਲ ਉੱਥੇ ਹੀ ਛੱਡ ਗਏ ਅਤੇ ਕਾਰ ਤੇ ਬੈਠ ਕੇ ਦੌੜ ਗਏ। ਉੱਥੇ ਹੀ ਸਰਕਾਰੀ ਹਸਪਤਾਲ ਵਿੱਚ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਕਰਨ ਆਏ ਪੁਲਿਸ ਚੌਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਸ਼ੱਕ ਜਾਹਿਰ ਕੀਤਾ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗਦਾ ਹੈ।