ਏਸ਼ੀਆ ਕੱਪ : ਭਾਰਤ ਦੀ ਪਾਕਿਸਤਾਨ ’ਤੇ ਸਭ ਤੋਂ ਵੱਡੀ ਜਿੱਤ
ਕੋਲੰਬੋ, 12 ਸਤੰਬਰ (ਸਵਾਤੀ) : ਬੀਤੇ ਦਿਨ ਭਾਰਤ-ਪਾਕਿਸਤਾਨ ਦਾ ਮੈਚ ਕਾਫੀ ਦਿਲਚਸਪ ਰਿਹਾ। ਭਾਰਤ ਨੇ ਪਾਕਿਸਤਾਨ ਨੂੰ 228 ਦੌੜਾਂ ਨਾਲ ਹਰਾ ਦਿੱਤਾ। ਗੇਂਦਬਾਜ਼ ਕੁਲਦੀਪ ਯਾਦਵ ਨੇ 25 ਰਨ ਦੇ ਕੇ 5 ਵਿਕਟਾਂ ਲਈਆਂ। ਭਾਰਤ ਦੀ ਪਾਕਿਸਤਾਨ ਤੇ ਸਭ ਤੋਂ ਵੱਡੀ ਜਿੱਤ ਹੋਈ ਹੈ। ਏਸ਼ੀਆ ਕੱਪ ’ਚ ਭਾਰਤ ਨੇ ਪਾਕਿਸਤਾਨ ਨੂੰ 228 ਰਨ ਨਾਲ ਹਰਾਇਆ। ਇਸ […]
By : Editor (BS)
ਕੋਲੰਬੋ, 12 ਸਤੰਬਰ (ਸਵਾਤੀ) : ਬੀਤੇ ਦਿਨ ਭਾਰਤ-ਪਾਕਿਸਤਾਨ ਦਾ ਮੈਚ ਕਾਫੀ ਦਿਲਚਸਪ ਰਿਹਾ। ਭਾਰਤ ਨੇ ਪਾਕਿਸਤਾਨ ਨੂੰ 228 ਦੌੜਾਂ ਨਾਲ ਹਰਾ ਦਿੱਤਾ। ਗੇਂਦਬਾਜ਼ ਕੁਲਦੀਪ ਯਾਦਵ ਨੇ 25 ਰਨ ਦੇ ਕੇ 5 ਵਿਕਟਾਂ ਲਈਆਂ।
ਭਾਰਤ ਦੀ ਪਾਕਿਸਤਾਨ ਤੇ ਸਭ ਤੋਂ ਵੱਡੀ ਜਿੱਤ ਹੋਈ ਹੈ। ਏਸ਼ੀਆ ਕੱਪ ’ਚ ਭਾਰਤ ਨੇ ਪਾਕਿਸਤਾਨ ਨੂੰ 228 ਰਨ ਨਾਲ ਹਰਾਇਆ। ਇਸ ਤੋਂ ਪਹਿਲਾਂ 2008 ਚ ਭਾਰਤ ਨੇ ਪਾਕਿਸਤਾਨ ਨੂੰ 140 ਦੌੜਾਂ ਨਾਲ ਮੀਰਪੁਰ ਦੇ ਮੈਦਾਨ ਚ ਹਰਾਇਆ ਸੀ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ’ਚ ਟਾੱਸ ਜੀਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰ ’ਚ ਦੋ ਵਿਕਟ ਤੇ 356 ਰਨ ਬਣਾਏ, ਜਦਕਿ ਪਾਕਸਤਾਨ 32 ਓਵਰ ਚ 128 ਰਨ ਹੀ ਬਣਾ ਸਕਿਆ। ਟੀਮ ਤੋਂ ਨਸੀਮ ਸ਼ਾਹ ਤੇ ਹਾਰਿਸ ਰਊਫ ਸੱਟ ਲੱਗਣ ਕਾਰਨ ਨਹੀਂ ਖੇਡ ਸਕੇ। ਇਸ ਮੈਚ ਤੋਂ ਬਾਅਦ ਸਚਿਨ ਤੇਂਦੂਲਕਰ ਨੇ ਟਵੀਟ ਕੀਤਾ ਤੇ ਲਿਖਿਆ। ਟੀਮ ਇੰਡੀਆ ਦੇ ਟੌਪ-6 ਬੱਲੇਬਾਜ਼ ਰੋਹਿਤ, ਸ਼ੁਭਮਨ, ਵਿਰਾਟ, ਰਾਹੁਲ, ਈਸ਼ਾਨ ਤੇ ਹਾਰਦਿਕ ਪੂਰੀ ਤਰ੍ਹਾਂ ਫਾਰਮ ’ਚ ਆ ਚੁੱਕੇ ਨੇ, ਜੋ ਚੰਗਾ ਸੰਕੇਤ ਹੈ।
ਹਾਲਾਂਕਿ ਇਸ ਮੈਚ ਨਾਲ ਤਿੰਨ ਰਿਕਾਰਡ ਵੀ ਬਣ ਗਏ ਨੇ, ਕੀ ਹਨ ਉਹ ਰਿਕਾਰਡ ਆਓ ਦੇਖਦੇ ਹਾਂ…
