Begin typing your search above and press return to search.

'ਭਾਰਤ ਜੋੜੋ ਨਿਆਏ ਯਾਤਰਾ' ਦੌਰਾਨ ਜੈਰਾਮ ਰਮੇਸ਼ ਦੀ ਕਾਰ 'ਤੇ ਹਮਲਾ : Video

ਆਸਾਮ : ਕਾਂਗਰਸ ਪਾਰਟੀ ਦੀ 'ਭਾਰਤ ਜੋੜੋ ਨਿਆ ਯਾਤਰਾ' ਇਨ੍ਹੀਂ ਦਿਨੀਂ ਆਸਾਮ ਵਿੱਚ ਹੈ। ਇਸ ਯਾਤਰਾ ਨੂੰ ਲੈ ਕੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਕਾਂਗਰਸ ਨੇਤਾਵਾਂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਸੂਬੇ ਦੇ ਸੁਨੀਤਪੁਰ ਜ਼ਿਲੇ ਦੇ ਜਮੂਗੁਰਿਹਾਟ 'ਚ ਸੋਮਵਾਰ ਨੂੰ ਕੁਝ ਲੋਕਾਂ ਨੇ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦੀ ਕਾਰ […]

ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਜੈਰਾਮ ਰਮੇਸ਼ ਦੀ ਕਾਰ ਤੇ ਹਮਲਾ : Video
X

Editor (BS)By : Editor (BS)

  |  21 Jan 2024 12:12 PM IST

  • whatsapp
  • Telegram

ਆਸਾਮ : ਕਾਂਗਰਸ ਪਾਰਟੀ ਦੀ 'ਭਾਰਤ ਜੋੜੋ ਨਿਆ ਯਾਤਰਾ' ਇਨ੍ਹੀਂ ਦਿਨੀਂ ਆਸਾਮ ਵਿੱਚ ਹੈ। ਇਸ ਯਾਤਰਾ ਨੂੰ ਲੈ ਕੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਕਾਂਗਰਸ ਨੇਤਾਵਾਂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਸੂਬੇ ਦੇ ਸੁਨੀਤਪੁਰ ਜ਼ਿਲੇ ਦੇ ਜਮੂਗੁਰਿਹਾਟ 'ਚ ਸੋਮਵਾਰ ਨੂੰ ਕੁਝ ਲੋਕਾਂ ਨੇ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦੀ ਕਾਰ 'ਤੇ ਹਮਲਾ ਕਰ ਦਿੱਤਾ। ਕਾਂਗਰਸ ਪਾਰਟੀ ਨੇ ਦੋਸ਼ ਲਾਇਆ ਹੈ ਕਿ ਹਮਲਾਵਰ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਨ।

ਇਸ ਹਮਲੇ ਦੀ ਵੀਡੀਓ ਸਾਂਝੀ ਕਰਦੇ ਹੋਏ ਜੈਰਾਮ ਰਮੇਸ਼ ਨੇ ਕਿਹਾ ਕਿ ਸੁਨੀਤਪੁਰ ਦੇ ਜਮੂਗੁਰੀਹਾਟ 'ਚ ਭਾਜਪਾ ਦੀ ਬੇਕਾਬੂ ਭੀੜ ਨੇ ਮੇਰੀ ਗੱਡੀ 'ਤੇ ਹਮਲਾ ਕੀਤਾ। ਉਨ੍ਹਾਂ ਨੇ ਵਿੰਡਸ਼ੀਲਡ 'ਤੇ ਭਾਰਤ ਜੋੜੋ ਨਿਆਏ ਯਾਤਰਾ ਦੇ ਸਟਿੱਕਰ ਵੀ ਪਾੜ ਦਿੱਤੇ ਸਨ। ਉਨ੍ਹਾਂ ਪਾਣੀ ਸੁੱਟਿਆ ਅਤੇ ਨਾਅਰੇਬਾਜ਼ੀ ਕੀਤੀ। ਪਰ ਅਸੀਂ ਆਪਣੀ ਸੰਜਮ ਬਣਾਈ ਰੱਖੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਹਮਲਾ ਸੂਬੇ ਦੇ ਮੁੱਖ ਮੰਤਰੀ ਨੇ ਕਰਵਾਇਆ ਸੀ ਪਰ ਅਸੀਂ ਇਸ ਤੋਂ ਡਰਨ ਵਾਲੇ ਨਹੀਂ ਹਾਂ। ਅਸੀਂ ਲੜਦੇ ਰਹਾਂਗੇ।

