ਏਸ਼ੀਆਈ ਖੇਡਾਂ : ਮੈਡਲ ਸੂਚੀ ’ਚ 5ਵੇਂ ਸਥਾਨ ’ਤੇ ਪੁੱਜਿਆ ਭਾਰਤ
ਹਾਂਗਜ਼ੂ, 28 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ੀਅਨ ਖੇਡਾਂ ਵਿੱਚ ਭਾਰਤੀ ਖਿਡਾਰੀ ਲਗਾਤਾਰ ਆਪਣੇ ਵਤਨ ਦੀ ਝੋਲ਼ੀ ਵਿੱਚ ਮੈਡਲ ਪਾ ਰਹੇ ਹਨ। ਇਸ ਦੇ ਚਲਦਿਆਂ ਮੈਡਲ ਸੂਚੀ ਵਿੱਚ ਹੁਣ ਭਾਰਤ 5ਵੇਂ ਨੰਬਰ ’ਤੇ ਪਹੁੰਚ ਚੁੱਕਾ ਹੈ। ਖੇਡਾਂ ਦੇ ਪੰਜਵੇਂ ਦਿਨ ਇੱਕ ਹੋਰ ਗੋਲਡ ਭਾਰਤ ਨੇ ਜਿੱਤ ਲਿਆ। ਭਾਰਤੀ […]
By : Hamdard Tv Admin
ਹਾਂਗਜ਼ੂ, 28 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ੀਅਨ ਖੇਡਾਂ ਵਿੱਚ ਭਾਰਤੀ ਖਿਡਾਰੀ ਲਗਾਤਾਰ ਆਪਣੇ ਵਤਨ ਦੀ ਝੋਲ਼ੀ ਵਿੱਚ ਮੈਡਲ ਪਾ ਰਹੇ ਹਨ। ਇਸ ਦੇ ਚਲਦਿਆਂ ਮੈਡਲ ਸੂਚੀ ਵਿੱਚ ਹੁਣ ਭਾਰਤ 5ਵੇਂ ਨੰਬਰ ’ਤੇ ਪਹੁੰਚ ਚੁੱਕਾ ਹੈ। ਖੇਡਾਂ ਦੇ ਪੰਜਵੇਂ ਦਿਨ ਇੱਕ ਹੋਰ ਗੋਲਡ ਭਾਰਤ ਨੇ ਜਿੱਤ ਲਿਆ। ਭਾਰਤੀ ਪੁਰਸ਼ ਟੀਮ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਇਹ ਮੱਲ੍ਹ ਮਾਰੀ। ਸਰਬਜੀਤ ਸਿੰਘ, ਸ਼ਿਵਾ ਨਰਵਾਲ ਅਤੇ ਅਰਜੁਨ ਸਿੰਘ ਚੀਮਾ ਦੀ ਤਿੱਕੜੀ ਨੇ ਚੀਨ ਦੀ ਟੀਮ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਚਲਦਿਆਂ ਹੁਣ ਮੈਡਲ ਸੂਚੀ ਵਿੱਚ ਭਾਰਤ 5ਵੇਂ ਨੰਬਰ ’ਤੇ ਪਹੁੰਚ ਗਿਆ ਹੈ।
ਸ਼ੂਟਿੰਗ ਵਿੱਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਟੀਮ ਵਿੱਚ ਸ਼ਾਮਲ ਸਰਬਜੋਤ ਸਿੰਘ, ਸ਼ਿਵਾ ਨਰਵਾਲ ਅਤੇ ਅਰਜੁਨ ਸਿੰਘ ਚੀਮਾਂ ਨੇ ਫਾਈਨਲ ਰਾਊਂਡ ਵਿੱਚ ਕਮਾਲ ਦੀ ਖੇਡ ਦਿਖਾਈ। ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਿੱਧਾ ਗੋਲਡ ਮੈਡਲ ’ਤੇ ਨਿਸ਼ਾਨਾ ਸਾਧ ਦਿੱਤਾ। ਇਸ ਮੁਕਾਬਲੇ ਵਿੱਚ ਦੂਜੇ ਨੰਬਰ ’ਤੇ ਚੀਨ ਦੀ ਟੀਮ ਰਹੀ, ਜਿਸ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਜਦਕਿ ਬਰੌਨਜ਼ ਮੈਡਲ ਵਿਅਤਨਾਮ ਦੀ ਟੀਮ ਦੇ ਖਾਤੇ ਵਿੱਚ ਗਿਆ। ਭਾਰਤੀ ਖਿਡਾਰੀਆਂ ਨੇ ਸ਼ੁਰੂ ਤੋਂ ਹੀ ਇਸ ਮੁਕਾਬਲੇ ਵਿੱਚ ਬੜਤ ਬਣਾ ਕੇ ਰੱਖੀ ਅਤੇ ਚੀਨੀ ਖਿਡਾਰੀਆਂ ਨੂੰ ਅੱਗੇ ਨਿਕਲਣ ਦਾ ਮੌਕਾ ਹੀ ਨਹੀਂ ਦਿੱਤਾ।
ਸ਼ੂਟਿੰਗ ਤੋਂ ਇਲਾਵਾ ਵੁਸ਼ੁ ਵਿੱਚ ਭਾਰਤੀ ਖਿਡਾਰਣ ਨਾਓਰੇਮ ਰੋਸ਼ੀਬੀਨਾ ਦੇਵੀ ਦਾ ਮਹਿਲਾਵਾਂ ਦੇ 60 ਕਿਲੋ ਦੇ ਫਾਈਨਲ ਵਿੱਚ ਚੀਨ ਦੀ ਵੂ ਸ਼ਿਆਓਵੇਈ ਨਾਲ ਮੁਕਾਬਲਾ ਹੋਇਆ। ਬੇਸ਼ੱਕ ਭਾਰਤੀ ਖਿਡਾਰਣ ਨੇ ਉਸ ਨੂੰ ਸਖਤ ਟੱਕਰ ਦਿੱਤੀ, ਪਰ ਚੀਨ ਦੀ ਖਿਡਾਰਣ ਨੇ 0-2 ਨਾਲ ਇਹ ਮੁਕਾਬਲਾ ਜਿੱਤ ਲਿਆ। ਇਸ ਦੇ ਚਲਦਿਆਂ ਇਸ ਮੁਕਾਬਲੇ ਵਿੱਚ ਸਿਲਵਰ ਮੈਡਲ ਭਾਰਤ ਦੀ ਝੋਲ਼ੀ ਪਿਆ। ਰੋਸ਼ੀਬੀਨਾ ਨੇ 2018 ’ਚ ਜਕਾਰਤਾ ਖੇਡਾਂ ਵਿੱਚ ਬਰੌਨਜ਼ ਮੈਡਲ ਜਿੱਤਿਆ ਸੀ।
ਉੱਧਰ ਬੈਡਮਿੰਟਨ ਵਿੱਚ ਵੀ ਮਹਿਲਾ ਟੀਮ ਇਵੈਂਟ ਵਿੱਚ ਭਾਰਤ ਨੇ ਭਾਰਤ ਨੇ ਮੰਗੋਲੀਆ ਵਿਰੁੱਧ 3-0 ਨਾਲ ਜਿੱਤ ਹਾਸਲ ਕੀਤੀ। ਭਾਰਤ ਨੇ ਹਾਂਗਜ਼ੂ ਏਸ਼ੀਆਈ ਖੇਡਾਂ ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਭਾਰਤੀ ਖਿਡਾਰੀ ਏਸ਼ੀਆਈ ਖੇਡਾਂ-2023 ਵਿੱਚ ਹੁਣ ਤੱਕ 6 ਗੋਲਡ, 8 ਸਿਲਵਰ ਅਤੇ 10 ਬਰੌਨਜ਼ ਮੈਡਲ ਜਿੱਤ ਚੁੱਕੇ ਨੇ। ਕੁੱਲ 24 ਮੈਡਲਜ਼ ਨਾਲ ਭਾਰਤ ਮੈਡਲ ਸੂਚੀ ਵਿੱਚ 5ਵੇਂ ਸਥਾਨ ’ਤੇ ਚੱਲ ਰਿਹਾ ਹੈ।
ਏਸ਼ੀਆਈ ਖੇਡਾਂ ਦੇ ਪਹਿਲੇ ਦਿਨ ਭਾਰਤ ਨੂੰ 5, ਦੂਜੇ ਦਿਨ 6, ਤੀਜੇ ਦਿਨ 3 ਅਤੇ ਚੌਥੇ ਦਿਨ 8 ਮੈਡਲ ਮਿਲੇ।