ਕੈਨੇਡਾ ’ਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਮਿਲਦੀ ਸਹਾਇਤਾ ਬੰਦ
ਔਟਵਾ, 2 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪਹਿਲੀ ਵਾਰ ਘਰ ਖਰੀਦਣ ਵਾਲੇ ਕੈਨੇਡਾ ਵਾਸੀਆਂ ਨੂੰ ਮਿਲਦੀ ਆਰਥਿਕ ਸਹਾਇਤਾ ਬੰਦ ਕੀਤੀ ਜਾ ਰਹੀ ਹੈ ਅਤੇ 21 ਮਾਰਚ ਤੋਂ ਬਾਅਦ ਕੋਈ ਅਰਜ਼ੀ ਪ੍ਰਵਾਨ ਨਹੀਂ ਕੀਤੀ ਜਾਵੇਗੀ। ਫੈਡਰਲ ਸਰਕਾਰ ਵੱਲੋਂ ਇਸ ਯੋਜਨਾ ਅਧੀਨ ਘਰ ਦੇ ਖਰੀਦ ਮੁੱਲ ਦਾ 10 ਫੀ ਸਦੀ ਦੇ ਬਰਾਬਰ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ ਜੋ […]
By : Editor Editor
ਔਟਵਾ, 2 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪਹਿਲੀ ਵਾਰ ਘਰ ਖਰੀਦਣ ਵਾਲੇ ਕੈਨੇਡਾ ਵਾਸੀਆਂ ਨੂੰ ਮਿਲਦੀ ਆਰਥਿਕ ਸਹਾਇਤਾ ਬੰਦ ਕੀਤੀ ਜਾ ਰਹੀ ਹੈ ਅਤੇ 21 ਮਾਰਚ ਤੋਂ ਬਾਅਦ ਕੋਈ ਅਰਜ਼ੀ ਪ੍ਰਵਾਨ ਨਹੀਂ ਕੀਤੀ ਜਾਵੇਗੀ। ਫੈਡਰਲ ਸਰਕਾਰ ਵੱਲੋਂ ਇਸ ਯੋਜਨਾ ਅਧੀਨ ਘਰ ਦੇ ਖਰੀਦ ਮੁੱਲ ਦਾ 10 ਫੀ ਸਦੀ ਦੇ ਬਰਾਬਰ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ ਜੋ 25 ਸਾਲ ਬਾਅਦ ਵਾਪਸ ਕਰਨਾ ਹੁੰਦਾ ਹੈ ਅਤੇ ਜਾਂ ਫਿਰ ਘਰ ਵੇਚਣ ਵੇਲੇ ਕਰਜ਼ਾ ਵਾਪਸੀ ਦੀ ਸ਼ਰਤ ਤੈਅ ਕੀਤੀ ਜਾਂਦੀ ਹੈ। ਫੈਡਰਲ ਸਰਕਾਰ ਤੋਂ ਮਿਲਣ ਵਾਲੀ ਸਹਾਇਤਾ ਨਾਲ ਘਰ ਖਰੀਦਣ ਵਾਲਿਆਂ ਨੂੰ 90 ਫੀ ਸਦੀ ਰਕਮ ਦਾ ਪ੍ਰਬੰਧ ਕਰਨਾ ਪੈਂਦਾ ਹੈ ਅਤੇ ਮੌਰਗੇਜ ਕਿਸ਼ਤਾਂ ਦਾ ਬੋਝ ਘਟਾਉਣ ਵਿਚ ਮਦਦ ਮਿਲਦੀ ਹੈ।
21 ਮਾਰਚ ਮਗਰੋਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ ਅਰਜ਼ੀਆਂ
ਹੁਣ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਯੋਗਤਾ ਸ਼ਰਤਾਂ ਇਸ ਯੋਜਨਾ ਦੇ ਰਾਹ ਵਿਚ ਅੜਿੱਕਾ ਬਣ ਰਹੀਆਂ ਹਨ। ਸ਼ਰਤਾਂ ਅਧੀਨ ਲਾਜ਼ਮੀ ਹੈ ਕਿ ਘਰ ਖਰੀਦਣ ਵਾਲੇ ਪਰਵਾਰ ਦੀ ਆਮਦਨ 1 ਲੱਖ 20 ਹਜ਼ਾਰ ਡਾਲਰ ਤੋਂ ਵਧ ਹੋਵੇ ਪਰ ਟੋਰਾਂਟੋ ਅਤੇ ਵੈਨਕੂਵਰ ਦੇ ਮਾਮਲੇ ਵਿਚ ਆਮਦਨ ਡੇਢ ਲੱਖ ਡਾਲਰ ਹੋਣੀ ਚਾਹੀਦੀ ਹੈ। ਸਿਰਫ ਐਨਾ ਹੀ ਨਹੀਂ ਕਰਜ਼ੇ ਦੇ ਰੂਪ ਵਿਚ ਮਿਲਣ ਵਾਲੀ ਰਕਮ ਪਰਵਾਰ ਦਾ ਕੁਲ ਆਮਦਨ ਦਾ ਚਾਰ ਗੁਣਾ ਤੋਂ ਵੱਧ ਨਹੀਂ ਹੋ ਸਕਦੀ। ਇਨ੍ਹਾਂ ਹਾਲਾਤ ਨੂੰ ਵੇਖਦਿਆਂ ਬਹੁਤ ਥੋੜ੍ਹੇ ਖਰੀਦਦਾਰਾਂ ਨੂੰ ਸਰਕਾਰੀ ਯੋਜਨਾ ਤੋਂ ਮਦਦ ਮਿਲ ਰਹੀ ਸੀ।
ਮਕਾਨ ਦੀ ਕੀਮਤ ਦਾ 10 ਫੀ ਸਦੀ ਮੁਹੱਈਆ ਕਰਵਾਉਂਦੀ ਸੀ ਸਰਕਾਰ
