ਅੰਮ੍ਰਿਤਸਰ ਵਿਚ ਮਹਿਲਾ ਜੱਜ ’ਤੇ ਹਮਲਾ
ਅੰਮ੍ਰਿਤਸਰ, 27 ਜਨਵਰੀ, ਨਿਰਮਲ : ਅੰਮ੍ਰਿਤਸਰ ’ਚ ਇਕ ਮਹਿਲਾ ਐਡੀਸ਼ਨਲ ਸੈਸ਼ਨ ਜੱਜ ’ਤੇ ਅਚਾਨਕ ਹਮਲਾ ਹੋਇਆ ਹੈ। ਉਹ ਉਸ ਸਮੇਂ ਸੈਰ ਕਰ ਰਹੀ ਸੀ। ਜੱਜ ਵੀ ਰੌਲਾ ਪਾਉਂਦੇ ਹੋਏ ਹਮਲਾਵਰ ਨਾਲ ਭਿੜ ਗਈ। ਇਹ ਦੇਖ ਕੇ ਹਮਲਾਵਰ ਉਥੋਂ ਭੱਜ ਗਿਆ। ਜੱਜ ਦੀ ਸ਼ਿਕਾਇਤ ’ਤੇ ਪੁਲਸ ਨੇ ਪਹਿਲਾਂ ਉਸ ਦਾ ਮੈਡੀਕਲ ਕਰਵਾਇਆ ਅਤੇ ਫਿਰ ਅਣਪਛਾਤੇ ਹਮਲਾਵਰ […]
By : Editor Editor
ਅੰਮ੍ਰਿਤਸਰ, 27 ਜਨਵਰੀ, ਨਿਰਮਲ : ਅੰਮ੍ਰਿਤਸਰ ’ਚ ਇਕ ਮਹਿਲਾ ਐਡੀਸ਼ਨਲ ਸੈਸ਼ਨ ਜੱਜ ’ਤੇ ਅਚਾਨਕ ਹਮਲਾ ਹੋਇਆ ਹੈ। ਉਹ ਉਸ ਸਮੇਂ ਸੈਰ ਕਰ ਰਹੀ ਸੀ। ਜੱਜ ਵੀ ਰੌਲਾ ਪਾਉਂਦੇ ਹੋਏ ਹਮਲਾਵਰ ਨਾਲ ਭਿੜ ਗਈ। ਇਹ ਦੇਖ ਕੇ ਹਮਲਾਵਰ ਉਥੋਂ ਭੱਜ ਗਿਆ। ਜੱਜ ਦੀ ਸ਼ਿਕਾਇਤ ’ਤੇ ਪੁਲਸ ਨੇ ਪਹਿਲਾਂ ਉਸ ਦਾ ਮੈਡੀਕਲ ਕਰਵਾਇਆ ਅਤੇ ਫਿਰ ਅਣਪਛਾਤੇ ਹਮਲਾਵਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮਹਿਲਾ ਐਡੀਸ਼ਨਲ ਸੈਸ਼ਨ ਜੱਜ ਨੇ ਪੁਲਸ ਨੂੰ ਦੱਸਿਆ ਕਿ ਉਹ ਸਵੇਰੇ ਕਰੀਬ 5 ਵਜੇ ਰਣਜੀਤ ਐਵੀਨਿਊ ਇਲਾਕੇ ’ਚ ਪਾਰਕ ’ਚ ਸੈਰ ਕਰ ਰਹੀ ਸੀ। ਇਸ ਦੌਰਾਨ ਪਿੱਛੇ ਤੋਂ ਇਕ ਹਮਲਾਵਰ ਨੇ ਆ ਕੇ ਉਸ ਦਾ ਗਲਾ ਘੁੱਟ ਦਿੱਤਾ। ਇਸ ਦਾ ਜੱਜ ਨੇ ਵਿਰੋਧ ਕੀਤਾ। ਜੱਜ ਨੇ ਪੁਲਿਸ ਨੂੰ ਦੱਸਿਆ ਕਿ ਵਿਰੋਧ ਕਰ ਕੇ ਉਸ ਨੇ ਹਮਲਾਵਰ ਦੇ ਚੁੰਗਲ ਤੋਂ ਛੁਡਵਾ ਲਿਆ। ਉਸ ਨੇ ਰੌਲਾ ਵੀ ਪਾਇਆ ਜਿਸ ਤੋਂ ਬਾਅਦ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ।
ਸ਼ਿਕਾਇਤ ਵਿੱਚ ਜੱਜ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਉਹ ਹਮਲਾਵਰ ਦਾ ਚਿਹਰਾ ਨਹੀਂ ਦੇਖ ਸਕੀ। ਜਦੋਂ ਤੱਕ ਉਹ ਆਪਣੇ ਆਪ ’ਤੇ ਕਾਬੂ ਪਾ ਸਕੀ, ਹਮਲਾਵਰ ਉਥੋਂ ਫ਼ਰਾਰ ਹੋ ਚੁੱਕਾ ਸੀ। ਜਿਸ ਕਾਰਨ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮਾਮਲਾ ਜੱਜ ਨਾਲ ਸਬੰਧਤ ਹੋਣ ਤੋਂ ਬਾਅਦ ਪੁਲਸ ਨੇ ਇਸ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਜਿਸ ਵਿੱਚ ਸ਼ੱਕੀ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਖੁਦ ਇਸ ਮਾਮਲੇ ਵਿੱਚ ਸ਼ਾਮਲ ਹਨ ਅਤੇ ਇਸ ਦੀ ਜਾਂਚ ਵਿੱਚ ਜੁਟੇ ਹੋਏ ਹਨ।
ਮਹਿਲਾ ਐਡੀਸ਼ਨਲ ਸੈਸ਼ਨ ਜੱਜ ’ਤੇ ਹੋਏ ਹਮਲੇ ਦੀ ਪੁਲਿਸ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਹਮਲਾਵਰ ਜੱਜ ਦੇ ਸਾਹਮਣੇ ਚੱਲ ਰਹੇ ਕਿਸੇ ਕੇਸ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ। ਇਹ ਵੀ ਸੰਭਵ ਹੈ ਕਿ ਜੱਜ ’ਤੇ ਕਿਸੇ ਹੋਰ ਮਕਸਦ ਨਾਲ ਹਮਲਾ ਕੀਤਾ ਗਿਆ ਹੋਵੇ। ਹਾਲਾਂਕਿ ਅਜੇ ਤੱਕ ਪੁਲਿਸ ਜਾਂ ਮਹਿਲਾ ਜੱਜ ਨੇ ਇਸ ਬਾਰੇ ਰਸਮੀ ਤੌਰ ’ਤੇ ਕੁਝ ਨਹੀਂ ਕਿਹਾ ਹੈ।