ਪੰਜਾਬ ‘ਚ ਲਾਰੈਂਸ ਦੇ ਗੁੰਡਿਆਂ ਦਾ ਐਨਕਾਊਂਟਰ

ਜਲੰਧਰ : ਪੰਜਾਬ ਦੇ ਜਲੰਧਰ ‘ਚ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਅਤੇ Police ਵਿਚਾਲੇ ਮੁਕਾਬਲਾ ਹੋਇਆ ਹੈ। ਜਿਸ ‘ਚ ਦੋ ਬਦਮਾਸ਼ਾਂ ਨੂੰ ਗੋਲੀ ਲੱਗ ਗਈ, ਜਦਕਿ ਇਕ Police ਮੁਲਾਜ਼ਮ ਦੀ ਪੱਗ ‘ਤੇ ਗੋਲੀ ਲੱਗਣ ਕਾਰਨ ਉਸ ਦੀ ਜਾਨ ਬਚ ਗਈ। ਦੋਵੇਂ ਗੈਂਗਸਟਰ ਕਈ ਕੇਸਾਂ ਵਿੱਚ ਭਗੌੜੇ ਸਨ। ਪੁਲੀਸ ਨੇ ਮੁਲਜ਼ਮਾਂ ਕੋਲੋਂ .30 ਅਤੇ ਇੱਕ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ।

ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਨਿਤਿਨ ਵਾਸੀ ਜਲੰਧਰ ਅਤੇ ਆਸ਼ੀਸ਼ ਵਾਸੀ ਬੁੱਲੋਵਾਲ, ਹੁਸ਼ਿਆਰਪੁਰ ਸ਼ਾਮਲ ਹਨ। ਦੋਵੇਂ ਲਾਰੈਂਸ ਗੈਂਗ ਨਾਲ ਸਬੰਧਤ ਹਨ। ਇਹ ਦੋਵੇਂ ਅਮਰੀਕਾ ‘ਚ ਬੈਠੇ ਗੈਂਗਸਟਰ ਲੱਕੀ ਦੇ ਕਹਿਣ ‘ਤੇ ਸ਼ਹਿਰ ‘ਚ ਦੋ ਲੋਕਾਂ ਨੂੰ ਨਿਸ਼ਾਨਾ ਬਣਾਉਣ ਜਾ ਰਹੇ ਸਨ। ਉਸ ਖ਼ਿਲਾਫ਼ ਪੰਜਾਬ ਵਿੱਚ 10 ਤੋਂ ਵੱਧ ਕੇਸ ਦਰਜ ਹਨ।

ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦੇ ਸਬੰਧ ਲਾਰੈਂਸ ਗੈਂਗ ਦੇ ਸਰਗਰਮ ਗੈਂਗਸਟਰ ਬਿੰਨੀ ਗੁਰਜਰ ਨਾਲ ਵੀ ਸਾਹਮਣੇ ਆਏ ਹਨ। ਦੋਵੇਂ ਮੁਲਜ਼ਮ ਲੰਬੇ ਸਮੇਂ ਤੋਂ ਲੱਕੀ ਅਤੇ ਗੁਰਜਰ ਨਾਲ ਸਬੰਧ ਰੱਖਦੇ ਸਨ। ਲੱਕੀ ਨੇ ਸਿੱਧੂ ਦੇ ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਮੰਨੂ ਅਤੇ ਰੂਪ ਨੂੰ ਹੁਸ਼ਿਆਰਪੁਰ ਵਿੱਚ ਆਪਣੇ ਕੋਲ ਰੱਖਿਆ ਸੀ। ਲੱਕੀ ਇੱਕ ਸਾਲ ਪਹਿਲਾਂ ਅਮਰੀਕਾ ਭੱਜ ਗਿਆ ਸੀ।

Next Story
ਤਾਜ਼ਾ ਖਬਰਾਂ
Share it