Asian Games : ਜੋਤੀ ਅਤੇ ਓਜਸ ਨੇ ਤੀਰਅੰਦਾਜ਼ੀ ਵਿੱਚ ਸੋਨ ਤਗਮਾ ਜਿੱਤਿਆ
ਨਵੀਂ ਦਿੱਲੀ: ਏਸ਼ੀਅਨ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ ਜਾਰੀ ਹੈ। ਹੁਣ ਤੱਕ ਦੇਸ਼ ਦੇ ਕੋਲ 17 ਸੋਨੇ ਸਮੇਤ ਕੁੱਲ 70 ਤਗਮੇ ਹਨ। ਇਸ ਵਾਰ 100 ਦਾ ਸੁਪਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ। ਨੀਰਜ ਚੋਪੜਾ ਖੇਡਾਂ ਦੇ 11ਵੇਂ ਦਿਨ ਭਾਰਤ ਲਈ ਐਕਸ਼ਨ ਵਿੱਚ ਹੋਣਗੇ। ਇਸ ਦੇ ਨਾਲ ਹੀ ਲਵਲਿਨਾ ਬੋਰਗੋਹੇਨ ਮੁੱਕੇਬਾਜ਼ੀ 'ਚ ਸੋਨ […]
By : Editor (BS)
ਨਵੀਂ ਦਿੱਲੀ: ਏਸ਼ੀਅਨ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ ਜਾਰੀ ਹੈ। ਹੁਣ ਤੱਕ ਦੇਸ਼ ਦੇ ਕੋਲ 17 ਸੋਨੇ ਸਮੇਤ ਕੁੱਲ 70 ਤਗਮੇ ਹਨ। ਇਸ ਵਾਰ 100 ਦਾ ਸੁਪਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ। ਨੀਰਜ ਚੋਪੜਾ ਖੇਡਾਂ ਦੇ 11ਵੇਂ ਦਿਨ ਭਾਰਤ ਲਈ ਐਕਸ਼ਨ ਵਿੱਚ ਹੋਣਗੇ। ਇਸ ਦੇ ਨਾਲ ਹੀ ਲਵਲਿਨਾ ਬੋਰਗੋਹੇਨ ਮੁੱਕੇਬਾਜ਼ੀ 'ਚ ਸੋਨ ਤਮਗਾ ਜਿੱਤਣ ਦਾ ਮੁਕਾਬਲਾ ਕਰੇਗੀ। ਪੀਵੀ ਸਿੰਧੂ ਨੇ ਆਪਣਾ ਮੈਚ ਜਿੱਤ ਕੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ।
ਭਾਰਤ ਨੂੰ ਤੀਰਅੰਦਾਜ਼ੀ ਵਿੱਚ ਪਹਿਲਾ ਸੋਨ ਤਗ਼ਮਾ ਮਿਲਿਆ ਹੈ। ਜੋਤੀ ਸੁਰੇਖਾ ਵੇਨਮ ਅਤੇ ਓਜਸ ਦਿਓਤਲੇ ਦੀ ਜੋੜੀ ਨੇ ਭਾਰਤ ਲਈ ਇਹ ਸੋਨ ਤਮਗਾ ਜਿੱਤਿਆ। ਫਾਈਨਲ ਵਿੱਚ ਭਾਰਤੀ ਜੋੜੀ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਇਆ। ਭਾਰਤ ਨੇ ਇਹ ਮੈਚ 159-158 ਨਾਲ ਜਿੱਤਿਆ। ਇਸ ਨਾਲ ਭਾਰਤ ਨੇ 71 ਤਗਮੇ ਜਿੱਤ ਲਏ ਹਨ। ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਇਹ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।