ਏਸ਼ੀਅਨ ਖੇਡਾਂ : 7ਵੇਂ ਦਿਨ ਭਾਰਤ ਨੇ ਮਾਰੀ ਵੱਡੀ ਮੱਲ੍ਹ
ਹਾਂਗਜ਼ੂ, 30 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ੀਅਨ ਖੇਡਾਂ ਦੇ 7ਵੇਂ ਦਿਨ ਭਾਰਤੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਦੋ ਗੋਲਡ ਅਤੇ 1 ਸਿਲਵਰ ਮੈਡਲ ਆਪਣੇ ਵਤਨ ਦੀ ਝੋਲ਼ੀ ਪਾ ਦਿੱਤਾ। ਟੈਨਿਸ ਤੇ ਸਕੁਵੈਸ਼ ਵਿੱਚ ਭਾਰਤੀ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਦੇ ਚਲਦਿਆਂ ਮੈਡਲ ਸੂਚੀ ਵਿੱਚ […]
By : Hamdard Tv Admin
ਹਾਂਗਜ਼ੂ, 30 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ੀਅਨ ਖੇਡਾਂ ਦੇ 7ਵੇਂ ਦਿਨ ਭਾਰਤੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਦੋ ਗੋਲਡ ਅਤੇ 1 ਸਿਲਵਰ ਮੈਡਲ ਆਪਣੇ ਵਤਨ ਦੀ ਝੋਲ਼ੀ ਪਾ ਦਿੱਤਾ। ਟੈਨਿਸ ਤੇ ਸਕੁਵੈਸ਼ ਵਿੱਚ ਭਾਰਤੀ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਦੇ ਚਲਦਿਆਂ ਮੈਡਲ ਸੂਚੀ ਵਿੱਚ ਇੱਕ ਵਾਰ ਪਛੜਨ ਮਗਰੋਂ ਭਾਰਤ ਦੁਬਾਰਾ ਫਿਰ 10 ਗੋਲਡ ਨਾਲ ਚੌਥੇ ਸਥਾਨ ’ਤੇ ਪਹੁੰਚ ਗਿਆ।
ਟੈਨਿਸ ਤੇ ਸਕੁਵੈਸ਼ ’ਚ ਵਿੱਚ ਜਿੱਤੇ ਦੋ ਗੋਲਡ
ਸਕੁਵੈਸ਼ ’ਚ ਭਾਰਤੀ ਟੀਮ ਨੇ ਪਾਕਿ ਨੂੰ 2-1 ਨਾਲ ਕੀਤਾ ਚਿੱਤ
ਸਕੁਵੈਸ਼ ਵਿੱਚ ਭਾਰਤੀ ਪੁਰਸ਼ ਟੀਮ ਨੇ ਪਾਕਿਸਤਾਨ ਨੂੰ 2-1 ਨਾਲ ਚਿੱਤ ਕਰਕੇ ਗੋਲਡ ਮੈਡਲ ਹਾਸਲ ਕੀਤਾ। ਇਵੈਂਟ ਦੇ ਪਹਿਲੇ ਮੈਚ ਵਿੱਚ ਪਾਕਿਤਾਨ ਦੇ ਨਾਸਿਰ ਇਕਬਾਲ ਨੇ ਮਹੇਸ਼ ਮੰਗਾਓਂਕਾਰ ਨੂੰ 3-0 ਨਾਲ ਹਰਇਆ। ਦੂਜਾ ਮੈਚ ਭਾਰਤ ਦੇ ਨਾਮ ਰਿਹਾ। ਸੌਰਖ ਘੋਸ਼ਾਲ ਨੇ ਅਸੀਮ ਮੁਹੰਮਦ ਨੂੰ 3-0 ਨਾਲ ਅਤੇ ਤੀਜੇ ਮੈਚ ਵਿੱਚ ਅਭੈ ਸਿੰਘ ਨੇ ਨੂਰ ਜਮਾਨ ਨੂੰ 3-2 ਨਾਲ ਹਰਾ ਦਿੱਤਾ। ਇਸ ਤਰ੍ਹਾਂ ਭਾਰਤ ਨੇ ਸਕੁਵੈਸ਼ ਇਵੈਂਟ ਦੇ ਫਾਈਨਲ ਵਿੱਚ 2-1 ਨਾਲ ਜਿੱਤ ਹਾਸਲ ਕਰ ਲਈ।
