Begin typing your search above and press return to search.

ਬਗਦਾਦ ਕੌਮਾਂਤਰੀ ਹਵਾਈ ਅੱਡੇ ਨੇੜੇ ਅਮਰੀਕੀ ਟਿਕਾਣੇ ’ਤੇ ਹਮਲਾ

ਵਾਸ਼ਿੰਗਟਨ, 21 ਅਕਤੂਬਰ, ਨਿਰਮਲ : ਸੀਰੀਆ ’ਚ ਮੌਜੂਦ ਅਮਰੀਕੀ ਟਿਕਾਣਿਆਂ ’ਤੇ ਹਮਲੇ ਵੱਧ ਗਏ ਹਨ। ਡ੍ਰੋਨ ਤੇ ਰਾਕਟਾਂ ਨਾਲ ਵੀਰਵਾਰ ਨੂੰ ਐਨ ਅਲ-ਅਸਦ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਪੱਛਮੀ ਇਰਾਕ ’ਚ ਅਮਰੀਕੀ ਤੇ ਹੋਰ ਕੌਮਾਂਤਰੀ ਬਲਾਂ ਦਾ ਟਿਕਾਣਾ ਹੈ। ਹਵਾਈ ਅੱਡੇ ਦੇ ਅੰਦਰ ਧਮਾਕੇ ਦੀਆਂ ਕਈ ਆਵਾਜ਼ਾਂ ਸੁਣੀਆਂ ਗਈਆਂ। ਇਰਾਕੀ ਫ਼ੌਜ ਦਾ ਕਹਿਣਾ […]

ਬਗਦਾਦ ਕੌਮਾਂਤਰੀ ਹਵਾਈ ਅੱਡੇ ਨੇੜੇ ਅਮਰੀਕੀ ਟਿਕਾਣੇ ’ਤੇ ਹਮਲਾ
X

Hamdard Tv AdminBy : Hamdard Tv Admin

  |  21 Oct 2023 5:55 AM IST

  • whatsapp
  • Telegram


ਵਾਸ਼ਿੰਗਟਨ, 21 ਅਕਤੂਬਰ, ਨਿਰਮਲ : ਸੀਰੀਆ ’ਚ ਮੌਜੂਦ ਅਮਰੀਕੀ ਟਿਕਾਣਿਆਂ ’ਤੇ ਹਮਲੇ ਵੱਧ ਗਏ ਹਨ। ਡ੍ਰੋਨ ਤੇ ਰਾਕਟਾਂ ਨਾਲ ਵੀਰਵਾਰ ਨੂੰ ਐਨ ਅਲ-ਅਸਦ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਪੱਛਮੀ ਇਰਾਕ ’ਚ ਅਮਰੀਕੀ ਤੇ ਹੋਰ ਕੌਮਾਂਤਰੀ ਬਲਾਂ ਦਾ ਟਿਕਾਣਾ ਹੈ। ਹਵਾਈ ਅੱਡੇ ਦੇ ਅੰਦਰ ਧਮਾਕੇ ਦੀਆਂ ਕਈ ਆਵਾਜ਼ਾਂ ਸੁਣੀਆਂ ਗਈਆਂ। ਇਰਾਕੀ ਫ਼ੌਜ ਦਾ ਕਹਿਣਾ ਹੈ ਕਿ ਇਸ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਰਾਕੀ ਪੁਲਿਸ ਨੇ ਕਿਹਾ ਕਿ ਰਾਕਟ ਨੇ ਬਗਦਾਦ ਕੌਮਾਂਤਰੀ ਹਵਾਈ ਅੱਡੇ ਨੇੜੇ ਅਮਰੀਕੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਹੈ। ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਪਿਛਲੇ 24 ਘੰਟਿਆਂ ’ਚ ਇਰਾਕ ’ਚ ਅਮਰੀਕੀ ਫ਼ੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਬੁੱਧਵਾਰ ਨੂੰ ਡ੍ਰੋਨ ਨਾਲ ਦੋ ਹਮਲੇ ਕੀਤੇ ਗਏ ਸਨ। ਇਰਾਕ ’ਚ ਅਮਰੀਕਾ ਦੇ 2500 ਫ਼ੌਜੀ ਤੇ ਸੀਰੀਆ ’ਚ 900 ਤੋਂ ਜ਼ਿਆਦਾ ਫ਼ੌਜੀ ਮੌਜੂਦ ਹਨ। ਉਹ ਇਸਲਾਮਿਕ ਸਟੇਟ ਨਾਲ ਮੁਕਾਬਲੇ ਲਈ ਸਥਾਨਕ ਸੁਰੱਖਿਆ ਬਲਾਂ ਦੀ ਮਦਦ ਕਰ ਰਹੇ ਹਨ। ਐਨ ਅਲ-ਅਸਦ ਹਵਾਈ ਅੱਡਾ ਪੱਛਮੀ ਅਨਬਰ ਸੂਬੇ ’ਚ ਸਥਿਤ ਹੈ। ਇਸ ਦਰਮਿਆਨ ਅਮਰੀਕੀ ਨੇਵੀ ਨੇ ਇਜ਼ਰਾਈਲ ਵੱਲ ਦਾਗੀ ਗਈ ਮਿਜ਼ਾਈਲ ਨੂੰ ਡੇਗ ਲਿਆ। ਉੱਤਰੀ ਲਾਲ ਸਾਗਰ ’ਚ ਮੌਜੂਦ ਨੇਵੀ ਦੇ ਤਬਾਹਕੁੰਨ ਜਹਾਜ਼ ਯੂਐੱਸਐੱਸ ਕਾਰਨੀ ਨੇ ਤਿੰਨ ਕਰੂਜ਼ ਮਿਜ਼ਾਈਲਾਂ ਤੇ ਕਈ ਡ੍ਰੋਨ ਇੰਟਰਸੈਪਟ ਕਰ ਦਿੱਤੇ। ਪੈਂਟਾਗਨ ਦੇ ਪ੍ਰੈੱਸ ਸਕੱਤਰ ਬ੍ਰਿਗੇਡੀਅਰ ਜਨਰਲ ਪੈਟ ਰਾਇਡਰ ਨੇ ਕਿਹਾ ਕਿ ਮਿਜ਼ਾਈਲਾਂ ਸੰਭਾਵਿਤ ਤੌਰ ’ਤੇ ਇਜ਼ਰਾਈਲ ਵੱਲ ਜਾ ਰਹੀਆਂ ਸਨ।

Next Story
ਤਾਜ਼ਾ ਖਬਰਾਂ
Share it