Begin typing your search above and press return to search.

ਕਪੂਰਥਲਾ ਵਿਚ ਏਟੀਐਮ ਬਦਲ ਰਿਹੈ ਲੁਟੇਰਾ ਕਾਬੂ, 70 ਏਟੀਐਮ ਬਰਾਮਦ

ਕਪੂਰਥਲਾ, 12 ਸਤੰਬਰ, ਹ.ਬ. : ੍ਰਕਪੁਰਥਲਾ ਸ਼ਹਿਰ ’ਚ ਲੋਕਾਂ ਨੇ ਪੀਐਲਬੀ ਦੀ ਏਟੀਐਮ ਮਸ਼ੀਨ ਵਿਚੋਂ ਪੈਸੇ ਕਢਵਾਉਣ ਆਏ ਮਜ਼ਦੂਰ ਦਾ ਧੋਖੇ ਨਾਲ ਕਾਰਡ ਬਦਲ ਕੇ ਉਸ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ। ਮੌਕੇ ’ਤੇ ਮੁਲਜ਼ਮ ਨੌਜਵਾਨਾਂ ਕੋਲੋਂ ਵੱਖ-ਵੱਖ ਬੈਂਕਾਂ ਦੇ 70 ਦੇ ਕਰੀਬ ਏਟੀਐਮ ਕਾਰਡ ਅਤੇ ਚੋਰੀ ਹੋਏ ਬਟੂਏ […]

ਕਪੂਰਥਲਾ ਵਿਚ ਏਟੀਐਮ ਬਦਲ ਰਿਹੈ ਲੁਟੇਰਾ ਕਾਬੂ, 70 ਏਟੀਐਮ ਬਰਾਮਦ
X

Editor (BS)By : Editor (BS)

  |  12 Sept 2023 8:08 AM IST

  • whatsapp
  • Telegram


ਕਪੂਰਥਲਾ, 12 ਸਤੰਬਰ, ਹ.ਬ. : ੍ਰਕਪੁਰਥਲਾ ਸ਼ਹਿਰ ’ਚ ਲੋਕਾਂ ਨੇ ਪੀਐਲਬੀ ਦੀ ਏਟੀਐਮ ਮਸ਼ੀਨ ਵਿਚੋਂ ਪੈਸੇ ਕਢਵਾਉਣ ਆਏ ਮਜ਼ਦੂਰ ਦਾ ਧੋਖੇ ਨਾਲ ਕਾਰਡ ਬਦਲ ਕੇ ਉਸ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ। ਮੌਕੇ ’ਤੇ ਮੁਲਜ਼ਮ ਨੌਜਵਾਨਾਂ ਕੋਲੋਂ ਵੱਖ-ਵੱਖ ਬੈਂਕਾਂ ਦੇ 70 ਦੇ ਕਰੀਬ ਏਟੀਐਮ ਕਾਰਡ ਅਤੇ ਚੋਰੀ ਹੋਏ ਬਟੂਏ ਵੀ ਬਰਾਮਦ ਕੀਤੇ ਗਏ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੀ.ਸੀ.ਆਰ ਟੀਮ ਨੇ ਮੌਕੇ ’ਤੇ ਪਹੁੰਚ ਕੇ ਦੋਸ਼ੀ ਨੌਜਵਾਨ ਨੂੰ ਥਾਣਾ ਸਿਟੀ ਦੇ ਹਵਾਲੇ ਕਰ ਦਿੱਤਾ। ਇਸ ਦੀ ਪੁਸ਼ਟੀ ਕਰਦਿਆਂ ਸਿਟੀ ਥਾਣਾ ਇੰਚਾਰਜ ਅਮਨਦੀਪ ਨਾਹਰ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੁਲਤਾਨਪੁਰ ਲੋਧੀ ਰੋਡ ’ਤੇ ਸਥਿਤ ਸਟੇਟ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਏ.ਟੀ.ਐਮ ਮਸ਼ੀਨ ’ਤੇ ਇੱਕ ਕਰਮਚਾਰੀ ਪੈਸੇ ਕਢਵਾਉਣ ਗਿਆ। ਉਦੋਂ ਉਥੇ ਇੱਕ ਹੋਰ ਨੌਜਵਾਨ ਆਇਆ ਅਤੇ ਪੈਸੇ ਕਢਵਾਉਣ ਵਿੱਚ ਮਦਦ ਮੰਗਦੇ ਹੋਏ ਧੋਖੇ ਨਾਲ ਮਜ਼ਦੂਰ ਦਾ ਏਟੀਐਮ ਕਾਰਡ ਬਦਲ ਦਿੱਤਾ।

ਜਿਵੇਂ ਹੀ ਮਜ਼ਦੂਰ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਵੱਖ-ਵੱਖ ਬੈਂਕਾਂ ਦੇ 70 ਦੇ ਕਰੀਬ ਕਾਰਡ ਅਤੇ ਕੁਝ ਚੋਰੀ ਹੋਏ ਪਰਸ ਵੀ ਬਰਾਮਦ ਹੋਏ।

ਇਕੱਠੇ ਹੋਏ ਲੋਕਾਂ ਨੇ ਪਹਿਲੇ ਦੋਸ਼ੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦੋਸ਼ੀ ਨੌਜਵਾਨ ਨੇ ਆਪਣਾ ਨਾਮ ਦੀਪਕ ਵਾਸੀ ਲੰਮਾ ਪਿੰਡ ਜਲੰਧਰ ਦੱਸਿਆ ਹੈ। ਫਿਰ ਪੁਲਿਸ ਕੰਟਰੋਲ ਰੂਮ ਨੂੰ ਲੁੱਟ ਦੀ ਕੋਸ਼ਿਸ਼ ਦੀ ਸੂਚਨਾ ਦਿੱਤੀ ਗਈ। ਸੂਚਨਾ ਤੋਂ ਬਾਅਦ ਪੀ.ਸੀ.ਆਰ ਟੀਮ ਨੇ ਮੌਕੇ ’ਤੇ ਪਹੁੰਚ ਕੇ ਦੋਸ਼ੀ ਨੌਜਵਾਨ ਅਤੇ ਉਸ ਕੋਲੋਂ ਬਰਾਮਦ ਹੋਏ ਸਾਮਾਨ ਨੂੰ ਕਬਜ਼ੇ ’ਚ ਲੈ ਕੇ ਥਾਣਾ ਸਿਟੀ ਦੇ ਹਵਾਲੇ ਕਰ ਦਿੱਤਾ।

Next Story
ਤਾਜ਼ਾ ਖਬਰਾਂ
Share it