ਟੈਨਿਸ ਤੇ ਸਕੁਵੈਸ਼ ਵਿੱਚ ਦੋ ਗੋਲਡ ਮਿਲ ਗਏ। ਭਾਰਤੀ ਜੋੜੀ ਰੋਹਨ ਬੋਪੰਨਾ ਅਤੇ ਰੁਤੁਜਾ ਭੋਸਲੇ ਨੇ ਚੀਨੀ ਤਾਇਪੇ ਦੀ ਟੀਮ ਨੰ 2-6, 6-3 ਨਾਲ ਹਰਾ ਕੇ ਫਾਈਨਲ ਮੁਕਾਬਲਾ ਜਿੱਤ ਲਿਆ। ਹਾਲਾਂਕਿ ਭਾਰਤ ਦੀ ਝੋਲ਼ੀ ਵਿੱਚ 1 ਹੋਰ ਗੋਲਡ ਪੈਣ ਨਾਲ ਕੁੱਲ 9 ਗੋਲਡ ਹੋ ਗਏ, ਪਰ ਫਿਰ ਵੀ ਭਾਰਤ ਮੈਡਲ ਸੂਚੀ ਵਿੱਚ ਇੱਕ ਨੰਬਰ ਪਛੜ ਕੇ ਚੌਥੇ ਤੋਂ ਪੰਜਵੇਂ ਨੰਬਰ ’ਤੇ ਪਹੁੰਚ ਗਿਆ। ਦਸ ਗੋਲਡ ਹਾਸਲ ਕਰਦਿਆਂ ਉਜਬੇਕਿਸਤਾਨ ਚੌਥੇ ਨੰਬਰ ’ਤੇ ਪਹੁੰਚ ਗਿਆ ਹੈ।
ਟੈਨਿਸ ਮਿਕਸਡ ਡਬਲਜ਼ ਰੋਹਨ ਬੋਪੰਨਾ ਅਤੇ ਰੁਤੁਜਾ ਭੋਸਲੇ ਦਾ ਚੀਨੀ ਤਾਇਪੇ ਦੇ ਖਿਡਾਰੀਆਂ ਐਨ-ਸ਼ੁਓ ਲਿਆਂਗ ਅਤੇ ਤਸੁੰਗ-ਹਾਓ ਹੁਆਂਗ ਨਾਲ ਮੁਕਾਬਲਾ ਹੋਇਆ। ਇਸ ਦੌਰਾਨ ਭਾਰਤੀ ਜੋੜੀ ਨੇ ਚੀਨੀ ਤਾਇਪੇ ਦੀ ਟੀਮ ਨੂੰ ਫਾਈਨਲ ਵਿੱਚ 2-6, 6-3 ਨਾਲ ਹਰਾ ਦਿੱਤਾ।
ਇਸ ਤੋਂ ਪਹਿਲਾਂ ਸ਼ੂਟਿੰਗ ਵਿੱਚ ਸਰਬਜੋਤ ਸਿੰਘ ਅਤੇ ਦਿੱਵਿਆ ਟੀਐਸ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਇਵੈਂਟ ਵਿੱਚ ਸਿਲਰਵ ਮੈਡਲ ਜਿੱਤਿਆ। ਸ਼ੂਟਿੰਗ ਗੋਲਡ ਦੇ ਹੋਏ ਮੁਕਾਬਲੇ ਵਿੱਚ ਸਰਬਜੋਤ ਅਤੇ ਦਿਵਿਆ ਨੂੰ ਚੀਨ ਦੀ ਜੋੜੀ ਝਾਂਗ ਬੋਵੇਨ ਅਤੇ ਜਿਆਂਗ ਰੈਨਕਸਿਨ ਕੋਲੋਂ 16-14 ਨਾਲ ਹਰਾ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਉਨ੍ਹਾਂ ਨੂੰ ਸਿਲਵਰ ਮੈਡਲ ਨਾਲ ਸਬਰ ਕਰਨ ਪੈ ਗਿਆ।
