Begin typing your search above and press return to search.

ਪੰਜਾਬ ਵਿਚ ਨਸ਼ਾ ਤਸਕਰਾਂ ਦੀ ਜਾਇਦਾਦ ਦੀ ਕੁਰਕੀ ਸ਼ੁਰੂ

ਅੰਮਿ੍ਤਸਰ : NIA ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਅੰਤਰਰਾਸ਼ਟਰੀ ਨਸ਼ਾ ਤਸਕਰ ਅਤੇ ਨਾਰਕੋ-ਅੱਤਵਾਦੀ ਨੈਟਵਰਕ ਵਿੱਚ ਨਾਮਜ਼ਦ ਇੱਕ ਮੁਲਜ਼ਮ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਤਹਿਤ 2019 ਦੇ ਹੈਰੋਇਨ ਅਤੇ ਡਰੱਗ ਮਨੀ ਦੇ ਮੁੱਖ ਦੋਸ਼ੀ ਵਰਿੰਦਰ ਸਿੰਘ ਚਾਹਲ ਦੀ ਪਿੰਡ ਦੇਵੀਦਾਸਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੀ 24 ਕਨਾਲ 14 […]

ਪੰਜਾਬ ਵਿਚ ਨਸ਼ਾ ਤਸਕਰਾਂ ਦੀ ਜਾਇਦਾਦ ਦੀ ਕੁਰਕੀ ਸ਼ੁਰੂ
X

Editor (BS)By : Editor (BS)

  |  31 Aug 2023 11:21 AM IST

  • whatsapp
  • Telegram

ਅੰਮਿ੍ਤਸਰ : NIA ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਅੰਤਰਰਾਸ਼ਟਰੀ ਨਸ਼ਾ ਤਸਕਰ ਅਤੇ ਨਾਰਕੋ-ਅੱਤਵਾਦੀ ਨੈਟਵਰਕ ਵਿੱਚ ਨਾਮਜ਼ਦ ਇੱਕ ਮੁਲਜ਼ਮ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਤਹਿਤ 2019 ਦੇ ਹੈਰੋਇਨ ਅਤੇ ਡਰੱਗ ਮਨੀ ਦੇ ਮੁੱਖ ਦੋਸ਼ੀ ਵਰਿੰਦਰ ਸਿੰਘ ਚਾਹਲ ਦੀ ਪਿੰਡ ਦੇਵੀਦਾਸਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੀ 24 ਕਨਾਲ 14 ਮਰਲੇ ਜਾਇਦਾਦ ਕੁਰਕ ਕੀਤੀ ਜਾਣੀ ਹੈ।

ਐਨਆਈਏ ਅਧਿਕਾਰੀਆਂ ਨੇ ਦੱਸਿਆ ਕਿ 31 ਮਈ 2019 ਨੂੰ ਦਰਜ ਐਫਆਈਆਰ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਵਿੱਚ ਜਗਬੀਰ ਸਿੰਘ ਸਮਰਾ ਨਾਮਕ ਨੌਜਵਾਨ ਨੂੰ 500 ਗ੍ਰਾਮ ਹੈਰੋਇਨ ਅਤੇ 1.20 ਲੱਖ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ। ਜਾਂਚ ਵਿੱਚ ਵਰਿੰਦਰ ਚਾਹਲ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ ਨਾਂ ਵੀ ਸਾਹਮਣੇ ਆਏ ਹਨ।

ਜਾਂਚ ਤੋਂ ਪਤਾ ਲੱਗਾ ਹੈ ਕਿ ਵਰਿੰਦਰ ਚਾਹਲ, ਜਸਮੀਤ ਸਿੰਘ ਹਕੀਮਜ਼ਾਦਾ, ਦੁਬਈ ਸਥਿਤ ਅੰਤਰਰਾਸ਼ਟਰੀ ਨਸ਼ਾ ਤਸਕਰ ਅਤੇ ਮਨੀ ਲਾਂਡਰਰ ਅਤੇ ਪਾਕਿਸਤਾਨ ਸਥਿਤ ਕੇਐਲਐਫ ਦੇ ਖੁਦਮੁਖਤਿਆਰ ਮੁਖੀ ਹਰਮੀਤ ਸਿੰਘ ਉਰਫ ਪੀਐਚਡੀ ਦਾ ਨਜ਼ਦੀਕੀ ਸਾਥੀ ਵੀ ਸੀ।

Next Story
ਤਾਜ਼ਾ ਖਬਰਾਂ
Share it