Begin typing your search above and press return to search.

ਇੰਗਲੈਂਡ ’ਚ ਭਾਰਤੀ ਮੂਲ ਦੇ ਸਿੱਖ ਦੀ ਕਾਰ ’ਤੇ ਹਮਲਾ

ਲੰਡਨ, 1 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੀ ਤਲਖੀ ਦਰਮਿਆਨ ਇੰਗਲੈਂਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਲੰਡਨ ਵਿੱਚ ਇੱਕ ਸਿੱਖ ਦੀ ਕਾਰ ’ਤੇ ਹਮਲਾ ਕੀਤਾ ਗਿਆ। ਗੋਲੀਆਂ ਮਾਰਨ ਮਗਰੋਂ ਗੱਡੀ ਦੀ ਤੋੜਭੰਨ ਕੀਤੀ ਗਈ। ਹਰਮਨ ਸਿੰਘ ਕਪੂਰ ਨਾਂ ਦੇ ਇਸ ਸਿੱਖ ਤੇ ਉਸ ਦੇ ਪਰਿਵਾਰ ਦਾ ਦੋਸ਼ […]

ਇੰਗਲੈਂਡ ’ਚ ਭਾਰਤੀ ਮੂਲ ਦੇ ਸਿੱਖ ਦੀ ਕਾਰ ’ਤੇ ਹਮਲਾ
X

Hamdard Tv AdminBy : Hamdard Tv Admin

  |  1 Oct 2023 12:19 PM IST

  • whatsapp
  • Telegram

ਲੰਡਨ, 1 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੀ ਤਲਖੀ ਦਰਮਿਆਨ ਇੰਗਲੈਂਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਲੰਡਨ ਵਿੱਚ ਇੱਕ ਸਿੱਖ ਦੀ ਕਾਰ ’ਤੇ ਹਮਲਾ ਕੀਤਾ ਗਿਆ। ਗੋਲੀਆਂ ਮਾਰਨ ਮਗਰੋਂ ਗੱਡੀ ਦੀ ਤੋੜਭੰਨ ਕੀਤੀ ਗਈ। ਹਰਮਨ ਸਿੰਘ ਕਪੂਰ ਨਾਂ ਦੇ ਇਸ ਸਿੱਖ ਤੇ ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਹਾਲਾਂਕਿ ਪੁਲਿਸ ਵੱਲੋਂ ਅਜੇ ਇਸ ਸਬੰਧੀ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਗਿਆ।

ਗੋਲੀਆਂ ਮਾਰਨ ਮਗਰੋਂ ਤੋੜਭੰਨ ਵੀ ਕੀਤੀ


ਮੀਡੀਆ ਰਿਪੋਰਟਸ ਮੁਤਾਬਕ ਪੱਛਮੀ ਲੰਡਨ ਵਿੱਚ ਰਹਿੰਦੇ ਹਰਮਨ ਸਿੰਘ ਕਪੂਰ ਅਤੇ ਉਸ ਦੇ ਪਰਿਵਾਰ ਨੇ ਪਹਿਲਾਂ ਵੀ ਇਸੇ ਸਾਲ ਬੀਤੇ ਮਈ ਮਹੀਨੇ ਵਿੱਚ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਇਸ ਸਬੰਧੀ ਉਨ੍ਹਾਂ ਨੇ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਮਗਰੋਂ ਬੀਤੇ ਦਿਨ ਜਦੋਂ ਉਨ੍ਹਾਂ ਦੀਆਂ ਗੱਡੀਆਂ ਘਰ ਦੇ ਬਾਹਰ ਖੜ੍ਹੀਆਂ ਸੀ ਤਾਂ ਅਣਪਛਾਤੇ ਲੋਕਾਂ ਵੱਲੋਂ ਉਨ੍ਹਾਂ ਦੀ ਇੱਕ ਕਾਰ ’ਤੇ ਫਾਇਰਿੰਗ ਕਰਨ ਦੇ ਨਾਲ ਹੀ ਤੋੜਭੰਨ ਵੀ ਕੀਤੀ ਗਈ।

ਹਰਮਨ ਸਿੰਘ ਕਪੂਰ ਤੇ ਪਰਿਵਾਰ ਨੇ ਲਾਏ ਦੋਸ਼

ਲਗਾਤਾਰ ਮਿਲ ਰਹੀਆਂ ਨੇ ਜਾਨੋ ਮਾਰਨ ਦੀਆਂ ਧਮਕੀਆਂ


ਟਵਿੱਟਰ ’ਤੇ ਇੱਕ ਵੀਡੀਓ ਪੋੋਸਟ ਕੀਤੀ ਗਈ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਹਰਮਨ ਸਿੰਘ ਕੂਪਰ ਦੀ ਕਾਰ ’ਤੇ ਗੋਲੀਆਂ ਚਲਾਈਆਂ ਅਤੇ ਉਸ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ ਲੰਡਨ ਪੁਲਿਸ ਨੇ ਹੁਣ ਤੱਕ ਇਸ ਸਬੰਧੀ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਹੈ।