ਹਾਂਗਜ਼ੂ ਵਿੱਚ ਚੱਲ ਰਹੀਆਂ ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਇਕੱਲੀ ਸ਼ੂਟਿੰਗ ਵਿੱਚ ਹੁਣ ਤੱਕ 19 ਮੈਡਲ ਜਿੱਤੇ ਨੇ, ਜਿਨ੍ਹਾਂ ਵਿੱਚ 6 ਗੋਲਡ, 8 ਸਿਲਵਰ ਅਤੇ 5 ਬਰੌਨਜ਼ ਮੈਡਲ ਸ਼ਾਮਲ ਹਨ। ਇਹ ਏਸ਼ੀਅਨ ਖੇਡਾਂ ਦੇ 72 ਸਾਲ ਦੇ ਇਤਿਹਾਸ ਵਿੱਚ ਭਾਰਤ ਦਾ ਸ਼ੂਟਿੰਗ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਨਿਸ਼ਾਨੇਬਾਜ਼ਾਂ ਨੇ 2006 ਦੀਆਂ ਖੇਡਾਂ ਰਿਕਾਰਡ ਤੋੜ ਦਿੱਤਾ ਹੈ। ਤਦ ਦੋਹਾ ਗੇਮਜ਼ ਵਿੱਚ ਸ਼ੂਟਿੰਗ ’ਚ ਭਾਰਤ ਨੇ 3 ਗੋਲਡ, 5 ਸਿਲਵਰ ਅਤੇ 6 ਬਰੌਨਜ਼ ਸਣੇ ਕੁੱਲ 14 ਮੈਡਲ ਜਿੱਤੇ ਸੀ।
ਤਾਜ਼ਾ ਖੇਡਾਂ ਦੀ ਗੱਲ ਕਰੀਏ ਤਾਂ ਬੌਕਸਿੰਗ ਦੇ 75 ਕਿਲੋ ਵਰਗ ’ਚ ਭਾਰਤੀ ਖਿਡਾਰਨ ਲਵਲੀਨਾ ਬੋਰਗੋਹੇਨ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਲਵਲੀਨਾ ਨੇ ਕੁਆਰਟਰ ਫਾਈਨਲ ਵਿੱਚ ਕੋਰੀਆ ਦੀ ਸੁਏਨ ਨੂੰ 5-0 ਨਾਲ ਹਰਾ ਦਿੱਤਾ। ਉੱਧਰ ਬੌਕਸਿੰਗ ਦੇ 54 ਕਿਲੋ ਵਰਗ ਵਿੱਚ ਪ੍ਰੀਤੀ ਵਪਾਰ ਵੀ ਸੈਮੀਫਾਈਨਲ ਵਿੱਚ ਪਹੁੰਚ ਗਈ। ਪ੍ਰੀਤੀ ਨੇ ਕੁਆਰਟਰ ਫਾਈਨਲ ਵਿੱਚ ਕਜਾਕਿਸਤਾਨ ਦੀ ਜ਼ੈਨਾ ਸ਼ੇਕਰਬੇ ਕੋਵਾ ਨੂੰ 4-1 ਨਾਲ ਹਰਾ ਕੇ ਮੈਡਲ ਪੱਕਾ ਕਰ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੈਰਿਸ ਓਲੰਪਿਕ ਕੋਟਾ ਵੀ ਹਾਸਲ ਕੀਤਾ ਹੈ।
ਏਸ਼ੀਅਨ ਖੇਡਾਂ ਵਿੱਚ ਭਾਰਤ ਹੁਣ ਤੱਕ 36 ਮੈਡਲ ਜਿੱਤ ਚੁੱਕਾ ਹੈ। ਇਸ ਵਿੱਚ 10 ਗੋਲਡ, 13 ਸਿਲਵਰ ਅਤੇ 13 ਬਰੌਨਜ਼ ਮੈਡਲ ਸ਼ਾਮਲ ਹਨ। ਮੈਡਲ ਸੂਚੀ ਵਿੱਚ ਇੱਕ ਵਾਰ ਉਜਬੇਕਿਸਤਾਨ ਤੋਂ ਪਛੜਨ ਮਗਰੋਂ ਭਾਰਤ ਦੁਬਾਰਾ ਚੌਥੇ ਨੰਬਰ ’ਤੇ ਪਹੁੰਚ ਗਿਆ।