Begin typing your search above and press return to search.

ਕੈਨੇਡਾ ’ਚ ਪੰਜਾਬੀ ਪਰਿਵਾਰ ਦੇ ਘਰ ’ਤੇ ਹਮਲਾ!

ਬਰੈਂਪਟਨ, 8 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਮਿੰਨੀ ਪੰਜਾਬ ਮੰਨੇ ਜਾਂਦੇ ‘ਬਰੈਂਪਟਨ’ ਵਿੱਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਦੇ ਘਰ ’ਤੇ ਅਣਪਛਾਤੇ ਵਿਅਕਤੀਆਂ ਨੇ ਅੱਧੀ ਰਾਤੀ ਹਮਲਾ ਕਰ ਦਿੱਤਾ। ਇਸ ਦੌਰਾਨ ਜਿੱਥੇ ਘਰ ਦੀਆਂ ਖਿੜਕੀਆਂ ਤੋੜੀਆਂ ਗਈਆਂ, ਉੱਥੇ ਬਾਹਰ ਖੜ੍ਹੀ ਗੱਡੀ ਦੀ ਵੀ ਬੁਰੀ ਤਰ੍ਹਾਂ ਤੋੜਭੰਨ ਕੀਤੀ। ਬਰੈਂਪਟਨ ਦੇ ਵਾਸੀ ਅਰਵਿੰਦਰ ਬੈਂਸ ਨੇ ਦੱਸਿਆ […]

ਕੈਨੇਡਾ ’ਚ ਪੰਜਾਬੀ ਪਰਿਵਾਰ ਦੇ ਘਰ ’ਤੇ ਹਮਲਾ!
X

Editor (BS)By : Editor (BS)

  |  8 Sept 2023 1:54 PM IST

  • whatsapp
  • Telegram

ਬਰੈਂਪਟਨ, 8 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਮਿੰਨੀ ਪੰਜਾਬ ਮੰਨੇ ਜਾਂਦੇ ‘ਬਰੈਂਪਟਨ’ ਵਿੱਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਦੇ ਘਰ ’ਤੇ ਅਣਪਛਾਤੇ ਵਿਅਕਤੀਆਂ ਨੇ ਅੱਧੀ ਰਾਤੀ ਹਮਲਾ ਕਰ ਦਿੱਤਾ। ਇਸ ਦੌਰਾਨ ਜਿੱਥੇ ਘਰ ਦੀਆਂ ਖਿੜਕੀਆਂ ਤੋੜੀਆਂ ਗਈਆਂ, ਉੱਥੇ ਬਾਹਰ ਖੜ੍ਹੀ ਗੱਡੀ ਦੀ ਵੀ ਬੁਰੀ ਤਰ੍ਹਾਂ ਤੋੜਭੰਨ ਕੀਤੀ।


ਬਰੈਂਪਟਨ ਦੇ ਵਾਸੀ ਅਰਵਿੰਦਰ ਬੈਂਸ ਨੇ ਦੱਸਿਆ ਕਿ ਸਾਡਾ ਪਰਿਵਾਰ ਘਰ ਵਿੱਚ ਰਾਤੀ ਸੁੱਤਾ ਪਿਆ ਸੀ। ਰਾਤ ਨੂੰ ਲਗਭਗ ਸਵਾ ਇੱਕ ਵਜੇ ਸ਼ੀਸ਼ੇ ਆਦਿ ਟੁੱਟਣ ਦੀਆਂ ਆਵਾਜ਼ਾਂ ਆਈਆਂ, ਜਦੋਂ ਉਨ੍ਹਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਉਨ੍ਹਾਂ ਦੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਸੀ ਤੇ ਬਾਹਰ ਖੜ੍ਹੀ ਗੱਡੀ ਵੀ ਬੁਰੀ ਤਰ੍ਹਾਂ ਤੋੜਭੰਨ ਕੀਤੀ ਹੋਈ ਸੀ।


ਘਰ ਦੇ ਮਾਲਕ ਅਰਵਿੰਦਰ ਗੁਆਂਢ ਵਿੱਚ ਰਹਿੰਦੇ ਮੁੰਡਿਆਂ ’ਤੇ ਹਮਲਾ ਦਾ ਸ਼ੱਕ ਜਤਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਇਨ੍ਹਾਂ ਮੁੰਡਿਆਂ ਤੇ ਇਨ੍ਹਾਂ ਦੇ ਇੱਕ ਰਿਸ਼ਤੇਦਾਰ ਨਾਲ ਕਾਫ਼ੀ ਸਮਾਂ ਪਹਿਲਾਂ ਥੋੜੀ ਅਣਬਣ ਹੋਈ ਸੀ।

ਉਸ ਦਾ ਹੀ ਬਦਲਾ ਲੈਣ ਲਈ ਇਨ੍ਹਾਂ ਮੁੰਡਿਆਂ ਵੱਲੋਂ ਇਹ ਹਮਲਾ ਕੀਤਾ ਹੋ ਸਕਦਾ ਹੈ। ਇਸ ਦੇ ਨਾਲ ਅਰਵਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਫੋਨ ’ਤੇ ਧਮਕੀਆਂ ਵੀ ਮਿਲ ਰਹੀਆਂ ਨੇ।

Next Story
ਤਾਜ਼ਾ ਖਬਰਾਂ
Share it