ਪਹਿਲਾ ਰਿਕਾਰਡ- ਵਿਰਾਟ ਕੋਹਲੀ ਨੇ ਸਭ ਤੋਂ ਤੇਜ਼ 47ਵਾਂ ਵਨ ਡੇ ਸ਼ਤਕ ਲਗਾਇਆ। ਉਹਨਾਂ ਨੇ ਸਚਿਨ ਤੇਂਦੂਲਕਰ ਦਾ ਰਿਕਾਰਡ ਤੋੜਿਆ,,,ਸਚਿਨ ਨੇ 47ਵਾਂ ਸ਼ਤਕ 435ਵੀਂ ਪਾਰੀ ਚ ਮਾਰਿਆ ਸੀ ਜਦਕਿ ਕੋਹਲੀ ਨੇ 267ਵੀਂ ਪਾਰੀ ਚ ਹੀ ਇਹ ਕਰ ਵਿਖਾਇਆ।
ਦੂਜਾ ਰਿਕਾਰਡ- ਏਸ਼ਿਆ ਕਪ ਚ ਪਾਕਸਿਤਾਨ ਦੀ ਸਭ ਤੋਂ ਵੱਡੀ ਹਾਰ ਹੋਈ ਹੈ। ਭਾਰਤ ਨੇ ਪਾਕਿਸਤਾਨ ਨੂੰ 228 ਰਨ ਨਾਲ ਹਰਾਇਆ। ਇਸ ਤੋਂ ਪਹਿਲਾਂ ਟੀਮ ਨੂੰ ਸ਼੍ਰੀਲੰਕਾ ਨੇ 2008 ਚ ਕਰਾਚੀ ਦੇ ਮੈਦਾਨ ਤੇ 64 ਰਨ ਨਾਲ ਹਰਾਇਆ ਸੀ। ਏਸ਼ਿਆ ਕਪ ਚ ਭਾਰਤ ਦੀ ਪਾਕਿਸਤਾਨ ਤੇ ਸਭ ਤੋਂ ਵੱਡੀ ਜਿੱਤ 1984 ਚ ਹੋਈ ਸੀ। ਉਸ ਸਮੇਂ ਸ਼ਾਰਜਾਹ ਦੇ ਮੈਦਾਨ ਤੇ ਟੀਮ ਨੇ 54 ਰਨ ਨਾਲ ਮੈਚ ਜਿੱਤਿਆ ਸੀ।
ਤੀਜਾ ਰਿਕਾਰਡ- ਵਿਰਾਟ ਕੋਹਲੀ ਤੇ ਕੇ.ਐਲ ਰਾਹਲ ਨੇ ਏਸ਼ਿਆ ਕਪ ਦੀ ਸਭ ਤੋਂ ਵੱਡੀ ਭਾਈਵਾਲੀ ਦਾ ਰਿਕਾਰਡ ਬਣਾਇਆ ਹੈ,,ਦੋਹਾਂ ਨੇ ਤੀਜੇ ਵਿਕੇਟ ਦੇ ਲਈ 194 ਬਾਲ ਤੇ ਨਾਬਾਦ 233 ਰਨ ਦੀ ਭਾਈਵਾਲੀ ਕੀਤੀ। ਇਹਨਾਂ ਤੋਂ ਪਹਿਲਾਂ ਪਾਕਿਸਤਾਨ ਦੇ ਮੁਹਮੱਦ ਹਫੀਜ ਤੇ ਨਸਿਰ ਜਮਸ਼ੇਦ ਨੇ 2012 ਚ ਭਾਰਤ ਦੇ ਖਿਲਾਫ 224 ਰਨਾਂ ਦੀ ਓਪਨਿੰਗ ਪਾਟਨਰਸ਼ਿਪ ਕੀਤੀ ਸੀ।
ਟਾਸ ਜੀਤ ਕੇ ਪਾਕਿਸਤਾਨ ਨੇ ਕਪਤਾਨ ਬਾਬਰ ਆਜਮ ਨੇ ਫੀਲਡਿੰਗ ਚੁਣੀ,,ਭਾਰਤ ਤੋਂ ਰੋਹਿਤ ਸ਼ਰਮਾ ਤੇ ਸ਼ੁਭਮਨ ਗਿਲ ਨੇ 121 ਰਨ ਦੀ ਓਪਨਿੰਗ ਪਾਟਨਰਸ਼ਿਪ ਕੀਤੀ। ਇਸ ਤੋਂ ਬਾਅਦ ਵਿਰਾਟ ਕੋਹਲੀ ਤੇ ਕੇ.ਐਲ. ਰਾਹੁਲ ਨੇ 233 ਰਨ ਦੀ ਨਾਬਾਦ ਪਾਟਨਰਸ਼ਿਪ ਕਰ ਟੀਮ ਦਾ ਸਕੋਰ 356 ਤੱਕ ਪਹੁੰਚਿਆ। ਉਧਰ ਪਾਕਿਸਤਾਨ ਟੀਮ ਨੇ 47 ਰਨ ਤੇ ਹੀ 3 ਵਿਕਟ ਖੌ ਦਿੱਤੇ ਸਨ। ਕਪਤਾਨ ਬਾਬਰ ਤੇ ਓਪਨਰਜ਼ ਕੁਝ ਖਾਸ ਨਹੀਂ ਕਰ ਸਕੇ। ਕੁਲਦੀਪ ਨੇ ਮਹਿਜ 25 ਰਨ ਦੇਕੇ 5 ਵਿਕਟ ਲਏ। ਪਾਕਿਸਤਾਨ 128 ਰਨ ਹੀ ਬਣਾ ਸਕਿਆ।