ਰੇਟ ਹੱਬ ਡਾਟ ਸੀ.ਏ. ਦੇ ਮੁੱਖ ਕਾਰਜਕਾਰੀ ਅਫਸਰ ਜੇਮਜ਼ ਲੇਅਰਡ ਨੇ ਕਿਹਾ ਕਿ ਅਸਲ ਵਿਚ ਇਹ ਯੋਜਨਾ ਘਰ ਖਰੀਦਣ ਦੇ ਇੱਛਕ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋਂ ਦੂਰ ਹੀ ਰਹੀ। ਉਧਰ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਇਸ ਮੁੱਦੇ ’ਤੇ ਵਿਸਤਾਰਤ ਟਿੱਪਣੀ ਨਹੀਂ ਕੀਤੀ ਗਈ।
ਹਰਿਆਣਾ ਦੇ CM ਤੇ ਗ੍ਰਹਿ ਮੰਤਰੀ ਨੂੰ ਕਤਲ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਡੱਬਵਾਲੀ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਐਡਵੋਕੇਟ ਜਰਨੈਲ ਸਿੰਘ ਬਰਾੜ ਨੂੰ ਸਿਰਸਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐਡਵੋਕੇਟ ਬਰਾੜ ਨੇ ਸੰਦੇਸ਼ ਲਿਖ ਕੇ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਸਾਂਝਾ ਕੀਤਾ ਸੀ।ਸੋਸ਼ਲ ਮੀਡੀਆ ‘ਤੇ ਪੋਸਟ ਵਾਇਰਲ ਹੋਣ ਤੋਂ ਬਾਅਦ ਏਲਨਾਬਾਦ ਥਾਣੇ ਦੀ ਪੁਲਿਸ ਨੇ ਸੁਰੱਖਿਆ ਏਜੰਟ ਕਾਲੂਰਾਮ ਦੀ ਸ਼ਿਕਾਇਤ ‘ਤੇ ਐਡਵੋਕੇਟ ਜਰਨੈਲ ਸਿੰਘ ਬਰਾੜ ਦੇ ਖਿਲਾਫ ਆਈਪੀਸੀ ਦੀ ਧਾਰਾ 506 ਦੇ ਤਹਿਤ ਮਾਮਲਾ ਦਰਜ ਕੀਤਾ ਹੈ।ਐਡਵੋਕੇਟ ਜਰਨੈਲ ਸਿੰਘ ਬਰਾੜ ਏਲਨਾਬਾਦ ਦੇ ਪਿੰਡ ਤਲਵਾੜਾ ਖੁਰਦ ਦੇ ਵਸਨੀਕ ਹਨ। Police ਨੇ ਸ਼ੁੱਕਰਵਾਰ ਨੂੰ ਉਸ ਦੇ ਘਰ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਨੇ ਉਸ ਨੂੰ ਏਲਨਾਬਾਦ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜ਼ਮਾਨਤ ਮਿਲ ਗਈ।
ਸ਼ੁਭਕਰਨ ਸਿੰਘ ਦੀ 21 ਫਰਵਰੀ ਨੂੰ ਖਨੌਰੀ ਸਰਹੱਦ ਵਿਖੇ ਮੌਤ ਹੋ ਗਈ ਸੀ। ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਹਰਿਆਣਾ ਪੁਲੀਸ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਹੈ।ਐਡਵੋਕੇਟ ਜਰਨੈਲ ਸਿੰਘ ਬਰਾੜ ਨੇ ਲਿਖਿਆ – “ਕਿਸਾਨ ਅੰਦੋਲਨ ‘ਤੇ ਗੋਲੀ ਚਲਾਉਣਾ ਕਾਇਰਤਾ ਹੈ ਅਤੇ ਭਾਰਤ ਦੀ ਏਕਤਾ, ਅਖੰਡਤਾ ਅਤੇ ਲੋਕਤੰਤਰ ‘ਤੇ ਸਿੱਧਾ ਹਮਲਾ ਹੈ। ਤੁਹਾਡੇ ਝੂਠ, ਝੂਠੇ ਵਾਅਦੇ, ਕੁਝ ਵੀ ਬਰਦਾਸ਼ਤ ਕੀਤਾ ਜਾ ਸਕਦਾ ਹੈ। ਇਹ ਦੇਸ਼ ਦੀ ਏਕਤਾ, ਅਖੰਡਤਾ ਅਤੇ ਲੋਕਤੰਤਰ ‘ਤੇ ਹਮਲਾ ਹੈ। ਭਾਰਤ ਦਾ ਅਜਿਹਾ ਕਦੇ ਨਹੀਂ ਹੋਵੇਗਾ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਾਰਤੀ ਉਪ-ਮਹਾਂਦੀਪ ਦੇ ਛੋਟੇ-ਛੋਟੇ ਦੇਸ਼ਾਂ ਦੇ ਸਮੂਹ ਨੂੰ ਇੱਕ ਦੇਸ਼ ਬਣਾਉਣ ਲਈ ਲੱਖਾਂ-ਕਰੋੜਾਂ ਕੁਰਬਾਨੀਆਂ ਦਿੱਤੀਆਂ ਗਈਆਂ ਹਨ।