ਉੱਧਰ ਯੂਕੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੇ ਇੱਕ ਬਿਆਨ ਜਾਰੀ ਕਰਦਿਆਂ ਖਾਲਿਸਤਾਨ ਸਮਰਥਕਾਂ ’ਤੇ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕ ਕਪੂਰ ਅਤੇ ਉਸ ਦੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ। ਬੀਤੇ ਮਈ ਮਹੀਨੇ ਦੀ ਚਾਰ ਤਰੀਕ ਨੂੰ ਹਰਮਨ ਸਿੰਘ ਕਪੂਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਸੋਸ਼ਲ ਮੀਡੀਆ ’ਤੇ ਧਮਕਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਉਸ ਦੇ ਰੈਸਟੋਰੈਂਟ ’ਤੇ ਵੀ ਹਮਲਾ ਕੀਤਾ ਗਿਆ ਸੀ। ਕਪੂਰ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਸੀ, ਜਿਸ ਨੂੰ ਹੁਣ ਤੱਕ 2 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।


ਦੱਸ ਦੇਈਏ ਕਿ ਬੀਤੇ ਦਿਨੀਂ ਇੱਕ ਹੋਰ ਖਬਰ ਆਈ ਸੀ, ਜਿਸ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਕੈਨੇਡਾ ਵਿਚ ਇਕ ਹੋਰ ਸਿੱਖ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਗੁਰਮੀਤ ਸਿੰਘ ਤੂਰ ਸਰੀ ਦੇ ਉਸੇ ਗੁਰੂ ਨਾਨਕ ਸਿੱਖ ਗੁਰਦਵਾਰਾ ਦਾ ਮੈਂਬਰ ਹੈ ਜਿਸ ਦੀ ਪ੍ਰਧਾਨਗੀ ਹਰਦੀਪ ਸਿੰਘ ਨਿੱਜਰ ਕੋਲ ਸੀ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਸਰੀ ਆਰ.ਸੀ.ਐਮ.ਪੀ. ਅਤੇ ਇੰਟੈਗਰੇਟਿਡ ਨੈਸ਼ਨਲ ਸਕਿਉਰਿਟੀ ਐਨਫੋਰਸਮੈਂਟ ਟੀਮ ਵੱਲੋਂ 24 ਅਗਸਤ ਨੂੰ ਰਾਤ 11.30 ਵਜੇ ਚਿਤਾਵਨੀ ਜਾਰੀ ਕੀਤੀ ਗਈ। ਹਾਲਾਂਕਿ ਇਸ ਗੱਲ ਦੀ ਆਰ.ਸੀ.ਐਮ.ਪੀ. ਦੁਆਰਾ ਤਸਦੀਕ ਕੀਤੀ ਜਾਣੀ ਬਾਕੀ ਹੈ।

ਕੈਨੇਡਾ ਬਰੌਡਕਾਸਟਿੰਗ ਕਾਰਪੋਰੇਸ਼ਨ ਕੋਲ ਉਪਲਬਧ ਦਸਤਾਵੇਜ਼ਾਂ ਮੁਤਾਬਕ ਪੁਲਿਸ ਨੇ ਗੁਰਮੀਤ ਸਿੰਘ ਤੂਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਤੁਹਾਡੀ ਜਾਨ ਵੀ ਖਤਰੇ ਵਿਚ ਹੋ ਸਕਦੀ ਹੈ ਪਰ ਇਸ ਵੇਲੇ ਖਤਰੇ ਨਾਲ ਸਬੰਧਤ ਵਿਸਤਾਰਤ ਵੇਰਵੇ ਮੁਹੱਈਆ ਕਰਵਾਉਣੇ ਸੰਭਵ ਨਹੀਂ।

ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਤੂਰ, ਹਰਦੀਪ ਸਿੰਘ ਦਾ ਬੇਹੱਦ ਨਜ਼ਦੀਕੀ ਸਾਥੀ ਰਿਹਾ ਹੈ ਅਤੇ ਗੁਰਦਵਾਰਾ ਸਾਹਿਬ ਦੇ ਪ੍ਰਬੰਧਾਂ ਵਿਚ ਉਸ ਦਾ ਵੱਡਾ ਯੋਗਦਾਨ ਹੈ। ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਗੁਰਮੀਤ ਸਿੰਘ ਤੂਰ ਨੇ ਆਪਣਾ ਕੰਮ ਸਰਗਰਮੀ ਨਾਲ ਸੰਭਾਲਿਆ ਅਤੇ ਇਕ ਦੁਭਾਸ਼ੀਏ ਦੀ ਮਦਦ ਨਾਲ ਸੀ.ਬੀ.ਸੀ. ਨੂੰ ਦੱਸਿਆ ਕਿ ਆਰ.ਸੀ.ਐਮ.ਪੀ. ਤੋਂ ਚਿਤਾਵਨੀ ਮਿਲਣ ਮਗਰੋਂ ਉਹ ਚਿੰਤਤ ਹੈ।

Next Story
ਤਾਜ਼ਾ ਖਬਰਾਂ
Share it