ਨਹਿਰ ਵਿਚ ਛਾਲ ਮਾਰਨ ਵਾਲੇ ਏਐਸਆਈ ਦੀ ਹਰਿਆਣਾ ਵਿਚ ਮਿਲੀ ਲਾਸ਼
ਫਤਿਹਗੜ੍ਹ ਸਾਹਿਬ, 14 ਦਸੰਬਰ, ਨਿਰਮਲ : ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿੱਚ ਜੀਆਰਪੀ ਵਿੱਚ ਤਾਇਨਾਤ ਏਐਸਆਈ ਸੁਖਵਿੰਦਰ ਪਾਲ ਸਿੰਘ ਦੀ ਲਾਸ਼ ਹਰਿਆਣਾ ਦੇ ਫਤਿਹਾਬਾਦ ਵਿੱਚ ਇੱਕ ਨਹਿਰ ਵਿੱਚੋਂ ਬਰਾਮਦ ਹੋਈ ਹੈ। ਐਸਐਚਓ ਤੇ ਮੁਨਸ਼ੀ ਤੋਂ ਨਾਰਾਜ਼ ਹੋਏ ਏਐਸਆਈ ਨੇ ਸਰਹਿੰਦ ਭਾਖੜਾ ਨਹਿਰ ’ਚ ਛਾਲ ਮਾਰੀ ਸੀ। ਮ੍ਰਿਤਕ ਏਐਸਆਈ ਦੀ ਕਾਰ, ਭਾਖੜਾ ਨਹਿਰ ਦੇ ਕੰਢੇ ਤੋਂ ਮਿਲੀ […]
By : Editor Editor
ਫਤਿਹਗੜ੍ਹ ਸਾਹਿਬ, 14 ਦਸੰਬਰ, ਨਿਰਮਲ : ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿੱਚ ਜੀਆਰਪੀ ਵਿੱਚ ਤਾਇਨਾਤ ਏਐਸਆਈ ਸੁਖਵਿੰਦਰ ਪਾਲ ਸਿੰਘ ਦੀ ਲਾਸ਼ ਹਰਿਆਣਾ ਦੇ ਫਤਿਹਾਬਾਦ ਵਿੱਚ ਇੱਕ ਨਹਿਰ ਵਿੱਚੋਂ ਬਰਾਮਦ ਹੋਈ ਹੈ। ਐਸਐਚਓ ਤੇ ਮੁਨਸ਼ੀ ਤੋਂ ਨਾਰਾਜ਼ ਹੋਏ ਏਐਸਆਈ ਨੇ ਸਰਹਿੰਦ ਭਾਖੜਾ ਨਹਿਰ ’ਚ ਛਾਲ ਮਾਰੀ ਸੀ। ਮ੍ਰਿਤਕ ਏਐਸਆਈ ਦੀ ਕਾਰ, ਭਾਖੜਾ ਨਹਿਰ ਦੇ ਕੰਢੇ ਤੋਂ ਮਿਲੀ ਸੀ ਅਤੇ ਪੁਲਿਸ ਨੂੰ ਏਐਸਆਈ ਦਾ ਸੁਸਾਈਡ ਨੋਟ ਵੀ ਨੇੜੇ ਹੀ ਮਿਲਿਆ ਹੈ। ਇਸ ਵਿੱਚ ਜੀਆਰਪੀ ਸਰਹਿੰਦ ਦੇ ਐਸਐਚਓ ਅਤੇ ਮੁਨਸ਼ੀ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਸਨ। ਉਹ ਦੋ ਦਿਨਾਂ ਤੋਂ ਲਾਪਤਾ ਏਐਸਆਈ ਸੁਖਵਿੰਦਰ ਪਾਲ ਸਿੰਘ ਦੀ ਭਾਲ ਕਰ ਰਹੇ ਸਨ। ਸੂਤਰਾਂ ਅਨੁਸਾਰ ਏਐਸਆਈ ਸੁਖਵਿੰਦਰ ਪਾਲ ਸਿੰਘ ਸਰਹਿੰਦ ਜੀਆਰਪੀ ਸਰਹਿੰਦ ਵਿੱਚ ਤਾਇਨਾਤ ਸੀ। ਹਾਲ ਹੀ ’ਚ ਉਹ ਡਿਊਟੀ ਤੋਂ ਆਪਣੇ ਘਰ ਪਿੰਡ ਚਰਨਾਰਥਲ ਨਹੀਂ ਪਹੁੰਚਿਆ ਸੀ ਅਤੇ ਸਵੇਰੇ ਉਸ ਦੀ ਕਾਰ ਭਾਖੜਾ ਨਹਿਰ ਸਰਹਿੰਦ ਨੇੜੇ ਪਈ ਮਿਲੀ। ਇਸ ਦੇ ਨੇੜੇ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਗੋਤਾਖੋਰਾਂ ਦੀ ਮਦਦ ਨਾਲ ਏਐਸਆਈ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਦੀ ਬੁੱਧਵਾਰ ਨੂੰ ਲਾਸ਼ ਬਰਾਮਦ ਹੋਈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਮੂਲੇਪੁਰ ਦੇ ਐਸਐਚਓ ਗੁਰਦੀਪ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਫਤਹਿਗੜ੍ਹ ਸਾਹਿਬ ਲਿਆਂਦਾ ਜਾ ਰਿਹਾ ਹੈ। ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਮ੍ਰਿਤਕ ਏਐਸਆਈ ਸੁਖਵਿੰਦਰ ਪਾਲ ਸਿੰਘ ਨੇ ਸੁਸਾਈਡ ਨੋਟ ਵਿੱਚ ਲਿਖਿਆ ਸੀ ਕਿ ਜੀਆਰਪੀ ਦੇ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁਨਸ਼ੀ ਗੁਰਿੰਦਰ ਸਿੰਘ ਢੀਂਡਸਾ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਉਸ ਨੂੰ ਸਾਲ 2022 ਦੀ ਐਫਆਈਆਰ ਨੰਬਰ 18 ਵਿੱਚ ਚਲਾਨ ਪੇਸ਼ ਕਰਨ ਲਈ ਜ਼ਿਆਦਾ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਕਾਰਨ ਉਹ ਖੁਦਕੁਸ਼ੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਰੇਲਵੇ ਪੁਲਸ ਦੇ ਡੀਐਸਪੀ ਜਗਮੋਹਨ ਸਿੰਘ ਨੇ ਕਿਹਾ ਸੀ ਕਿ ਸਰਹਿੰਦ ਦੇ ਐਸਐਚਓ ਅਤੇ ਮੁਨਸ਼ੀ ਦੋਵਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।